ਜੀ.ਐਸ.ਟੀ. ਕਟੌਤੀ ਦਾ ਲਾਭ ਗਾਹਕਾਂ ਨੂੰ ਨਾ ਦੇਣ ਵਾਲੀਆਂ ਕੰਪਨੀਆਂ 'ਤੇ ਲਗੇਗਾ 10 ਫ਼ੀ ਸਦੀ ਜੁਰਮਾਨਾ 
Published : Jun 22, 2019, 9:31 am IST
Updated : Jun 22, 2019, 9:31 am IST
SHARE ARTICLE
Nirmala Sitharaman
Nirmala Sitharaman

ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਂਸਲ ਨੇ ਕੌਮੀ ਮੁਨਾਫ਼ਾਖੋਰੀ ਰੋਕੂ ਅਥਾਰਟੀ (ਐਨ.ਏ.ਏ.) ਦਾ ਕਾਰਜਕਾਲ ਦੋ ਸਾਲ ਲਈ ਨਵੰਬਰ, 2021 ਤਕ ਵਧਾ ਦਿਤਾ ਹੈ।

ਨਵੀਂ ਦਿੱਲੀ: ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਕੌਂਸਲ ਨੇ ਕੌਮੀ ਮੁਨਾਫ਼ਾਖੋਰੀ ਰੋਕੂ ਅਥਾਰਟੀ (ਐਨ.ਏ.ਏ.) ਦਾ ਕਾਰਜਕਾਲ ਦੋ ਸਾਲ ਲਈ ਨਵੰਬਰ, 2021 ਤਕ ਵਧਾ ਦਿਤਾ ਹੈ।  ਇਸ ਦੇ ਨਾਲ ਹੀ ਕੌਂਸਲ ਨੇ ਜੀ.ਐਸ.ਟੀ. ਪੰਜੀਕਰਨ ਹਾਸਲ ਕਰਨ ਲਈ ਆਧਾਰਤ ਦੇ ਸਬੂਤ ਵਜੋਂ ਇਸਤੇਮਾਲ ਕਰਨ ਦੀ ਇਜਾਜ਼ਤ ਵੀ ਦੇ ਦਿਤੀ ਹੈ। ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਅਤੇ ਉਨ੍ਹਾਂ ਦੇ ਚਾਰਜਰਾਂ 'ਤੇ ਜੀ.ਐਸਟੀ. ਦਰਾਂ 'ਚ ਕਟੌਤੀ ਦਾ ਮਾਮਲਾ ਅਧਿਕਾਰੀਆਂ ਦੀ ਇਕ ਕਮੇਟੀ ਨੂੰ ਭੇਜ ਦਿਤਾ ਗਿਆ ਹੈ।

GSTGST

ਲਾਟਰੀਆਂ 'ਤੇ ਜੀ.ਐਸ.ਟੀ. ਬਾਰੇ ਵੀ ਅਟਾਰਨੀ ਜਨਰਲ ਦੀ ਸਲਾਹ ਮੰਗੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਅਗਵਾਈ 'ਚ ਸ਼ੁਕਰਵਾਰ ਨੂੰ ਹੋਈ ਜੀ.ਐਸ.ਟੀ. ਕੌਂਸਲ ਦੀ ਬੈਠਕ 'ਚ ਦਰਾਂ 'ਚ ਕਟੌਤੀ ਦਾ ਲਾਭ ਗ੍ਰਾਹਕਾਂ ਨੂੰ ਨਾ ਦੇਣ ਵਾਲੀਆਂ ਕੰਪਨੀਆਂ 'ਤੇ 10 ਫ਼ੀ ਸਦੀ ਤਕ ਜੁਰਮਾਨਾ ਲਾਉਣ ਦੀ ਵੀ ਮਨਜ਼ੂਰੀ ਦੇ ਦਿਤੀ ਗਈ ਹੈ। ਅਜੇ ਤਕ ਇਸ 'ਚ 25,000 ਰੁਪਏ ਤਕ ਦਾ ਵੱਧ ਤੋਂ ਵੱਧ ਜੁਰਮਾਨਾ ਲਾਇਆ ਜਾ ਸਕਦਾ ਹੈ।  

Pre-Budget consultations between June 11-23 : Nirmala SitharamanNirmala Sitharaman

ਜੀ.ਐਸ.ਟੀ. ਕੌਂਸਲ ਦੀ 35ਵੀਂ ਬੈਠਕ ਮਗਰੋਂ ਮਾਲੀਆ ਸਕੱਤਰ ਏ.ਬੀ. ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੀ.ਐਸ.ਟੀ. ਵਿਵਸਥਾ ਦੇ ਤਹਿਤ ਸਾਲਾਨਾ ਰਿਟਰਨ ਜਮ੍ਹਾਂ ਕਰਵਾਉਣ ਦੀ ਮਿਤੀ ਦੋ ਮਹੀਨੇ ਵਧਾ ਕੇ 30 ਅਗੱਸਤ ਕਰ ਦਿਤੀ ਗਈ ਹੈ। ਪਾਂਡੇ ਨੇ ਕਿਹਾ ਕਿ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ 'ਤੇ ਜੀ.ਐਸ.ਟੀ. ਦੀਆਂ ਦਰਾਂ ਨੂੰ 12 ਫ਼ੀ ਸਦੀ ਤੋਂ ਘਟਾ ਕੇ ਪੰਜ ਫ਼ੀ ਸਦੀ ਅਤੇ ਇਲੈਕਟ੍ਰਾਨਿਕ ਚਾਰਜਰਾਂ 'ਤੇ 18 ਤੋਂ ਘਟਾ ਕੇ 12 ਫ਼ੀ ਸਦੀ ਕਰਨ ਦੀ ਤਜਵੀਜ਼ ਫ਼ਿਟਮੈਂਟ ਕਮੇਟੀ ਨੂੰ ਭੇਜੀ ਗਈ ਹੈ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement