ਭਾਰਤ 'ਚ ਕੀ ਹੈ ਸਿੱਖਿਆ ਪ੍ਰਣਾਲੀ ਦੀ ਹਾਲਤ, ਪੋਲ ਖੋਲ੍ਹਣ ਦੇ ਨਾਲ ਹੀ ਹੈਰਾਨ ਕਰਦੀ ਹੈ ਇਹ ਰਿਪੋਰਟ
Published : Sep 19, 2018, 4:28 pm IST
Updated : Sep 19, 2018, 4:28 pm IST
SHARE ARTICLE
Indian Education System
Indian Education System

ਤੁਸੀਂ ਕਈ ਵਾਰ ਅਜਿਹੀਆਂ ਖਬਰਾਂ ਪੜ੍ਹਿਆਂ ਹੋਣਗੀਆਂ ਜਾਂ ਵੀਡੀਓ ਵੇਖੀ ਹੋਵੋਗੀ ਜਿਨ੍ਹਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਆਨ ਦੀ ਪੋਲ ਖੁੱਲੀ ...

ਨਵੀਂ ਦਿੱਲੀ : ਤੁਸੀਂ ਕਈ ਵਾਰ ਅਜਿਹੀਆਂ ਖਬਰਾਂ ਪੜ੍ਹਿਆਂ ਹੋਣਗੀਆਂ ਜਾਂ ਵੀਡੀਓ ਵੇਖੀ ਹੋਵੋਗੀ ਜਿਨ੍ਹਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਆਨ ਦੀ ਪੋਲ ਖੁੱਲੀ ਹੋਵੇ। ਭਾਰਤ 'ਚ ਸਿੱਖਿਆ ਦੇ ਪੱਧਰ ਨੂੰ ਬਿਹਤਰ ਕਰਨ ਦੀ ਜ਼ਿੰਮੇਵਾਰੀ ਜਿਨ੍ਹਾਂ ਦੇ ਮੋਢਿਆਂ 'ਤੇ ਹੋਵੇ ਜਦੋਂ ਉਨ੍ਹਾਂ ਵਿਚੋਂ ਹੀ ਕਈ ਅਧਿਆਪਕਾਂ ਨੂੰ ਬੇਸਿਕ ਗਿਆਨ ਨਾ ਹੋਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਭਾਰਤ ਵਿਚ ਸਿੱਖਿਆ ਦੇ ਪੱਧਰ 'ਤੇ ਇਕ ਹਾਲਿਆ ਰਿਪੋਰਟ ਵਿਚ ਵੀ ਇਹ ਚਿੰਤਾ ਵੇਖੀ ਜਾ ਸਕਦੀ ਹੈ।

indian education systemindian education system

ਇਸ ਰਿਪੋਰਟ ਦੇ ਮੁਤਾਬਕ ਭਾਰਤ ਵਿਚ ਤੀਜੀ ਜਮਾਤ ਵਿਚ ਪੜ੍ਹਨ ਵਾਲੇ ਸਿਰਫ਼ ਇਕ ਚੌਥਾਈ ਯਾਨੀ 25 ਫ਼ੀ ਸਦੀ ਬੱਚੇ ਹੀ ਇਕੋ ਜਿਹੇ ਵਾਕਾਂ ਵਾਲੀ ਛੋਟੀ ਕਹਾਣੀ ਪੜ੍ਹ ਅਤੇ ਸਮਝ ਪਾਉਂਦੇ ਹਨ ਅਤੇ ਦੋ ਅੰਕਾਂ ਦੇ ਘਟਾਉ ਦੇ ਸਵਾਲਾਂ ਦਾ ਹੱਲ ਕਰ ਪਾਉਂਦੇ ਹਨ। ਇਸ ਰਿਪੋਰਟ ਨੂੰ ‘ਬਿਲ ਐਂਡ ਮਿਲਿੰਡਾ ਗੇਟਸ ਫਾਉਂਡੇਸ਼ਨ’ ਨੇ ਤਿਆਰ ਕੀਤਾ ਹੈ। ਰਿਪੋਰਟ ਦੇ ਮੁਤਾਬਕ, ਭਾਰਤ ਸਰਕਾਰ ਦੇ ਅਪਣੇ ਰਾਸ਼ਟਰੀ ਅਨੁਮਾਨ ਸਰਵੇਖਣ ਵਿਚ ਵੀ ਇਹ ਪਤਾ ਚਲਿਆ ਹੈ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਵਿਚ ਸਿੱਖਣ ਦਾ ਪੱਧਰ ਬੇਹੱਦ ਘੱਟ ਹੈ।

WEFWEF

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤੀਜੀ ਜਮਾਤ ਵਿਚ ਪੜ੍ਹਨ ਵਾਲੇ ਸਿਰਫ਼ ਇਕ ਚੌਥਾਈ ਬੱਚੇ ਹੀ ਇਕੋ ਜਿਹੇ ਵਾਕਾਂ ਵਾਲੀ ਛੋਟੀ ਕਹਾਣੀ ਨੂੰ ਪੜ੍ਹ ਅਤੇ ਸਮਝ ਪਾਉਂਦੇ ਹਨ ਅਤੇ ਇਕ ਜਾਂ ਦੋ ਅੰਕਾਂ ਦੇ ਘਟਾਉ ਦੇ ਸਵਾਲਾਂ ਦਾ ਹੱਲ ਕਰ ਪਾਉਂਦੇ ਹਨ। ਰਿਪੋਰਟ ਵਿਚ ਸਾਲਾਨਾ ਸਿੱਖਿਆ ਹਾਲਤ ਰਿਪੋਰਟ 2017 ਦੇ ਅੰਕੜਿਆਂ ਦਾ ਜ਼ਿਕਰ ਕੀਤਾ ਗਿਆ ਹੈ।  ਇਸ ਵਿਚ ਕਿਹਾ ਗਿਆ ਹੈ ਕਿ ਇਸ ਸਮੱਸਿਆ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤ ਅਤੇ ਹੋਰ ਦੇਸ਼ਾਂ ਵਿਚ ਇਸ 'ਤੇ ਧਿਆਨ ਦਿਤਾ ਜਾਣ ਲਗਿਆ ਹੈ।

indian education systemindian education system

ਰਿਪੋਰਟ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਤੋਂ ਇਲਾਵਾ ਦਿੱਲੀ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਸ ਵਿਚ ਸੁਧਾਰ ਕਰਨ ਦਾ ਪ੍ਰਬੰਧ ਕਰ ਰਹੀ ਹਨ। ਭਾਰਤ ਵਿਚ ਨੇਤਾ ਇਸ ਮੁੱਦੇ ਨੂੰ ਏਜੰਡੇ ਵਿਚ ਰੱਖ ਰਹੇ ਹਨ। ਵਿਸ਼ਵ ਬੈਂਕ ਦੀ ਵਿਸ਼ਵ ਵਿਕਾਸ ਰਿਪੋਰਟ 2018 ਵਿਚ ਸਿੱਖਿਆ ਦੀ ਗੁਣਵੱਤਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement