Paytm ਵਾਲੇਟ ‘ਚ ਜਮ੍ਹਾਂ ਰਾਸ਼ੀ ‘ਤੇ ਮਿਲੇਗਾ ਬੈਂਕਾਂ ਨਾਲੋਂ ਵੀ ਵੱਧ ਵਿਆਜ, ਜਾਣੋਂ ਇਸ ਦੇ ਹੋਰ ਲਾਭ
Published : Mar 15, 2019, 6:30 pm IST
Updated : Mar 15, 2019, 6:30 pm IST
SHARE ARTICLE
Paytm Wallet
Paytm Wallet

ਹੁਣ Paytm ਜ਼ਰੀਏ ਲੈਣ-ਦੇਣ ਕਰਨ ‘ਤੇ 4 ਫ਼ੀਸਦੀ ਦੀ ਦਰ ਨਾਲ ਬੱਚਤ ਖਾਤੇ ‘ਤੇ ਵਿਆਜ ਮਿਲ ਸਕੇਗਾ। ਜੇਕਰ ਖਾਤੇ ਵਿਚ ਜਮ੍ਹਾਂ ਰਾਸ਼ੀ ਇੱਕ ਲੱਖ ਤੋਂ ਜ਼ਿਆਦਾ...

ਨਵੀਂ ਦਿੱਲੀ : ਹੁਣ Paytm ਜ਼ਰੀਏ ਲੈਣ-ਦੇਣ ਕਰਨ ‘ਤੇ 4 ਫ਼ੀਸਦੀ ਦੀ ਦਰ ਨਾਲ ਬੱਚਤ ਖਾਤੇ ‘ਤੇ ਵਿਆਜ ਮਿਲ ਸਕੇਗਾ। ਜੇਕਰ ਖਾਤੇ ਵਿਚ ਜਮ੍ਹਾਂ ਰਾਸ਼ੀ ਇੱਕ ਲੱਖ ਤੋਂ ਜ਼ਿਆਦਾ ਹੈ ਤਾਂ ਇਹ ਰਾਸ਼ੀ ਅਪਣੇ ਆਪ ਫਿਕਸਡ ਡਿਪਾਜ਼ਿਟ ਵਿਚ ਬਦਲ ਜਾਵੇਗੀ। ਇਸ ਫਿਕਸਡ ਡਿਪਾਜ਼ਿਟ ‘ਤੇ ਤੁਹਾਨੂੰ ਬੈਕਾਂ ਤੋਂ ਜ਼ਿਆਦਾ 8 ਫ਼ੀਸਦੀ ਦੀ ਦਰ ਨਾਲ ਵਿਆਜ ਦਾ ਲਾਭ ਮਿਲੇਗਾ। ਸਿਰਫ਼ ਇੰਨਾ ਹੀ ਨਹੀਂ ਇਸ ਐਫ਼.ਡੀ ਨੂੰ ਬਿਨਾਂ ਕਿਸੇ ਚਾਰਜ ਦੇ ਹੀ ਤੁੜਵਾ ਵੀ ਸਕਦੇ ਹੋ। ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦੀ ਨਵੀਂ ਮੋਬਾਇਲ ਬੈਂਕਿੰਗ ਐਪ ਦੀ ਲਾਂਚਿੰਗ ਮੌਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

Paytm AppPaytm App

ਪੇਟੀਐਮ ਨੇ ਇਜਿਹਾ ਕਰਕੇ ਸਿੱਧੇ ਤੌਰ ‘ਤੇ ਭਾਰਤੀ ਬੈਂਕਿੰਗ ਸਰਵਿਸ ਵਿਚ ਅਪਣੀ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਨਵੇਂ ਐਪ ਮੌਜੂਦਾ ਐਪ ਤੋਂ ਵੱਖ ਹਨ। ਗੂਗਲ ਪਲੇਅ ਸਟੋਰ ਉਤੇ ਪੇਟੀਐਮ ਮੋਬਾਇਲ ਬੈਂਕਿੰਗ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ। ਜਲਦ ਹੀ ਇਹ ਐਪਲ ਐਪ ਸਟੋਰ ਉੱਤੇ ਵੀ ਉਪਲੱਬਧ ਹੋਵੇਗਾ। ਇਸ ਐਪ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰ ਸਕੋਗੇ। ਇਹ ਡਿਜੀਟਲ ਡੈਬਿਟ ਕਾਰਡ ਆਦਿ ਦੀ ਵਰਤੋਂ ਕਰਨ ਦੀ ਸਹੂਲਤ ਦੇਵੇਗਾ। ਮੋਬਾਇਲ ਬੈਂਕਿੰਗ ਐਪ ਦੇ ਜ਼ਰੀਏ ਬਕਾਇਆ ਚੈੱਕ, ਅਕਾਉਂਟ ਸਟੇਟਮੈਂਟ ਅਤੇ 24*7 ਸਹਾਇਤਾ ਪ੍ਰਾਪਤ ਕਰ ਸਕੋਗੇ।

PaytmPaytm

ਮਈ 2017 ਵਿਚ ਪੇਟੀਐਮ ਬੈਂਕ ਲਾਂਚ ਹੋਇਆ ਸੀ। ਮੌਜੂਦਾ ਸਮੇਂ ਵਿਚ  ਪੇਟੀਐਮ ਦੇ 4.3 ਕਰੋੜ ਉਪਭੋਗਤਾ ਹਨ। ਇਨ੍ਹਾਂ ਸਾਰਿਆਂ ਨੂੰ ਵਰਚੁਅਲ ਡੈਬਿਟ ਕਾਰਡ ਦਿੱਤਾ ਗਿਆ ਹੈ। ਐਪ ਵਿਚ ਸਿਰਫ਼ ਇਕ ਕਲਿੱਕ ਨਾਲ ਡੈਬਿਟ ਕਾਰਡ ਦੀ ਦੁਰਵਰਤੋਂ ਤੋਂ ਸੁਰੱਖਿਅਤ ਕਰਨ ਦੀ ਸਹੂਲਤ ਹੈ। ਇਸ ਮੌਕੇ ‘ਤੇ ਪੇਟੀਐਮ ਪੇਮੈਂਟਸ ਬੈਂਕ ਦੇ ਐਮਡੀ ਅਤੇ ਸੀਈਓ ਸਤੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਨਵਾਂ ਐਪ ਅਪਣੇ ਬੈਂਕ ਦੇ ਗਾਹਕਾਂ ਲਈ ਸੂਚੀਬੱਧ ਤਰੀਕੇ ਨਾਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਪੇਸ਼ ਕੀਤਾ ਗਿਆ ਹੈ।

PaytmPaytm

ਨਵੇਂ ਐਪ ਦਾ ਉਦੇਸ਼ ਮੌਜੂਦ ਐਪ ਤੋਂ ਅਪਣੇ ਸੰਚਾਲਨ ਨੂੰ ਵੱਖ ਕਰਨ ਦਾ ਹੈ। ਇਸ ਦੀ ਸਹਾਇਤਾ ਨਾਲ ਦੂਜੀਆਂ ਸੰਸਥਾਵਾਂ ਵਿਚ ਗਾਹਕਾਂ ਨੂੰ ਬੈਕਿੰਗ ਕਰਨ ਵਿਚ ਆਸਾਨੀ ਹੋਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement