ਰੇਲਵੇ ਦੇ ਇਸ ਕਦਮ ਨਾਲ ਸਮੇਂ 'ਤੇ ਚਲਣਗੀਆਂ 90 ਫ਼ੀ ਸਦੀ ਰੇਲਗੱਡੀਆਂ
Published : Jul 14, 2018, 9:46 am IST
Updated : Jul 14, 2018, 9:46 am IST
SHARE ARTICLE
Indian Railways
Indian Railways

ਰੇਲਵੇ ਨੇ ਹੁਣ ਪਟੜੀਆਂ ਦੀ ਦੇਖਭਾਲ ਅਤੇ ਉਸ ਦੀ ਮੈਂਟੇਨੈਂਸ ਲਈ ਆਰਟਿਫਿਸ਼ਲ ਇੰਟੈਲਿਜੈਂਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ...

ਨਵੀਂ ਦਿੱਲੀ : ਰੇਲਵੇ ਨੇ ਹੁਣ ਪਟੜੀਆਂ ਦੀ ਦੇਖਭਾਲ ਅਤੇ ਉਸ ਦੀ ਮੈਂਟੇਨੈਂਸ ਲਈ ਆਰਟਿਫਿਸ਼ਲ ਇੰਟੈਲਿਜੈਂਸ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਹੁਣ ਆਰਟਿਫਿਸ਼ਲ ਇੰਟੈਲਿਜੈਂਸ ਦੀ ਮਦਦ ਨਾਲ ਹੀ ਪਟੜੀਆਂ  ਦੇ ਰਿਪੇਇਰ ਅਤੇ ਮੈਂਟਨੈਂਸ ਦਾ ਕੈਲੈਂਡਰ ਤਿਆਰ ਕਰੇਗਾ। ਇਸ ਨਾਲ  ਰੇਲਗੱਡੀਆਂ ਦੀ ਆਵਾਜਾਈ ਦੇ ਸਮੇਂ ਵਿਚ ਸੁਧਾਰ ਆ ਸਕੇਗਾ। ਭਾਰਤ ਵਿਚ ਅਕਸਰ ਅਨਿਯਮਿਤ ਪਟੜੀਆਂ ਦੀ ਸਾਂਭ ਸਭਾਂਲ ਦੇ ਚਲਦੇ ਰੇਲਗੱਡੀਆਂ ਦੀ ਲੇਟਲਤੀਫੀ ਬਣੀ ਰਹਿੰਦੀ ਹੈ।  

Indian RailwaysIndian Railways

ਅਧਿਕਾਰੀ ਨੇ ਕਿਹਾ ਕਿ ਆਰਟਿਫਿਸ਼ਲ ਇਨਸ਼ਿਓਰੈਂਸ ਦੇ ਚਲਦੇ ਘੱਟ ਤੋਂ ਘੱਟ 90 ਫ਼ੀ ਸਦੀ ਰੇਲਗੱਡੀਆਂ ਦਾ ਚਲਾਉਣਾ ਸਮੇਂ ਤੇ ਹੋ ਸਕੇਗਾ। ਰੇਲਵੇ ਆਰਟਿਫਿਸ਼ਲ ਇਨਟੈਲਿਜੈਂਸ ਦੀ ਮਦਦ ਨਾਲ ਪਹਿਲਾਂ ਹੀ ਸਾਂਭ ਸਭਾਂਲ ਦਾ ਕੈਲੈਂਡਰ ਤਿਆਰ ਕਰ ਸਕੇਗਾ ਅਤੇ ਇਸ ਪਲਾਨਿੰਗ ਦੇ ਚਲਦੇ ਰੇਲਗੱਡੀਆਂ ਦੀ ਸਮੇਂ 'ਤੇ ਆਵਾਜਾਈ ਹੋ ਸਕੇਗੀ। ਰੇਲਵੇ ਅਫ਼ਸਰ ਨੇ ਕਿਹਾ ਕਿ ਸਾਰੇ ਵੱਡੇ ਸਾਂਭ ਸਭਾਂਲ ਬਲਾਕ ਉਤੇ ਸਿਰਫ਼ ਐਤਵਾਰ ਨੂੰ ਹੀ ਕੰਮ ਹੋਵੇਗਾ ਤਾਕਿ ਰੇਲਗੱਡੀਆਂ ਦੀ ਲੇਟਲਤੀਫੀ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।  

Indian RailwaysIndian Railways

ਦੱਸ ਦਈਏ ਕਿ ਰੇਲਵੇ ਪਹਿਲਾਂ ਤੋਂ ਹੀ ਪਟੜੀਆਂ ਵਿਚ ਕਿਸੇ ਕਮੀ ਦੀ ਜਾਂਚ ਲਈ ਆਟੋਮੈਟਿਕ ਟ੍ਰੈਕ ਡਿਟੈਕਸ਼ਨ ਮਸ਼ੀਨਾਂ ਦਾ ਇਸਤੇਮਾਲ ਕਰ ਰਿਹਾ ਹੈ। ਹੁਣ ਆਰਟਿਫਿਸ਼ਲ ਇਨਟੈਲਿਜੈਂਸ ਦੇ ਜ਼ਰੀਏ ਰੇਲਵੇ ਟ੍ਰੈਕਸ ਅਤੇ ਟ੍ਰੈਕ ਜੁਆਂਇੰਟਸ ਦੀ ਵੀ ਲਾਈਫ ਦਾ ਅਨੁਮਾਨ ਲਗਾ ਸਕੇਗਾ। ਇਸ ਕਦਮ ਦੇ ਚਲਦੇ ਰੇਲ ਹਾਦਸਿਆਂ ਨੂੰ ਵੀ ਘੱਟ ਕਰਨ ਵਿਚ ਮਦਦ ਮਿਲੇਗੀ। ਰੇਲਵੇ ਅਧਿਕਾਰੀ ਨੇ ਕਿਹਾ ਕਿ ਇਸ ਦੇ ਜ਼ਰੀਏ ਅਸੀਂ ਨੇਮੀ ਅਤੇ ਯੋਜਨਾਬੱਧ ਢੰਗ ਨਾਲ ਰਿਪੇਇਰ ਅਤੇ ਸਾਂਭ ਸਭਾਂਲ ਦਾ ਕੰਮ ਕਰ ਸਕਣਗੇ। ਹੁਣ ਤੱਕ ਇਸ ਨੂੰ ਸਾਨੂੰ ਕਈ ਵਾਰ ਆਖਰੀ ਪਲਾਂ ਵਿਚ ਅਜਿਹਾ ਕਰਨਾ ਪੈਂਦਾ ਸੀ ਅਤੇ ਇਸ ਦੇ ਚਲਦੇ ਸਮੱਸਿਆ ਹੁੰਦੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement