FDI ਲਈ ਸੱਭ ਤੋਂ ਪਸੰਦੀਦਾ ਦੇਸ਼ ਬਣਿਆ ਭਾਰਤ, 75 ਅਰਬ ਡਾਲਰ ਦੇ ਪਾਰ ਹੋਵੇਗਾ ਨਿਵੇਸ਼
Published : Apr 12, 2018, 3:51 pm IST
Updated : Apr 12, 2018, 3:53 pm IST
SHARE ARTICLE
FDI
FDI

ਪਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਲਿਹਾਜ਼ ਨਾਲ ਭਾਰਤ ਸੱਭ ਤੋਂ ਪੰਸਦੀਦਾ ਸਥਾਨਾਂ 'ਚੋਂ ਇਕ ਹੈ ਅਤੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਹੋਣ ਵਾਲਾ ਸਾਲਾਨਾ ਵਿਦੇਸ਼ੀ ਨਿਵੇਸ਼..

ਨਵੀਂ ਦਿੱਲੀ: ਪਰਤੱਖ ਵਿਦੇਸ਼ੀ ਨਿਵੇਸ਼ (ਐਫ਼ਡੀਆਈ) ਦੇ ਲਿਹਾਜ਼ ਨਾਲ ਭਾਰਤ ਸੱਭ ਤੋਂ ਪੰਸਦੀਦਾ ਸਥਾਨਾਂ 'ਚੋਂ ਇਕ ਹੈ ਅਤੇ ਅਗਲੇ ਪੰਜ ਸਾਲਾਂ 'ਚ ਦੇਸ਼ 'ਚ ਹੋਣ ਵਾਲਾ ਸਾਲਾਨਾ ਵਿਦੇਸ਼ੀ ਨਿਵੇਸ਼ ਕਰੀਬ 75 ਅਰਬ ਡਾਲਰ ਪੁੱਜਣ ਦੀ ਉਮੀਦ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ ਕਿ ਵਿੱਤੀ ਸੇਵਾਵਾਂ ਪਰਦਾਨ ਕਰਨ ਵਾਲੀ ਕੰਪਨੀ ਯੂਬੀਐਸ  ਦੇ ਮੁਤਾਬਕ, ਭਾਰਤ 'ਚ ਐਫ਼ਡੀਆਈ ਦਾ ਵਹਾਅ ਇਕ ਦਸ਼ਕ 'ਚ ਦੁਗਣਾ ਹੋ ਕੇ 2016-17 'ਚ 42 ਅਰਬ ਡਾਲਰ ਹੋ ਗਿਆ ਹੈ।

FBIFBI

ਯੂਬੀਐਸ ਇਨਵੈਸਟਮੈਂਟ ਬੈਂਕ ਦੇ ਅਰਥਸ਼ਾਸਤਰੀ ਐਡਵਰਡ ਟੀਥਰ ਅਤੇ ਤਨਵੀ ਗੁਪਤਾ ਜੈਨ ਦੁਆਰਾ ਤਿਆਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਦਸੰਬਰ 2017 'ਚ ਐਫ਼ਡੀਆਈ ਦੇ ਜ਼ਰੀਏ ਨਿਵੇਸ਼ 'ਚ ਕੁੱਝ ਕਮੀ ਦੇਖੀ ਗਈ ਪਰ ਆਉਣ ਵਾਲੀ ਤਿਮਾਹੀਆਂ 'ਚ ਇਹ ਇਕੋ ਜਿਹਾ ਹੋ ਜਾਵੇਗਾ। ਯੂਬੀਐਸ ਨੇ ਕਿਹਾ, ''ਸਾਨੂੰ ਉਮੀਦ ਹੈ ਕਿ ਭਾਰਤ 'ਚ ਹੋਣ ਵਾਲੇ ਸਾਲਾਨਾ ਐਫ਼ਡੀਆਈ ਅਗਲੇ ਪੰਜ ਸਾਲਾਂ 'ਚ ਵਧ ਕੇ ਕਰੀਬ 75 ਅਰਬ ਡਾਲਰ 'ਤੇ ਪਹੁੰਚ ਜਾਵੇਗਾ।  

USBUSB

ਜੇਕਰ ਲਗਾਤਾਰ ਸੰਰਚਨਾਤਮਕ ਸੁਧਾਰਾਂ ਦੇ ਨਾਲ ਵਾਧਾ ਹੁੰਦਾ ਹੈ ਤਾਂ ਭਾਰਤ ਦੀ ਪਹਿਚਾਣ ਵਿਦੇਸ਼ੀ ਨਿਵੇਸ਼ ਦੇ ਲਿਹਾਜ਼ ਨਾਲ ਪਸੰਦੀਦਾ ਮੰਜ਼ਿਲ ਦੇ ਰੂਪ 'ਚ ਹੋਰ ਵਧੇਗੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਨੂੰ ਸਥਾਈ ਪਰਤੱਖ ਵਿਦੇਸ਼ੀ ਨਿਵੇਸ਼ ਆਕਰਸ਼ਤ ਕਰਨ ਲਈ ਅਪਣੇ ਨਿਰਮਾਣ ਖੇਤਰ ਦੀ ਮੁਕਾਬਲੇਬਾਜ਼ੀ 'ਚ ਸੁਧਾਰ ਲਿਆਉਣ ਅਤੇ ਇਸ ਨੂੰ ਸੰਸਾਰਿਕ ਮੁੱਲ ਲੜੀ ਦਾ ਅਨਿੱਖੜਵਾਂ ਹਿੱਸਾ ਬਣਨ ਦੀ ਜ਼ਰੂਰਤ 'ਤੇ ਧਿਆਨ ਦੇਣਾ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement