LG ਨੇ ਲਾਂਚ ਕੀਤੇ ਏਸੀ ਦੇ 54 ਨਵੇਂ ਮਾਡਲ, ਕੀਮਤ 31,990 ਤੋਂ ਸ਼ੁਰੂ
Published : Mar 12, 2019, 3:13 pm IST
Updated : Mar 12, 2019, 3:16 pm IST
SHARE ARTICLE
LG
LG

ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਕੰਜ਼ੀਉਮਰ ਡਿਉਰੇਬਲ ਕੰਪਨੀਆਂ ਨੇ ਏਸੀ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ।

ਨਵੀਂ ਦਿੱਲੀ :ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਕੰਜ਼ੀਉਮਰ ਡਿਉਰੇਬਲ ਕੰਪਨੀਆਂ ਨੇ ਏਸੀ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। ਇਲੈਕਟ੍ਰੋਨਿਕ ਉਤਪਾਦ ਕੰਪਨੀ ਐਲਜੀ ਇਲੈਕਟ੍ਰਾਨਿਕਸ ਨੇ ਇਨਵਰਟਰ ਟੈਕਨੋਲੋਜੀ ਆਧਾਰਿਤ ਡਿਉਲ ਸ਼੍ਰੇਣੀ ਵਿਚ 54 ਨਵੇਂ ਏਸੀ ਲਾਂਚ ਕਰਨ ਦਾ ਐਲਾਨ ਕੀਤਾ ਹੈ।

ਐਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਪ੍ਰਬੰਧ ਨਿਦੇਸ਼ਕ ਕਿਮ ਕੀ ਵਾਨ ਨੇ ਨਵੇਂ ਏਸੀ ਮਾਡਲਾਂ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਤਿੰਨ ਸਟਾਰ ਤੋਂ ਲੈ ਕੇ ਪੰਜ ਸਟਾਰ ਰੇਟਿੰਗ ਵਾਲੇ ਇਹਨਾਂ ਨਵੇਂ ਏਸੀਜ਼ ਦੀ ਕੀਮਤ 31,990 ਰੁਪਏ ਤੋਂ ਲੈ ਕੇ 69,990 ਰੁਪਏ ਦੇ ਵਿਚਕਾਰ ਹੈ।

ਉਹਨਾਂ ਨੇ ਕਿਹਾ ਕਿ ਇਹਨਾਂ ਵਿਚੋਂ ਕੁਝ ਮਾਡਲ ਸਮਾਰਟ ਥਿੰਕਕਿਯੂ ਤਕਨੀਕ ‘ਤੇ ਅਧਾਰਿਤ ਵੀ ਹਨ। ਜਿਸ ਤੋਂ ਗਾਹਕ ਐਪ ਦੇ ਜ਼ਰੀਏ ਇਸਦੀ ਨਿਗਰਾਨੀ ਅਤੇ ਕੰਟਰੋਲ ਕਰ ਸਕਣਗੇ। ਉਹਨਾਂ ਨੇ ਕਿਹਾ ਕਿ  ਇਹਨਾਂ ਏਸੀਜ਼ ਨੂੰ ਜੰਗਾਲ ਆਦਿ ਤੋਂ ਬਚਾਉਣ ਲਈ ਵੀ ਉਪਾਅ ਕੀਤੇ ਗਏ ਹਨ। 

ਸ਼੍ਰੀ ਵਾਨ ਨੇ ਕਿਹਾ ਕਿ ਹਾਲੇ ਉਹਨਾਂ ਦੀ ਕੰਪਨੀ ਏਸੀ ਬਾਜ਼ਾਰ ਵਿਚ ਮੋਹਰੀ ਕੰਪਨੀ ਹੈ ਅਤੇ ਨਵੇਂ ਮਾਡਲ ਦੇ ਬਲ ‘ਤੇ ਬਾਜ਼ਾਰ ਹਿੱਸੇਦਾਰੀ ਵਿਚ ਵਾਧਾ ਹੋਵੇਗਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement