ਉਰਜਿਤ ਪਟੇਲ ਤੋਂ ਬਾਅਦ ਸ਼ਕਤੀਕਾਂਤ ਦਾਸ ਬਣੇ ਆਰਬੀਆਈ ਦੇ ਨਵੇਂ ਗਵਰਨਰ
Published : Dec 11, 2018, 7:04 pm IST
Updated : Dec 11, 2018, 7:04 pm IST
SHARE ARTICLE
Shaktikanta Das appointed as new RBI Governor
Shaktikanta Das appointed as new RBI Governor

ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੂੰ ਉਸ ਦਾ ਨਵਾਂ ਗਵਰਨਰ ਮਿਲ ਗਿਆ ਹੈ। ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ...

ਨਵੀਂ ਦਿੱਲੀ : (ਪੀਟੀਆਈ) ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੂੰ ਉਸ ਦਾ ਨਵਾਂ ਗਵਰਨਰ ਮਿਲ ਗਿਆ ਹੈ। ਵਿੱਤ ਕਮਿਸ਼ਨ ਦੇ ਮੈਂਬਰ ਸ਼ਕਤੀਕਾਂਤ ਦਾਸ ਨੂੰ ਆਰਬੀਆਈ ਦਾ ਨਵਾਂ ਚੀਫ਼ ਬਣਾਇਆ ਗਿਆ ਹੈ। ਸ਼ਕਤੀਕਾਂਤ ਦਾਸ ਇਸ ਤੋਂ ਪਹਿਲਾਂ ਆਰਥਕ ਮਾਮਲਿਆਂ ਦੇ ਸਕੱਤਰ ਅਹੁਦੇ 'ਤੇ ਵੀ ਅਪਣੀ ਸੇਵਾਵਾਂ ਦੇ ਚੁੱਕੇ ਹਨ।

 25 year old Home Loan is expensive why? Supreme Court asks RBIRBI

ਪਿਛਲੇ ਸਾਲ ਉਹ ਇਸ ਅਹੁਦੇ ਤੋਂ ਰਟਾਇਰ ਹੋਏ ਸਨ। ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਵਿਚ ਵੀ ਇਹਨਾਂ ਦੀ ਮੁੱਖ ਭੂਮਿਕਾ ਰਹੀ ਸੀ। ਨਵੀਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਮਾਸਟਰਸ ਡਿਗਰੀ ਲੈਣ ਵਾਲੇ ਸ਼ਕਤੀਕਾਂਤ ਦਾਸ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਅਤੇ ਡਿਪਾਰਟਮੈਂਟ ਆਫ ਐਕਸਪੈਂਡਿਚਰ ਦੇ ਸੰਯੁਕਤ ਸਕੱਤਰ, ਤਾਮਿਲ ਨਾਡੂ ਸਰਕਾਰ ਦੇ ਸਪੈਸ਼ਲ ਕਮਿਸ਼ਨਰ ਅਤੇ ਰਿਵੈਨਿਊ ਕਮਿਸ਼ਨਰ, ਇੰਡਸਟਰੀ ਡਿਪਾਰਟਮੈਂਟ ਦੇ ਸਕੱਤਰ ਦੇ ਨਾਲ - ਨਾਲ ਕਈ ਮਹੱਤਵਪੂਰਣ ਅਹੁਦਿਆਂ ਉਤੇ ਕੰਮ ਕੀਤਾ ਹੈ।

Shaktikanta Das new RBI GovernorShaktikanta Das new RBI Governor

ਦੱਸ ਦਈਏ ਕਿ ਬੀਤੇ ਸਾਲ ਹੋਈ ਨੋਟਬੰਦੀ ਦਾ ਫੈਸਲਾ ਲੈਣ ਵਿਚ ਵੀ ਸ਼ਕਤੀਕਾਂਤ ਦਾਸ   ਦੀ ਮਹੱਤਵਪੂਰਣ ਭੂਮਿਕਾ ਸੀ। ਸਰਕਾਰ ਵਲੋਂ ਲਏ ਗਏ ਇਸ ਫੈਸਲੇ ਦਾ ਡਰਾਫਟ ਬਣਾਉਣ ਵਾਲਿਆਂ ਵਿਚ ਦਾਸ ਵੀ ਸ਼ਾਮਿਲ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement