ਦਸ ਮਿੰਟ 'ਚ ਮਿਲੇਗਾ ਈ-ਪੈਨ ਕਾਰਡ
Published : Jul 11, 2019, 1:02 pm IST
Updated : Jul 11, 2019, 1:02 pm IST
SHARE ARTICLE
E pan card will be available in just ten minutes
E pan card will be available in just ten minutes

ਤਿਆਰੀ ਵਿਚ ਜੁਟਿਆ ਆਮਦਨ ਵਿਭਾਗ

ਨਵੀਂ ਦਿੱਲੀ: ਪਹਿਚਾਣ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਪਾਉਣ ਦੀ ਪ੍ਰਕਿਰਿਆ ਆਸਾਨ ਬਣਾ ਰਹੀ ਸਰਕਾਰ ਦਾ ਧਿਆਨ ਹੁਣ ਪੈਨ ਕਾਰਡ 'ਤੇ ਹੈ। ਬਜਟ ਪ੍ਰਸਤਾਵਾਂ ਵਿਚ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕ ਪੈਨ ਕਾਰਡ ਯਾਨੀ ਈ ਪੈਨ ਕਾਰਡ ਦਸ ਮਿੰਟ ਵਿਚ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਲਈ ਆਮਦਨ ਵਿਭਾਗ ਇਕ ਰਿਅਲ ਟਾਈਮ ਪੈਨ ਪ੍ਰੋਸੈਸਿੰਗ ਸੈਂਟਰ ਬਣਾ ਰਿਹਾ ਹੈ।

E Pan Card E Pan Card

ਇਸ ਵਿਚ ਕੋਈ ਵਿ ਉਪਭੋਗਤਾ ਆਧਾਰ ਆਧਾਰਿਤ ਆਨਲਾਈਨ ਕੇਵਾਈਸੀ ਦੁਆਰਾ ਈਪੈਨ ਕਾਰਡ ਬਣਵਾ ਸਕਦਾ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕ ਸਭਾ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਪੈਨ-ਟੈਨ ਪ੍ਰੋਸੈਸਿੰਗ ਸੈਂਟਰ ਤਿਆਰ ਕਰ ਰਹੀ ਹੈ ਜਿੱਥੇ ਤੁਰੰਤ ਜਾਂ ਵੱਧ ਤੋਂ ਵੱਧ ਦਸ ਮਿੰਟ ਵਿਚ ਈ-ਪੈਨ ਕਾਰਡ ਮਿਲ ਜਾਵੇਗਾ। ਰਿਅਲ ਟਾਈਮ ਪੈਨ-ਟੈਨ ਪ੍ਰੋਸੈਸਿੰਗ ਸੈਂਟਰ ਆਧਾਰ ਦੁਆਰਾ ਹੀ ਤੁਹਾਡੀ ਸਾਰੀ ਨਿਜੀ ਜਾਣਕਾਰੀ ਦੀ ਪੁਸ਼ਟੀ ਕਰ ਲਵੇਗਾ।

E Pan Card E Pan Card

ਇਸ ਵਿਚ ਵੱਧ ਤੋਂ ਵੱਧ ਦਸ ਮਿੰਟ ਲਗਣਗੇ। ਕੇਂਦਰੀ ਡਾਇਰੈਕਟ ਕਰ ਬੋਰਡ ਨੇ ਦਸੰਬਰ 2018 ਨੂੰ ਸੂਚਨਾ ਜਾਰੀ ਕਰ ਕੇ ਆਨਲਾਈਨ ਪੀਡੀਐਫ਼ ਜਾਂ ਕਿਊਆਰ ਕੋਡ ਆਧਾਰਿਤ ਪੈਨ ਕਾਰਡ ਨੂੰ ਵੈਲਡ ਠਹਿਰਾਇਆ ਸੀ। ਹਾਲਾਂਕਿ ਹੁਣ ਇਸ ਵਿਚ ਕਾਫ਼ੀ ਵਕਤ ਲਗਦਾ ਹੈ। ਆਮਦਨ ਵਿਭਾਗ ਈ ਕੇਵਾਈਸੀ ਦੇ ਜ਼ਰੀਏ ਈ-ਪੈਨ ਜਾਰੀ ਕਰਦਾ ਹੈ। ਡਿਜ਼ਿਟਲ ਦਸਤਖ਼ਤ ਦਸਤਾਵੇਜ਼ ਦੇ ਰੂਪ ਵਿਚ ਇਹ ਈ-ਮੇਲ 'ਤੇ ਆਉਂਦਾ ਹੈ।

ਇਸ ਨੂੰ ਕਿਸੇ ਵੀ ਜਗ੍ਹਾ ਪਹਿਚਾਣ ਦੇ ਦਸਤਾਵੇਜ਼ ਦੇ ਰੂਪ ਵਿਚ ਕਿਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਡਿਜ਼ਿਟਲ ਈ-ਪੈਨ ਪੂਰੀ ਤਰ੍ਹਾਂ ਪ੍ਰਮਾਣਿਕ ਹੈ। ਈ-ਪੈਨ ਦੀ ਇਹ ਸੁਵਿਧਾ ਸਿਰਫ਼ ਭਾਰਤੀ ਨਾਗਰਿਕਾਂ ਨੂੰ ਹੀ ਉਪਲੱਬਧ ਹੈ ਜਿਸ ਦੇ ਕੋਲ ਵੈਲਡ ਆਧਾਰ ਕਾਰਡ ਹੁੰਦਾ ਹੈ। ਧਿਆਨ ਰੱਖੋ ਕਿ ਪੈਨ ਅਤੇ ਆਧਾਰ ਦੀ ਸਾਰੀ ਜਾਣਕਾਰੀ ਇਕੋ ਵਰਗੀ ਹੋਣੀ ਚਾਹੀਦੀ ਹੈ। ਨਿਯਮਿਤ ਤੌਰ 'ਤੇ ਡਾਕ ਦੁਆਰਾ ਜਾਰੀ ਕੀਤਾ ਜਾਣ ਵਾਲਾ ਪੈਨ ਕਾਰਡ ਹੁਣ 10-20 ਦਿਨਾਂ ਵਿਚ ਪਹੁੰਚਦਾ ਹੈ।

ਸਰਕਾਰ ਆਵੰਟਨ ਕੇਂਦਰਾਂ ਅਤੇ ਪ੍ਰੋਸੈਸਿੰਗ ਸਾਫਟਵੇਅਰ ਨੂੰ ਉੱਨਤ ਕਰ ਕੇ ਇਸ ਵਿਚ ਲਗਣ ਵਾਲੇ ਸਮੇਂ ਨੂੰ ਵੀ ਘਟ ਕਰ ਰਹੀ ਹੈ। ਜੇ ਭੌਤਿਕ ਰੂਪ ਤੋਂ ਪੈਨ ਅਰਜ਼ੀ ਵਿਚ ਆਧਾਰ ਦਾ ਇਸਤੇਮਾਲ ਹੋਵੇਗਾ ਤੇ ਸਮਾਂ ਵੀ ਘਟ ਲੱਗੇਗਾ।                                                                                                                            

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement