ਧਨਤੇਰਸ ਅਤੇ ਦੀਵਾਲੀ ਤੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ
Published : Nov 10, 2020, 1:17 pm IST
Updated : Nov 10, 2020, 1:18 pm IST
SHARE ARTICLE
gold
gold

ਚਾਂਦੀ ਦੀਆਂ ਕੀਮਤਾਂ 2.10 ਪ੍ਰਤੀਸ਼ਤ ਵਧੀਆਂ ਅਤੇ ਇਸ ਦੀ ਕੀਮਤ 62,130 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਨਵੀਂ ਦਿੱਲੀ: ਅੰਤਰਰਾਸ਼ਟਰੀ ਕੀਮਤਾਂ ਦੀ ਤਰਜ਼ 'ਤੇ ਭਾਰਤੀ ਬਾਜ਼ਾਰ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਦਰਜ ਕੀਤਾ ਗਿਆ। ਸੋਨਾ ਇਕ ਵਾਰ ਫਿਰ 50 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ। ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਭਾਰਤ 'ਚ ਐਮਸੀਐਕਸ 'ਚ ਸੋਨੇ ਦੀ ਕੀਮਤ 1.10% ਯਾਨੀ 549 ਰੁਪਏ ਦੀ ਤੇਜ਼ੀ ਨਾਲ 50,297 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਚਾਂਦੀ ਦੀਆਂ ਕੀਮਤਾਂ 2.10 ਪ੍ਰਤੀਸ਼ਤ ਵਧੀਆਂ ਅਤੇ ਇਸ ਦੀ ਕੀਮਤ 62,130 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। 

gold
 

ਦਿੱਲੀ ਬਾਜ਼ਾਰ 'ਚ ਸੋਨਾ ਮੁੜ ਵਧਿਆ
ਦਿੱਲੀ ਬਾਜ਼ਾਰ 'ਚ ਸੋਨੇ ਦੀ ਕੀਮਤ 277 ਰੁਪਏ ਦੀ ਤੇਜ਼ੀ ਨਾਲ 52,183 ਰੁਪਏ ਪ੍ਰਤੀ ਦਸ ਗ੍ਰਾਮ ਰਹੀ, ਜਦਕਿ ਚਾਂਦੀ ਦੀ ਕੀਮਤ 694 ਰੁਪਏ ਦੀ ਤੇਜ਼ੀ ਨਾਲ 65,699 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਗਲੋਬਲ ਬਾਜ਼ਾਰ 'ਚ ਸੋਨੇ ਦੀ ਕੀਮਤ 1,849.93 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਯੂਐਸ ਗੋਲਡ ਫਿਊਚਰ 0.8 ਪ੍ਰਤੀਸ਼ਤ ਵੱਧ ਕੇ 1,869.40 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ

GOLD

ਜਿਕਰਯੋਗ ਹੈ ਕਿ ਸੋਮਵਾਰ ਨੂੰ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਹੇਠਲੇ ਪੱਧਰ 'ਤੇ ਖਰੀਦ ਨੇ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੋਵਾਂ ਨੂੰ ਚੜ੍ਹਾ ਦਿੱਤਾ। ਚਾਂਦੀ ਦੀ ਕੀਮਤ ਵਿਚ ਵੀ 208 ਰੁਪਏ ਦੀ ਤੇਜ਼ੀ ਦਰਜ ਕੀਤੀ ਗਈ ਹੈ। ਚਾਂਦੀ ਅੱਜ 66052 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ ਹੈ।

gold price

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement