ਈ.ਡੀ. ਵਲੋਂ ਸ਼ਾਓਮੀ ਨੂੰ ਨੋਟਿਸ ਜਾਰੀ

By : BIKRAM

Published : Jun 9, 2023, 8:58 pm IST
Updated : Jun 9, 2023, 8:58 pm IST
SHARE ARTICLE
Xiaomi Technology India Private Limited
Xiaomi Technology India Private Limited

5551 ਕਰੋੜ ਰੁਪਏ ਦਾ ਫ਼ੇਮਾ ਉਲੰਘਣ ਮਾਮਲਾ

ਨਵੀਂ ਦਿੱਲੀ: ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ 5551 ਕਰੋੜ ਰੁਪਏ ਦੇ ਕਥਿਤ ਵਿਦੇਸ਼ੀ ਵਟਾਂਦਰਾ ਉਲੰਘਣਾ (ਫ਼ੇਮਾ) ਮਾਮਲੇ ’ਚ ਸ਼ਾਓਮੀ ਟੈਕਨਾਲੋਜੀਜ਼ ਇੰਡੀਆ, ਉਸ ਦੇ ਸੀ.ਐਫ਼.ਓ. ਸਮੀਰ ਰਾਓ, ਸਾਬਕਾ ਐਮ.ਡੀ. ਮਨੁ ਜੈਨ ਅਤੇ ਤਿੰਨ ਵਿਦੇਸ਼ੀ ਬੈਂਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਵਿਦੇਸ਼ੀ ਵਟਾਂਦਰਾ ਪ੍ਰਬੰਧਨ ਐਕਟ ਹੇਠ ਨਿਪਟਾਰਾ ਕਰਨ ਵਾਲੀ ਅਥਾਰਟੀ ਨੇ ਸ਼ਾਓਮੀ ਟੈਕਨਾਲੋਜੀਜ਼ ਇੰਡੀਆ ਪ੍ਰਾਈਵੇਟ ਲਿਮਟਡ, ਇਸ ਦੇ ਦੋ ਕਾਰਜਕਾਰੀਆਂ, ਸਿਟੀ ਬੈਂਕ, ਐਚ.ਐਸ.ਬੀ.ਸੀ. ਬੈਂਕ ਅਤੇ ਡਾਊਸ਼ੇ ਬੈਂਕ ਏ.ਜੀ. ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।

ਕੇਂਦਰੀ ਜਾਂਚ ਏਜੰਸੀ ਨੇ ਵਿਦੇਸ਼ਾਂ ’ਚ ਰਾਇਲਿਟੀ ਅਦਾ ਕਰਨ ਦੇ ਬਹਾਨੇ ‘ਅਣਅਧਿਕਾਰਤ’ ਤੌਰ ’ਤੇ ਭਿਜਵਾਏ ਸ਼ਾਓਮੀ ਟੈਕਨਾਲੋਜੀਜ਼ ਇੰਡੀਆ ਪ੍ਰਾ. ਲਿਮ. ਦੇ 5551.27 ਕਰੋੜ ਰੁਪਏ ਦੇ ਫ਼ੰਡ ਜ਼ਬਤ ਕਰ ਲਏ ਹਨ ਜੋ ਕਿ ਇਸ ਫ਼ੇਮਾ ਅਧੀਨ ਇਸ ਦੇ ਬੈਂਕ ਖਾਤਿਆਂ ’ਚ ਪਏ ਸਨ। 

ਫ਼ੇਮਾ ਅਧੀਨ ਈ.ਡੀ. ਜਾਂਚ ਖ਼ਤਮ ਹੋਣ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਇਕ ਵਾਰੀ ਫੈਸਲਾ ਹੋਣ ਤੋਂ ਬਾਅਦ ਦੋਸ਼ੀ ਨੂੰ ਜੁਰਮਾਨਾ ਅਦਾ ਕਰਨਾ ਪੈਂਦਾ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement