ਸੋਨੇ ਦੀ ਕੀਮਤ ਮੁੜ 80,000 ਰੁਪਏ ਪ੍ਰਤੀ ਤੋਲਾ ਤੋਂ ਟੱਪੀ, ਚਾਂਦੀ ’ਚ 500 ਰੁਪਏ ਦੀ ਤੇਜ਼ੀ 
Published : Jan 8, 2025, 9:42 pm IST
Updated : Jan 8, 2025, 10:55 pm IST
SHARE ARTICLE
Gold and silver prices
Gold and silver prices

99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ

ਨਵੀਂ ਦਿੱਲੀ : ਗਹਿਣਿਆਂ ਅਤੇ ਸਟਾਕਿਸਟਾਂ ਦੀ ਖਰੀਦਦਾਰੀ ਵਧਣ ਨਾਲ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। 

99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਪਿਛਲੇ ਸੈਸ਼ਨ ’ਚ ਮੰਗਲਵਾਰ ਨੂੰ ਸੋਨਾ 79,700 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਬੁਧਵਾਰ ਨੂੰ 99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ 79,600 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ। ਮੰਗਲਵਾਰ ਨੂੰ ਸੋਨਾ 79,300 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। 

ਚਾਂਦੀ ਦੀਆਂ ਕੀਮਤਾਂ ’ਚ ਵੀ ਲਗਾਤਾਰ ਤੀਜੇ ਦਿਨ ਤੇਜ਼ੀ ਜਾਰੀ ਰਹੀ ਅਤੇ ਇਹ 500 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 92,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ 92,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ। ਵਪਾਰੀਆਂ ਨੇ ਸਥਾਨਕ ਬਾਜ਼ਾਰਾਂ ’ਚ ਗਹਿਣਿਆਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ’ਚ ਵਾਧੇ ਦਾ ਕਾਰਨ ਦਸਿਆ। ਇਸ ਦੌਰਾਨ ਕੌਮਾਂਤਰੀ ਬਾਜ਼ਾਰ ’ਚ ਕਾਮੈਕਸ ਸੋਨਾ ਵਾਇਦਾ 0.09 ਫੀ ਸਦੀ ਡਿੱਗ ਕੇ 2,663.10 ਡਾਲਰ ਪ੍ਰਤੀ ਔਂਸ ’ਤੇ ਆ ਗਿਆ। 

ਇਹ ਵੀ ਪੜ੍ਹੋ : ਵਣਜ ਮੰਤਰਾਲੇ ਨੇ ਨਵੰਬਰ ’ਚ ਸੋਨੇ ਦੀ ਆਯਾਤ ਦੇ ਅੰਕੜਿਆਂ ’ਚ 5 ਅਰਬ ਡਾਲਰ ਦੀ ਕਟੌਤੀ ਕੀਤੀ, ਜਾਣੋ ਕਾਰਨ

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਸੌਮਿਲ ਗਾਂਧੀ ਨੇ ਕਿਹਾ ਕਿ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਸਥਿਰ ਰਹੀਆਂ। ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਕਾਰਤ ਅੰਕੜਿਆਂ ਦੇ ਆਧਾਰ ’ਤੇ ਦੁਨੀਆਂ ਦੇ ਪ੍ਰਮੁੱਖ ਸੋਨੇ ਦੇ ਖਪਤਕਾਰ ਚੀਨ ਨੇ ਦਸੰਬਰ ’ਚ ਲਗਾਤਾਰ ਦੂਜੇ ਮਹੀਨੇ ਅਪਣੇ ਭੰਡਾਰ ’ਚ ਵਾਧਾ ਕੀਤਾ ਹੈ। ਵਰਲਡ ਗੋਲਡ ਕੌਂਸਲ (ਡਬਲਿਊ.ਜੀ.ਸੀ.) ਨੇ ਸੋਮਵਾਰ ਨੂੰ ਇਕ ਰੀਪੋਰਟ ’ਚ ਕਿਹਾ ਕਿ ਨਵੰਬਰ 2024 ’ਚ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਨੇ ਮਿਲ ਕੇ ਅਪਣੇ ਭੰਡਾਰ ’ਚ 53 ਟਨ ਸੋਨਾ ਜੋੜਿਆ, ਜਿਸ ’ਚ ਭਾਰਤੀ ਰਿਜ਼ਰਵ ਬੈਂਕ ਨੇ 8 ਟਨ ਦਾ ਵਾਧਾ ਕੀਤਾ। 

ਚੀਨ ਵਲੋਂ ਲਗਾਤਾਰ ਦੂਜੇ ਮਹੀਨੇ ਸੋਨੇ ਦੀ ਖਰੀਦ ਨੂੰ ਕੀਮਤੀ ਧਾਤੂ (ਉੱਚ ਕੀਮਤਾਂ ਦੇ ਬਾਵਜੂਦ) ਲਈ ਤੇਜ਼ੀ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਗਾਂਧੀ ਨੇ ਕਿਹਾ ਕਿ ਵਪਾਰੀਆਂ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਾਪਸੀ ਤੋਂ ਬਾਅਦ ਚੀਨ ਅਪਣੇ ਭੰਡਾਰ ਨੂੰ ਵਿਭਿੰਨ ਬਣਾਉਣ ਲਈ ਸੋਨੇ ਦਾ ਭੰਡਾਰ ਜਾਰੀ ਰੱਖੇਗਾ। ਏਸ਼ੀਆਈ ਬਾਜ਼ਾਰਾਂ ’ਚ ਕਾਮੈਕਸ ਚਾਂਦੀ ਦਾ ਵਾਅਦਾ 30.71 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement