Prices of Onion And Tomato: ਪਿਆਜ਼ ਤੇ ਟਮਾਟਰ ਸਸਤੇ ਹੋਣ ਨਾਲ ਦਸੰਬਰ ’ਚ ਖਾਣ-ਪੀਣ ਦੀਆਂ ਕੀਮਤਾਂ ’ਚ ਗਿਰਾਵਟ 
Published : Jan 8, 2024, 6:18 pm IST
Updated : Jan 8, 2024, 6:18 pm IST
SHARE ARTICLE
File Photo
File Photo

ਘਰ ’ਚ ਬਣੇ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਦੀਆਂ ਕੀਮਤਾਂ ’ਚ ਕ੍ਰਮਵਾਰ 3 ਫੀ ਸਦੀ ਅਤੇ 5 ਫੀ ਸਦੀ ਦੀ ਗਿਰਾਵਟ ਆਈ ਹੈ।

Prices of Onion And Tomato:  ਮੁੰਬਈ : ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਤੋਂ ਬਾਅਦ ਦਸੰਬਰ ’ਚ ਸ਼ਾਕਾਹਾਰੀ ਖਾਣੇ ਦੀ ਪਲੇਟ ਦੀ ਕੀਮਤ ’ਚ 3 ਫੀ ਸਦੀ ਅਤੇ ਨਾਨ-ਵੇਜ ਥਾਲੀ ਦੀ ਕੀਮਤ ’ਚ 5 ਫੀ ਸਦੀ ਦੀ ਕਮੀ ਆਈ ਹੈ। ਸੋਮਵਾਰ ਨੂੰ ਇਕ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ ਹੈ। 
ਕ੍ਰਿਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਟਿਕਸ (ਐੱਮ.ਆਈ.ਐਂਡ.ਏ.) ਰੀਸਰਚ ਦੀ ‘ਰਾਈਸ ਰੋਟੀ ਰੇਟ’ ਰੀਪੋਰਟ ਮੁਤਾਬਕ ਦਸੰਬਰ ’ਚ ਘਰ ’ਚ ਬਣੇ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਦੀਆਂ ਕੀਮਤਾਂ ’ਚ ਕ੍ਰਮਵਾਰ 3 ਫੀ ਸਦੀ ਅਤੇ 5 ਫੀ ਸਦੀ ਦੀ ਗਿਰਾਵਟ ਆਈ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਅਤੇ ਮਾਸਾਹਾਰੀ ਪਲੇਟਾਂ ਦੀਆਂ ਕੀਮਤਾਂ ਵਿਚ ਗਿਰਾਵਟ ਪਿਆਜ਼ ਅਤੇ ਟਮਾਟਰ ਦੀਆਂ ਸਸਤੀ ਕੀਮਤਾਂ ਕਾਰਨ ਆਈ ਹੈ। ਮਹੀਨੇ-ਦਰ-ਮਹੀਨੇ ਆਧਾਰ ’ਤੇ ਦਸੰਬਰ ’ਚ ਪਿਆਜ਼ ਦੀਆਂ ਕੀਮਤਾਂ ’ਚ 14 ਫੀ ਸਦੀ ਅਤੇ ਟਮਾਟਰ ਦੀਆਂ ਕੀਮਤਾਂ ’ਚ 3 ਫੀ ਸਦੀ ਦੀ ਗਿਰਾਵਟ ਆਈ ਹੈ। ਤਿਉਹਾਰਾਂ ਦਾ ਸੀਜ਼ਨ ਖਤਮ ਹੋਣ ਕਾਰਨ ਘਰ ਦੀ ਰਸੋਈ ’ਚ ਇਸਤੇਮਾਲ ਹੋਣ ਵਾਲੀਆਂ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ’ਚ ਕਮੀ ਆਈ ਹੈ। 

ਰੀਪੋਰਟ ’ਚ ਕਿਹਾ ਗਿਆ ਹੈ ਕਿ ਬ੍ਰਾਇਲਰ ਦੀਆਂ ਕੀਮਤਾਂ ’ਚ ਮਹੀਨੇ-ਦਰ-ਮਹੀਨੇ 5-7 ਫੀ ਸਦੀ ਦੀ ਕਟੌਤੀ ਕਾਰਨ ਮਾਸਾਹਾਰੀ ਪਲੇਟਾਂ ਦੀ ਕੀਮਤ ’ਚ ਹੋਰ ਤੇਜ਼ੀ ਨਾਲ ਕਮੀ ਆਈ ਹੈ। ਮਾਸਾਹਾਰੀ ਪਲੇਟ ਦੀ ਲਾਗਤ ਦਾ 50 ਫ਼ੀ ਸਦੀ ਬ੍ਰਾਇਲਰ ਹੁੰਦਾ ਹੈ। ਘਰ ’ਚ ਥਾਲੀ ਤਿਆਰ ਕਰਨ ਦੀ ਔਸਤ ਲਾਗਤ ਦੀ ਗਣਨਾ ਉੱਤਰ, ਦੱਖਣ, ਪੂਰਬ ਅਤੇ ਪਛਮੀ ਭਾਰਤ ’ਚ ਥਾਲੀ ਤਿਆਰ ਕਰਨ ਦੀਆਂ ਕੀਮਤਾਂ ਦੇ ਅਧਾਰ ਤੇ ਕੀਤੀ ਜਾਂਦੀ ਹੈ।

ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਥਾਲੀ ਦੀਆਂ ਕੀਮਤਾਂ ਅਨਾਜ, ਦਾਲਾਂ, ਬ੍ਰਾਇਲਰ, ਸਬਜ਼ੀਆਂ, ਮਸਾਲੇ, ਖਾਣ ਵਾਲੇ ਤੇਲ ਅਤੇ ਐਲ.ਪੀ.ਜੀ. ਦੀਆਂ ਕੀਮਤਾਂ ਦੇ ਅਧਾਰ ’ਤੇ ਬਦਲਦੀਆਂ ਹਨ।  ਰੀਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਸਾਲ-ਦਰ-ਸਾਲ ਆਧਾਰ ’ਤੇ ਸ਼ਾਕਾਹਾਰੀ ਥਾਲੀ ਦੀ ਕੀਮਤ ’ਚ 12 ਫੀ ਸਦੀ ਦਾ ਵਾਧਾ ਹੋਇਆ ਹੈ, ਜਦਕਿ ਮਾਸਾਹਾਰੀ ਥਾਲੀ ਦੀ ਕੀਮਤ ’ਚ 4 ਫੀ ਸਦੀ ਦੀ ਗਿਰਾਵਟ ਆਈ ਹੈ।  ਸ਼ਾਕਾਹਾਰੀ ਭੋਜਨ ਦੀਆਂ ਕੀਮਤਾਂ ’ਚ ਵਾਧੇ ਦਾ ਮੁੱਖ ਕਾਰਨ ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ’ਚ ਕ੍ਰਮਵਾਰ 82 ਫ਼ੀ ਸਦੀ ਅਤੇ 42 ਫ਼ੀ ਸਦੀ ਦਾ ਵਾਧਾ ਹੈ।

(For more news apart from Prices of Onion And Tomato, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement