ਇਸ ਬੈਂਕ ਦੇ ਗਾਹਕਾਂ ਲਈ ਗੁੱਡ ਨਿਊਜ਼, ਕਰਜਾ ਹੋਇਆ ਸਸਤਾ, ਜਾਣੋ
Published : Nov 7, 2019, 5:46 pm IST
Updated : Nov 7, 2019, 5:46 pm IST
SHARE ARTICLE
Bank Loan
Bank Loan

ਨਿੱਜੀ ਖੇਤਰ ਦੇ ਵੱਡੇ ਬੈਂਕ ਐੱਚਡੀਐੱਫਸੀ ਨੇ ਵੱਖ-ਵੱਖ ਸਮਾਂ ਕਾਲ ਲਈ ਆਪਣੇ ਐੱਮਸੀਐੱਲਆਰ...

ਨਵੀਂ ਦਿੱਲੀ: ਨਿੱਜੀ ਖੇਤਰ ਦੇ ਵੱਡੇ ਬੈਂਕ ਐੱਚਡੀਐੱਫਸੀ ਨੇ ਵੱਖ-ਵੱਖ ਸਮਾਂ ਕਾਲ ਲਈ ਆਪਣੇ ਐੱਮਸੀਐੱਲਆਰ ਵਿਚ 10 ਬੇਸਿਸ ਪੁਆਇੰਟਾਂ ਤੱਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਬੈਂਕ ਨੇ ਆਪਣੀ ਵੈੱਬਸਾਈਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਛੇ ਮਹੀਨੇ ਦੇ ਐੱਮਸੀਐੱਲਆਰ ਲਈ 5 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ 8.1 ਫੀਸਦ ਹੋ ਗਿਆ ਹੈ। ਇਕ ਸਾਲ ਦੇ ਅਰਸੇ ਲਈ ਵੀ 5 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ ਇਸ ਨੂੰ 8.3 ਫੀਸਦ ਕੀਤਾ ਗਿਆ ਹੈ।

HDFC Vice President goes missingHDFC

ਜਦਕਿ ਬੈਂਕ ਨੇ 2 ਸਾਲ ਦੇ ਅਰਸੇ ਲਈ 5 ਬੇਸਿਸ ਪੁਆਇੰਟ ਦੀ ਕਟੌਤੀ ਅਤੇ 3 ਸਾਲ ਦੇ ਅਰਸੇ ਲਈ 10 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁਣ ਦੋਵੇਂ ਅਰਸਿਆਂ ਲਈ ਨਵੀਂਆਂ ਦਰਾਂ ਲੜੀਵਾਰ 8.4 ਫੀਸਦ ਅਤੇ 8.5 ਫੀਸਦ ਹੈ। ਬਦਲੀਆਂ ਗਈਆਂ ਨਵੀਂ ਦਰਾਂ 7 ਨਵੰਬਰ ਤੋਂ ਪ੍ਰਭਾਵੀ ਹੈ। ਬੈਂਕ ਵੱਲੋਂ ਇਕ ਰਾਤ, ਇਕ ਮਹੀਨਾ ਅਤੇ 3 ਮਹੀਨੇ ਦੇ ਐੱਮਸੀਐੱਲਆਰ ਵਿਚ ਕੋਈ ਬਦਲਾਅ ਨਹੀਂ ਕੀਤਾ। ਐੱਚਡੀਐੱਫਸੀ ਨੇ ਪਿਛਲੀ ਵਾਰ ਅਗਸਤ ਵਿਚ ਆਪਣੇ ਐੱਮਸੀਐੱਲਆਰ ਵਿਚ ਕਟੌਤੀ ਕੀਤੀ ਸੀ। ਉਦੋਂ ਬੈਂਕ ਨੇ ਸਾਰੀਆਂ ਸਮਾਂ ਕਾਲ ਦੀਆਂ ਦਰਾਂ ਲਈ 10 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਗਈ ਸੀ।

HDFCHDFC

ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤਕ ਆਰਬੀਆਈ ਨੇ ਰੇਪੋ ਰੇਟ ਵਿਚ ਪੰਜ ਵਾਰ ਕਟੌਤੀ ਕੀਤੀ ਹੈ। ਕੇਂਦਰੀ ਬੈਂਕ ਨੇ ਹੁਣ ਤਕ ਕੁਲ 135 ਬੇਸਿਸ ਪੁਆਇੰਟਾਂ ਦੀ ਕਟੌਤੀ ਕਰ ਚੁੱਕਾ ਹੈ। ਕੇਂਦਰੀ ਬੈਂਕ ਨੇ ਰੇਪੋ ਰੇਟ ਵਿਚ ਕਟੌਤੀ ਤੋਂ ਬਾਅਦ ਸਾਰੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਕਟੌਤੀ ਦਾ ਲਾਭ ਤੁਰੰਤ ਗਾਹਕਾਂ ਨੂੰ ਦੇਵੇ। ਦਰਅਸਲ, ਆਰਬੀਆਈ ਨੂੰ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬੈਂਕ ਰੇਪੋ ਰੇਟ ਵਿਚ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਨਹੀਂ ਦੇ ਰਹੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement