ਰੇਲਗੱਡੀ 'ਚ ਜ਼ਿਆਦਾ ਸਮਾਨ ਲਿਜਾਉਣ ਤੇ ਲੱਗੇਗਾ ਜੁਰਮਾਨਾ
Published : Jun 7, 2018, 11:33 am IST
Updated : Jun 7, 2018, 11:33 am IST
SHARE ARTICLE
too much luggage
too much luggage

ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਦੇ ਕਿਸ ਕੋਚ ਵਿਚ ਇਕ ਯਾਤਰੀ ਕਿੰਨਾ ਕਿੱਲੋ ਸਮਾਨ ਲੈ ਕੇ ਜਾ ਸਕਦਾ ਹੈ ? ਕੀ ਰੇਲਵੇ ਨੇ ਇਕ ਯਾਤਰੀ ਲਈ ਸਮਾਨ ਦੀ ਜੋ ਹੱਦ ਤੈਅ ਕੀਤੀ...

ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਦੇ ਕਿਸ ਕੋਚ ਵਿਚ ਇਕ ਯਾਤਰੀ ਕਿੰਨਾ ਕਿੱਲੋ ਸਮਾਨ ਲੈ ਕੇ ਜਾ ਸਕਦਾ ਹੈ ? ਕੀ ਰੇਲਵੇ ਨੇ ਇਕ ਯਾਤਰੀ ਲਈ ਸਮਾਨ ਦੀ ਜੋ ਹੱਦ ਤੈਅ ਕੀਤੀ ਹੈ ਅਤੇ ਉਸ ਤੋਂ ਜ਼ਿਆਦਾ ਲਿਜਾਉਣ 'ਤੇ ਜੁਰਮਾਨਾ ਭਰਨਾ ਹੋਵੇਗਾ। ਸੱਭ ਤੋਂ ਪਹਿਲਾਂ ਤਾਂ ਇਹ ਜਾਣ ਲਵੋ ਕਿ ਇਹ ਕੋਈ ਨਵਾਂ ਨਿਯਮ ਨਹੀਂ ਹੈ। ਫਿਲਹਾਲ ਇਸ ਦੀ ਚਰਚਾ ਇਸ ਲਈ ਹੋ ਰਹੀ ਹੈ ਕਿਉਂਕਿ ਭਾਰਤੀ ਰੇਲਵੇ ਇਸ ਨਿਯਮ ਨੂੰ ਲੈ ਕੇ ਇਕ ਜਾਗਰੂਕਤਾ ਪ੍ਰੋਗ੍ਰਾਮ ਚਲਾ ਰਿਹਾ ਹੈ।

luggage in trainluggage in train

ਰੇਲ ਬੋਰਡ ਦੇ ਸੂਚਨਾ ਅਤੇ ਪ੍ਚਾਰ ਨਿਰਦੇਸ਼ਕ ਵੇਦ ਪ੍ਰਕਾਸ਼ ਕਹਿੰਦੇ ਹਨ ਕਿ ਇਹ ਕੋਈ ਨਵਾਂ ਨਿਯਮ ਨਹੀਂ ਹੈ। ਇਹ ਸਾਲਾਂ ਪਹਿਲਾਂ ਦਾ ਨਿਯਮ ਹੈ। ਜਦੋਂ ਤੋਂ ਰੇਲਗੱਡੀ 'ਚ ਟਿਕਟ ਦਿਤੇ ਜਾ ਰਹੇ ਹਨ ਉਦੋਂ ਤੋਂ ਇਹ ਨਿਯਮ ਹੈ ਪਰ 29 ਅਗਸਤ 2006 ਵਿਚ ਇਸ ਵਿਚ ਕੁੱਝ ਖੋਜ ਕੀਤੀ ਗਈ ਸੀ। ਰੇਲਵੇ ਦਾ ਕਹਿਣਾ ਹੈ ਕਿ ਇਹ ਨਿਯਮ ਭਲੇ ਪੁਰਾਣਾ ਹੈ ਪਰ ਹੁਣ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ 'ਤੇ ਜ਼ੋਰ ਦਿਤਾ ਜਾਵੇਗਾ।

too much luggage in indian traintoo much luggage in indian train

ਰੇਲਵੇ ਨੇ ਹੁਣ ਇਹ ਸਾਫ਼ ਨਹੀਂ ਕੀਤਾ ਹੈ ਕਿ ਜੁਰਮਾਨੇ ਦੀ ਰਕਮ ਕੀ ਹੋਵੇਗੀ। ਇਸ ਦੇ ਨਾਲ ਹੀ ਇਹ ਵੀ ਸਾਫ਼ ਨਹੀਂ ਹੈ ਕਿ ਰੇਲਵੇ ਕਿਵੇਂ ਤੈਅ ਕਰੇਗਾ ਕਿਸੇ ਯਾਤਰੀ ਦੇ ਕੋਲ ਤੈਅ ਭਾਰ ਤੋਂ ਜ਼ਿਆਦਾ ਸਮਾਨ ਹੈ। ਰੇਲਵੇ ਦੇ ਅਨੁਸਾਰ ਸਮਾਨ ਦਾ ਵਜ਼ਨ, ਰੇਲਗੱਡੀ ਅਤੇ ਤੈਅ ਕੀਤੀ ਜਾਣ ਵਾਲੀ ਦੂਰੀ 'ਤੇ ਨਿਰਭਰ ਕਰੇਗਾ। ਜ਼ਿਆਦਾ ਪੈਸੇ ਦੇ ਕੇ ਯਾਤਰੀ ਸਲੀਪਰ ਕਲਾਸ ਵਿਚ ਵੀ ਘੱਟੋ ਘੱਟ 80 ਕਿੱਲੋਗ੍ਰਾਮ ਸਮਾਨ ਲਿਜਾ ਸਕਦੇ ਹਨ।  ਸੈਕੰਡ ਕਲਾਸ ਵਾਲੇ ਵੀ ਅਜਿਹਾ ਕਰ ਕੇ 70 ਕਿੱਲੋਗ੍ਰਾਮ ਕੋਚ ਵਿਚ ਲਿਜਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement