Bank Employee Strike: ਬੈਂਕ ਯੂਨੀਅਨਾਂ ਨੇ ਦਿਤਾ 2 ਦਿਨਾਂ ਦੀ ਹੜਤਾਲ ਦਾ ਸੱਦਾ
Published : Feb 7, 2025, 5:25 pm IST
Updated : Feb 7, 2025, 5:25 pm IST
SHARE ARTICLE
File Photo
File Photo

ਬੈਂਕ ਯੂਨੀਅਨਾਂ ਨੇ ਦਿਤਾ 2 ਦਿਨਾਂ ਦੀ ਹੜਤਾਲ ਦਾ ਸੱਦਾ

Bank Employee Strike: ਬੈਂਕ ਯੂਨੀਅਨਾਂ ਨੇ ਅਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 24 ਮਾਰਚ ਤੋਂ ਦੋ ਦਿਨਾਂ ਦੀ ਦੇਸ਼ ਪਧਰੀ ਹੜਤਾਲ ਦਾ ਸੱਦਾ ਦਿਤਾ ਹੈ। ਮੰਗਾਂ ’ਚ 5 ਦਿਨ ਦਾ ਕੰਮ ਹਫਤਾ ਅਤੇ ਸਾਰੇ ਕਾਡਰਾਂ ’ਚ ਢੁਕਵੀਂ ਭਰਤੀ ਸ਼ਾਮਲ ਹੈ। 

ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਵਲੋਂ  ਦਿਤੇ ਗਏ ਹੜਤਾਲ ਦੇ ਸੱਦੇ ’ਤੇ  ਜਨਤਕ ਖੇਤਰ ਦੇ ਬੈਂਕਾਂ ’ਚ ਕਾਮਿਆਂ/ਅਧਿਕਾਰੀਆਂ ਦੇ ਡਾਇਰੈਕਟਰਾਂ ਦੇ ਅਹੁਦਿਆਂ ਨੂੰ ਭਰਨ ਦੀ ਵੀ ਮੰਗ ਕੀਤੀ ਗਈ ਹੈ।

ਯੂ.ਐਫ.ਬੀ.ਯੂ. ਨੇ ਸ਼ੁਕਰਵਾਰ  ਨੂੰ ਇਕ ਬਿਆਨ ਵਿਚ ਕਿਹਾ ਕਿ ਚਰਚਾ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ 24 ਅਤੇ 25 ਮਾਰਚ, 2025 ਨੂੰ ਦੋ ਦਿਨਾਂ ਦੀ ਨਿਰੰਤਰ ਹੜਤਾਲ ਦੇ ਨਤੀਜੇ ਵਜੋਂ ਅੰਦੋਲਨਕਾਰੀ ਪ੍ਰੋਗਰਾਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। 

ਇਸ ਤੋਂ ਇਲਾਵਾ, ਯੂ.ਐਫ.ਬੀ.ਯੂ. ਨੇ ਪ੍ਰਦਰਸ਼ਨ ਦੀ ਸਮੀਖਿਆ ਅਤੇ ਪ੍ਰਦਰਸ਼ਨ ਨਾਲ ਜੁੜੇ ਪ੍ਰੋਤਸਾਹਨਾਂ ਬਾਰੇ ਵਿੱਤੀ ਸੇਵਾਵਾਂ ਵਿਭਾਗ (ਡੀ.ਐਫ.ਐਸ.) ਦੇ ਤਾਜ਼ਾ ਹੁਕਮਾਂ ਨੂੰ ਤੁਰਤ  ਵਾਪਸ ਲੈਣ ਦੀ ਮੰਗ ਕੀਤੀ ਹੈ, ਜੋ ਨੌਕਰੀ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਦੇ ਹਨ ਅਤੇ ਮੁਲਾਜ਼ਮਾਂ ’ਚ ਵੰਡੀਆਂ ਪੈਦਾ ਕਰਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement