Onion exports: ਸਰਕਾਰ ਨੇ ਪਿਆਜ਼ ਬਰਾਮਦ 'ਤੇ ਪਾਬੰਦੀ ਹਟਾਈ, ਘੱਟੋ-ਘੱਟ ਨਿਰਯਾਤ ਮੁੱਲ 550 ਡਾਲਰ ਪ੍ਰਤੀ ਟਨ ਤੈਅ
Published : May 4, 2024, 1:59 pm IST
Updated : May 4, 2024, 1:59 pm IST
SHARE ARTICLE
Onion exports: India lifts ban on sending onions out of the country
Onion exports: India lifts ban on sending onions out of the country

ਸਰਕਾਰ ਨੇ ਬੀਤੀ ਰਾਤ ਪਿਆਜ਼ ਦੀ ਬਰਾਮਦ 'ਤੇ 40 ਫ਼ੀ ਸਦੀ ਡਿਊਟੀ ਲਗਾ ਦਿਤੀ।

Onion exports: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਨੇ ਪਿਆਜ਼ ਦੀ ਬਰਾਮਦ 'ਤੇ ਲੱਗੀ ਪਾਬੰਦੀ ਹਟਾ ਦਿਤੀ ਪਰ ਘੱਟੋ-ਘੱਟ ਨਿਰਯਾਤ ਮੁੱਲ (ਐੱਮਈਪੀ) 550 ਡਾਲਰ ਪ੍ਰਤੀ ਟਨ ਤੈਅ ਕੀਤਾ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇਕ ਨੋਟੀਫਿਕੇਸ਼ਨ ਵਿਚ ਕਿਹਾ ਕਿ ਪਿਆਜ਼ ਦੀ ਬਰਾਮਦ ਨੀਤੀ ਵਿਚ ਸੋਧ ਕੀਤੀ ਗਈ ਹੈ ਅਤੇ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤਕ 550 ਡਾਲਰ ਪ੍ਰਤੀ ਟਨ ਦੀ ਐਮਈਪੀ ਦੇ ਤਹਿਤ ਪਾਬੰਦੀ ਤੋਂ ਮੁਕਤ ਕੀਤਾ ਗਿਆ ਹੈ। ਸਰਕਾਰ ਨੇ ਬੀਤੀ ਰਾਤ ਪਿਆਜ਼ ਦੀ ਬਰਾਮਦ 'ਤੇ 40 ਫ਼ੀ ਸਦੀ ਡਿਊਟੀ ਲਗਾ ਦਿਤੀ।

ਪਿਛਲੇ ਸਾਲ ਅਗਸਤ 'ਚ ਭਾਰਤ ਨੇ 31 ਦਸੰਬਰ 2023 ਤਕ ਪਿਆਜ਼ 'ਤੇ 40 ਫ਼ੀ ਸਦੀ ਬਰਾਮਦ ਡਿਊਟੀ ਲਗਾਈ ਸੀ। 8 ਦਸੰਬਰ, 2023 ਨੂੰ ਸਰਕਾਰ ਨੇ ਇਸ ਸਾਲ 31 ਮਾਰਚ ਤਕ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾ ਦਿਤੀ ਸੀ। ਮਾਰਚ 'ਚ ਬਰਾਮਦ ਪਾਬੰਦੀ ਅਗਲੇ ਹੁਕਮਾਂ ਤਕ ਵਧਾ ਦਿਤੀ ਗਈ ਸੀ।

ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਮਾਰਚ ਵਿਚ ਪਿਆਜ਼ ਉਤਪਾਦਨ ਦੇ ਅੰਕੜੇ ਜਾਰੀ ਕੀਤੇ ਸਨ। ਅੰਕੜਿਆਂ ਮੁਤਾਬਕ 2023-24 'ਚ ਪਿਆਜ਼ ਦਾ ਉਤਪਾਦਨ 254.73 ਲੱਖ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ 302.08 ਲੱਖ ਟਨ ਸੀ। ਅੰਕੜਿਆਂ ਮੁਤਾਬਕ ਮਹਾਰਾਸ਼ਟਰ 'ਚ ਉਤਪਾਦਨ 'ਚ 34.31 ਲੱਖ ਟਨ, ਕਰਨਾਟਕ 'ਚ 9.95 ਲੱਖ ਟਨ, ਆਂਧਰਾ ਪ੍ਰਦੇਸ਼ 'ਚ 3.54 ਲੱਖ ਟਨ ਅਤੇ ਰਾਜਸਥਾਨ 'ਚ 3.12 ਲੱਖ ਟਨ ਦੀ ਕਮੀ ਆਈ ਹੈ।

ਮਹਾਰਾਸ਼ਟਰ ਦੇ ਕਿਸਾਨਾਂ ਨੇ ਨਿਰਯਾਤ ਪਾਬੰਦੀ ਦਾ ਵਿਰੋਧ ਕੀਤਾ ਸੀ। ਕਾਂਗਰਸ ਨੇ ਪਿਛਲੇ ਮਹੀਨੇ ਨਰਿੰਦਰ ਮੋਦੀ ਸਰਕਾਰ 'ਤੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਕਾਰਨ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਅਣਗੋਲਿਆ ਕਰਨ ਦਾ ਇਲਜ਼ਾਮ ਲਗਾਇਆ ਸੀ।

 (For more Punjabi news apart from Onion exports: India lifts ban on sending onions out of the country, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement