ਸੈਂਸੈਕਸ 115 ਅੰਕ ਚੜ੍ਹਿਆ, ਨਿਫ਼ਟੀ 10,200 ਦੇ ਪਾਰ ਬੰਦ
Published : Apr 4, 2018, 2:28 am IST
Updated : Apr 4, 2018, 2:28 am IST
SHARE ARTICLE
Sensex
Sensex

ਬੈਂਕਿੰਗ ਸਟਾਕ 'ਚ ਤੇਜ਼ੀ ਦੇ ਦਮ 'ਤੇ ਬਾਜ਼ਾਰ ਨੇ ਤੇਜ਼ੀ ਦਰਜ ਕੀਤੀ

ਮੰਗਲਵਾਰ ਦੇ ਕਾਰੋਬਾਰੀ ਸਤਰ 'ਚ ਉਤਰਾਅ-ਚੜ੍ਹਾਅ ਦੇ ਬਾਅਦ ਭਾਰਤੀ ਬਾਜ਼ਾਰ ਅਖ਼ੀਰ ਮਜ਼ਬੂਤੀ ਨਾਲ ਬੰਦ ਹੋਏ ਹਨ। ਬੈਂਕਿੰਗ ਸਟਾਕ 'ਚ ਤੇਜ਼ੀ ਦੇ ਦਮ 'ਤੇ ਬਾਜ਼ਾਰ ਨੇ ਤੇਜ਼ੀ ਦਰਜ ਕੀਤੀ। ਸੈਂਸੈਕਸ 115.27 ਅੰਕ ਚੜ੍ਹ ਕੇ 33,370.63 'ਤੇ ਅਤੇ ਨਿਫ਼ਟੀ 33.20 ਅੰਕ ਵਧ ਕੇ 10,245 'ਤੇ ਬੰਦ ਹੋਇਆ ਹੈ।
ਉਥੇ ਹੀ ਏਸ਼ੀਆਈ ਬਾਜ਼ਾਰਾਂ 'ਚ ਇਸ ਦੌਰਾਨ ਮਿਲਿਆ-ਜੁਲਿਆ ਕਾਰੋਬਾਰ ਹੁੰਦਾ ਵੇਖਣ ਨੂੰ ਮਿਲਿਆ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫ਼ਟੀ 18 ਅੰਕ ਵਧ ਕੇ 10,282.50 'ਤੇ ਕਾਰੋਬਾਰ ਕਰਦਾ ਨਜ਼ਰ ਆਇਆ, ਜਦਕਿ ਹਾਂਗ ਕਾਂਗ ਦਾ ਹੈਂਗ ਸੇਂਗ 87 ਅੰਕ ਚੜ੍ਹ ਕੇ 30,180 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਇਲਾਵਾ ਜਾਪਾਨ ਦਾ ਬਾਜ਼ਾਰ ਨਿੱਕੇਈ 0.45 ਫ਼ੀ ਸਦੀ ਡਿੱਗ ਕੇ 21,292.29 'ਤੇ ਬੰਦ ਹੋਇਆ। ਦੱਖਣੀ ਕੋਰੀਆ ਦਾ ਬਾਜ਼ਾਰ ਕੋਸਪੀ 0.07 ਫ਼ੀ ਸਦੀ ਦਾ ਗੋਤਾ ਲਾਉਂਦਾ ਹੋਇਆ 2,442.43 'ਤੇ ਬੰਦ ਹੋਇਆ।ਬੀ.ਐਸ.ਈ. ਤੇ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ 'ਚ ਤੇਜ਼ੀ 'ਤੇ ਬੰਦ ਹੋਏ ਹਨ। ਲਾਰਜ ਕੈਪ ਇੰਡੈਕਸ 0.4 ਫ਼ੀ ਸਦੀ ਦੀ ਹਲਕੀ ਤੇਜ਼ੀ, ਮਿਡ ਕੈਪ 0.9 ਫੀਸਦੀ ਅਤੇ ਸਮਾਲ ਕੈਪ 1.35 ਫ਼ੀ ਸਦੀ ਦੀ ਤੇਜ਼ੀ ਨਾਲ ਬੰਦ ਹੋਏ।

Sensex Sensex

ਟੈੱਕ ਮਹਿੰਦਰਾ, ਵਿਪਰੋ, ਹਿੰਡਾਲਕੋ, ਓ.ਐਨ.ਜੀ. ਸੀ., ਐਚ.ਡੀ.ਐਫ਼.ਸੀ. ਬੈਂਕ, ਅਡਾਣੀ ਪੋਰਟਸ ਅਤੇ ਲਾਰਸਨ ਸ਼ੇਅਰਾਂ 'ਚ ਗਿਰਾਵਟ ਨਾਲ ਬਾਜ਼ਾਰ 'ਤੇ ਦਬਾਅ ਦੇਖਣ ਨੂੰ ਮਿਲਿਆ। ਸੈਂਸੈਕਸ ਅਤੇ ਨਿਫ਼ਟੀ ਦੋਹਾਂ 'ਤੇ ਯੈੱਸ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ 'ਚ ਸ਼ਾਨਦਾਰ ਤੇਜ਼ੀ ਵੇਖਣ ਨੂੰ ਮਿਲੀ। ਉਥੇ ਹੀ, ਐਨ.ਐਸ.ਈ. 'ਚ ਐਚ.ਪੀ.ਸੀ.ਐਲ., ਬਜਾਜ ਫਾਈਨਾਂਸਰ ਲਿਮਟਿਡ ਨੇ ਚੰਗਾ ਪ੍ਰਦਰਸ਼ਨ ਕੀਤਾ, ਜਦਕਿ ਬੀ.ਐਸ.ਈ. 'ਤੇ ਟਾਪ ਸ਼ੇਅਰਾਂ 'ਚ ਟਾਟਾ ਮੋਟਰਜ਼ (ਡੀ), ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਰਹੇ। ਐਨ.ਐਸ.ਈ. 'ਤੇ ਬੈਂਕ ਨਿਫ਼ਟੀ 0.7 ਫ਼ੀ ਸਦੀ ਦੀ ਤੇਜ਼ੀ ਨਾਲ 24,510.60 'ਤੇ ਬੰਦ ਹੋਇਆ ਹੈ। ਨਿਫ਼ਟੀ ਮੈਟਲ 20.30 ਅੰਕ ਵਧ ਕੇ 3,559.85 'ਤੇ, ਨਿਫ਼ਟੀ ਫਾਰਮਾ 44 ਅੰਕ ਦੀ ਮਜ਼ਬੂਤੀ ਨਾਲ 8,664.70 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫ਼ਟੀ ਪੀ.ਐਸ.ਯੂ. ਬੈਂਕ ਇੰਡੈਕਸ 'ਚ 47.05 ਅੰਕ ਦੀ ਤੇਜ਼ੀ ਨਾਲ 2,901.45 'ਤੇ ਬੰਦ ਹੋਇਆ ਹੈ। ਜਦਕਿ ਨਿਫ਼ਟੀ ਆਈ.ਟੀ. 91.65 ਅੰਕ ਦੀ ਗਿਰਾਵਟ ਨਾਲ 12,615.45 'ਤੇ ਬੰਦ ਹੋਇਆ ਹੈ। ਐਨ.ਐਸ. ਈ. 'ਤੇ ਨਿਫ਼ਟੀ ਆਈ.ਟੀ. ਨੂੰ ਛੱਡ ਕੇ ਬਾਕੀ ਸਾਰੇ 10 ਸੈਕਟਰ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ।        (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement