ਸਰਕਾਰ ਨੇ ਦਿੱਤਾ ਇਕ ਹੋਰ ਝਟਕਾ! ਇਸ ਵਜ੍ਹਾ ਕਰ ਕੇ ਜਲਦ ਮਹਿੰਗਾ ਹੋ ਸਕਦਾ ਹੈ ਹਵਾਈ ਜਹਾਜ਼ ਦਾ ਸਫ਼ਰ!
Published : Jan 2, 2020, 12:46 pm IST
Updated : Jan 2, 2020, 2:44 pm IST
SHARE ARTICLE
Air travel fare get costly this is the flight charges increase
Air travel fare get costly this is the flight charges increase

viation Turbine Fuel (ATF) ਦੀ ਕੀਮਤ 1637.25 ਰੁਪਏ ਪ੍ਰਤੀ ਕਿਲੋ ਲੀਟਰ ਜਾਂ...

ਨਵੀਂ ਦਿੱਲੀ: ਨਵੇਂ ਸਾਲ ਦੇ ਪਹਿਲੇ ਦਿਨ ਰੇਲ ਕਰਾਇਆ ਅਤੇ LPG ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਹੁਣ ਹਵਾਈ ਸਫ਼ਰ ਤੇ ਮਹਿੰਗਾਈ ਦੀ ਮਾਰ ਪੈ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਹਵਾਈ ਜਹਾਜ਼ ਵਿਚ ਇਸਤੇਮਾਲ ਹੋਣ ਵਾਲੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ।

PhotoPhoto Aviation Turbine Fuel (ATF) ਦੀ ਕੀਮਤ 1637.25 ਰੁਪਏ ਪ੍ਰਤੀ ਕਿਲੋ ਲੀਟਰ ਜਾਂ 2.6 ਫ਼ੀਸਦੀ ਦਾ ਵਾਧਾ ਹੋ ਗਿਆ ਹੈ। ਇਸ ਫਿਊਲ ਨਾਲ ਹਵਾਈ ਜਹਾਜ਼ ਉੱਡਦੇ ਹਨ। ਹੁਣ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਹਵਾਈ ਕਰਾਇਆ ਵੀ ਵਧਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂ ਕਿ ਏਅਰਲਾਇੰਸ ਪਹਿਲਾਂ ਤੋਂ ਹੀ ਘਾਟੇ ਵਿਚ ਚਲ ਰਹੀ ਹੈ।

PhotoPhotoਦਸ ਦਈਏ ਕਿ ATF ਮੌਜੂਦਾ ਸਮੇਂ ਵਿਚ 64.32 ਰੁਪਏ ਪ੍ਰਤੀ ਲੀਟਰ ਹੈ। ਹਾਲਾਂਕਿ ਇਹ ਪੈਟਰੋਲ ਅਤੇ ਡੀਜ਼ਲ ਨਾਲੋਂ ਸਸਤਾ ਹੈ। ਪੈਟਰੋਲ ਦੀ ਕੀਮਤ 75.25 ਰੁਪਏ ਪ੍ਰਤੀ ਲੀਟਰ ਹੈ ਅਤੇ ਡੀਜ਼ਲ ਦੀ ਕੀਮਤ 68.10 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਬਿਨਾਂ ਸਬਸਿਡੀ ਵਾਲਾ ਐਲਪੀਜੀ ਸਿਲੈਂਡਰ ਵੀ ਮਹਿੰਗਾ ਹੋ ਚੁੱਕਾ ਹੈ।

PhotoPhotoਇਸ ਦੀ ਕੀਮਤ 19 ਰੁਪਏ ਪ੍ਰਤੀ ਸਿਲੈਂਡਰ ਵਧਾ ਚੁੱਕੀ ਹੈ। ਕੱਚੇ ਤੇਲ ਦੀ ਕੀਮਤ ਵਿਚ ਉਛਾਲ ਆਇਆ ਹੈ। ਭਾਰਤ ਅਪਣੀ ਜ਼ਰੂਰਤ ਦਾ 84 ਫ਼ੀਸਦੀ ਕੱਚਾ ਤੇਲ ਆਯਾਤ ਕਰਦਾ ਹੈ। ਕੱਚੇ ਤੇਲ ਵਿਚ ਪਿਛਲੇ ਕੁੱਝ ਮਹੀਨਿਆਂ ਵਿਚ ਤੇਜ਼ੀ ਆਈ ਹੈ।

PhotoPhotoਅਕਤੂਬਰ 2019 ਵਿਚ ਇਹ 59.70 ਡਾਲਰ ਸੀ। ਫਿਰ ਨਵੰਬਰ ਵਿਚ ਇਸ ਦੀ ਕੀਮਤ 62.54 ਡਾਲਰ ਹੋ ਗਿਆ ਹੈ। ਇਸ ਤੋਂ ਬਾਅਦ ਦਸੰਬਰ ਵਿਚ ਇਹ 65 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ ਸੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement