LPG Price: ਵਪਾਰਕ LPG ਸਿਲੰਡਰ 72 ਰੁਪਏ ਹੋਇਆ ਸਸਤਾ 
Published : Jun 1, 2024, 8:13 am IST
Updated : Jun 1, 2024, 8:14 am IST
SHARE ARTICLE
File Photo
File Photo

ਕੋਲਕਾਤਾ 'ਚ ਇਹ ਸਿਲੰਡਰ ਹੁਣ 72 ਰੁਪਏ ਘੱਟ ਕੇ 1787 ਰੁਪਏ 'ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1859 ਰੁਪਏ ਸੀ।

LPG Price: ਨਵੀਂ ਦਿੱਲੀ - ਨਵਾਂ ਮਹੀਨਾ ਯਾਨੀ ਜੂਨ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ। 19 ਕਿਲੋ ਦਾ ਕਮਰਸ਼ੀਅਲ ਗੈਸ ਸਿਲੰਡਰ ਅੱਜ ਤੋਂ 72 ਰੁਪਏ ਸਸਤਾ ਹੋ ਗਿਆ ਹੈ। ਇਸ ਦੇ ਨਾਲ ਹੀ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ 'ਚ ਕਟੌਤੀ ਕਾਰਨ ਹਵਾਈ ਯਾਤਰਾ ਸਸਤੀ ਹੋ ਸਕਦੀ ਹੈ।  
ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 72 ਰੁਪਏ ਘਟਾ ਦਿੱਤੀ ਹੈ। ਦਿੱਲੀ 'ਚ ਕੀਮਤ ਹੁਣ 69.50 ਰੁਪਏ ਘਟ ਕੇ 1676 ਰੁਪਏ ਹੋ ਗਈ ਹੈ। ਪਹਿਲਾਂ ਇਹ 1,745.50 ਰੁਪਏ ਵਿਚ ਉਪਲਬਧ ਸੀ। 

ਕੋਲਕਾਤਾ 'ਚ ਇਹ ਸਿਲੰਡਰ ਹੁਣ 72 ਰੁਪਏ ਘੱਟ ਕੇ 1787 ਰੁਪਏ 'ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1859 ਰੁਪਏ ਸੀ। ਮੁੰਬਈ 'ਚ ਸਿਲੰਡਰ ਦੀ ਕੀਮਤ 1698.50 ਰੁਪਏ ਤੋਂ 69.50 ਰੁਪਏ ਘੱਟ ਕੇ 1629 ਰੁਪਏ ਹੋ ਗਈ ਹੈ। ਸਿਲੰਡਰ ਚੇਨਈ ਵਿਚ 1840.50 ਰੁਪਏ ਵਿੱਚ ਉਪਲੱਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿਚ 818.50 ਰੁਪਏ ਵਿਚ ਉਪਲਬਧ ਹੈ। 

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement