GST Collection in April 2024: ਜੀਐਸਟੀ ਮਾਲੀਆ 2 ਲੱਖ ਕਰੋੜ ਰੁਪਏ ਤੋਂ ਪਾਰ, ਅਪ੍ਰੈਲ 'ਚ ਇਕੱਠੇ ਹੋਏ 2.10 ਲੱਖ ਕਰੋੜ ਰੁਪਏ
Published : May 1, 2024, 3:58 pm IST
Updated : May 1, 2024, 3:58 pm IST
SHARE ARTICLE
GST collection breaches 2-lakh crore mark in April 2024
GST collection breaches 2-lakh crore mark in April 2024

ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੀਐਸਟੀ ਮਾਲੀਆ ਦੋ ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

GST Collection in April 2024: ਦੇਸ਼ ਦਾ ਕੁੱਲ ਜੀਐਸਟੀ ਮਾਲੀਆ ਅਪ੍ਰੈਲ ਵਿਚ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਉੱਚੇ ਪੱਧਰ ਨੂੰ ਛੂਹ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 12.4 ਪ੍ਰਤੀਸ਼ਤ ਵੱਧ ਹੈ। ਮਾਲੀਏ ਵਿਚ ਵਾਧਾ ਘਰੇਲੂ ਲੈਣ-ਦੇਣ ਅਤੇ ਆਯਾਤ ਵਿਚ ਮਜ਼ਬੂਤ ਵਾਧੇ ਦੁਆਰਾ ਪ੍ਰੇਰਿਤ ਹੈ।

ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੀਐਸਟੀ ਮਾਲੀਆ ਦੋ ਲੱਖ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅਪ੍ਰੈਲ 2024 'ਚ ਕੁੱਲ ਵਸਤੂ ਅਤੇ ਸੇਵਾ ਕਰ (ਜੀਐੱਸਟੀ) ਮਾਲੀਆ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਹ ਘਰੇਲੂ ਲੈਣ-ਦੇਣ (13.4 ਫ਼ੀ ਸਦੀ ਵਾਧਾ) ਅਤੇ ਦਰਾਮਦ (8.3 ਫ਼ੀ ਸਦੀ ਵਾਧਾ) 'ਚ ਮਜ਼ਬੂਤ ਵਾਧੇ ਨਾਲ ਸਾਲ-ਦਰ-ਸਾਲ 12.4 ਫ਼ੀ ਸਦੀ ਦਾ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ। ''

ਰਿਫੰਡ ਤੋਂ ਬਾਅਦ ਅਪ੍ਰੈਲ 2024 ਲਈ ਸ਼ੁੱਧ ਜੀਐਸਟੀ ਮਾਲੀਆ 1.92 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 17.1 ਪ੍ਰਤੀਸ਼ਤ ਦਾ ਪ੍ਰਭਾਵਸ਼ਾਲੀ ਵਾਧਾ ਦਰਸਾਉਂਦਾ ਹੈ।

ਅਪ੍ਰੈਲ ਵਿਚ ਕੇਂਦਰੀ ਜੀਐਸਟੀ ਮਾਲੀਆ 43,846 ਕਰੋੜ ਰੁਪਏ ਅਤੇ ਰਾਜ ਜੀਐਸਟੀ 53,538 ਕਰੋੜ ਰੁਪਏ ਸੀ। ਇਕੁੱਠਾ ਹੋਇਆ ਜੀਐਸਟੀ 99,623 ਕਰੋੜ ਰੁਪਏ ਰਿਹਾ, ਜਿਸ ਵਿਚ ਆਯਾਤ ਕੀਤੀਆਂ ਚੀਜ਼ਾਂ 'ਤੇ ਇਕੱਤਰ ਕੀਤੇ 37,826 ਕਰੋੜ ਰੁਪਏ ਸ਼ਾਮਲ ਹਨ। ਸੈੱਸ ਮਾਲੀਆ 13,260 ਕਰੋੜ ਰੁਪਏ ਰਿਹਾ, ਜਿਸ 'ਚ ਆਯਾਤ ਕੀਤੀਆਂ ਚੀਜ਼ਾਂ 'ਤੇ ਇਕੱਤਰ ਕੀਤੇ ਗਏ 1,008 ਕਰੋੜ ਰੁਪਏ ਸ਼ਾਮਲ ਹਨ।

(For more Punjabi news apart from GST collection breaches 2-lakh crore mark in April 2024, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement