Bihar News: ਹੋਮਗਾਰਡ ਭਰਤੀ ਇਮਤਿਹਾਨ ਮੌਕੇ ਬੇਹੋਸ਼ ਹੋਈ ਲੜਕੀ ਨਾਲ ਐਂਬੂਲੈਂਸ ਵਿਚ ਸਮੂਹਕ ਬਲਾਤਕਾਰ
Published : Jul 27, 2025, 8:51 am IST
Updated : Jul 27, 2025, 8:51 am IST
SHARE ARTICLE
Girl gang-raped in ambulance Bihar News
Girl gang-raped in ambulance Bihar News

ਐਂਬੂਲੈਂਸ ਦਾ ਡਰਾਈਵਰ ਤੇ ਟੈਕਨੀਸ਼ੀਅਨ ਗਿ੍ਰਫ਼ਤਾਰ

Girl gang-raped in ambulance Bihar News: ਬਿਹਾਰ ਦੇ ਗਯਾਜੀ ਜ਼ਿਲ੍ਹੇ ’ਚ ਇਕ ਔਰਤ ਨੇ ਦੋਸ਼ ਲਾਇਆ ਕਿ ਸਰਕਾਰੀ ਭਰਤੀ ਇਮਤਿਹਾਨ ਦੌਰਾਨ ਬੇਹੋਸ਼ ਹੋਣ ਤੋਂ ਬਾਅਦ ਜਦੋਂ ਉਸ ਨੂੰ ਐਂਬੂਲੈਂਸ ’ਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਹੋਮ ਗਾਰਡਾਂ ਦੀ ਭਰਤੀ ਮੁਹਿੰਮ ’ਚ ਸ਼ਾਮਲ ਹੋਈ ਸ਼ਿਕਾਇਤਕਰਤਾ ਵਲੋਂ ਪਛਾਣੇ ਗਏ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

24 ਜੁਲਾਈ ਨੂੰ ਜਦੋਂ ਔਰਤ ਬੇਹੋਸ਼ ਹੋ ਗਈ ਤਾਂ ਉਸ ਨੂੰ ਐਂਬੂਲੈਂਸ ਰਾਹੀਂ ਗਯਾਜੀ ਦੇ ਅਨੁਗ੍ਰਹਿ ਨਾਰਾਇਣ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ। ਐਸ.ਪੀ. (ਟਾਊਨ) ਰਾਮਾਨੰਦ ਕੁਮਾਰ ਕੌਸ਼ਲ ਨੇ ਦਸਿਆ ਕਿ ਹੋਸ਼ ਆਉਣ ਤੋਂ ਬਾਅਦ ਉਸ ਨੇ ਦੋਸ਼ ਲਾਇਆ ਕਿ ਗੱਡੀ ਦੇ ਅੰਦਰ ਉਸ ਨਾਲ ਜਬਰ ਜਨਾਹ ਕੀਤਾ ਗਿਆ।

ਉਨ੍ਹਾਂ ਕਿਹਾ, ‘‘ਇਸ ਤੋਂ ਬਾਅਦ ਅਸੀਂ ਐਂਬੂਲੈਂਸ ’ਚ ਸਵਾਰ ਡਰਾਈਵਰ ਅਤੇ ਟੈਕਨੀਸ਼ੀਅਨ ਨੂੰ ਹਿਰਾਸਤ ’ਚ ਲੈ ਲਿਆ। ਔਰਤ ਨੇ ਉਨ੍ਹਾਂ ਦੀ ਪਛਾਣ ਵੀ ਕਰ ਲਈ। ਉਨ੍ਹਾਂ ਦਾ ਜਵਾਬ ਸੰਤੁਸ਼ਟੀਜਨਕ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।’’ ਕੌਸ਼ਲ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਡਾਕਟਰੀ ਜਾਂਚ ਪੂਰੀ ਹੋ ਗਈ ਹੈ ਅਤੇ ਰੀਪੋਰਟਾਂ ਦੇ ਨਤੀਜਿਆਂ ਦੇ ਆਧਾਰ ਉਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

"(For more news apart from “Girl gang-raped in ambulance Bihar News, ” stay tuned to Rozana Spokesman.)

 

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement