ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਨਿਵਾਸੀਆਂ ਨੂੰ ‘ਬਿਹਾਰ ਦਿਵਸ’ ਦੀ ਦਿੱਤੀ ਵਧਾਈ
Published : Mar 22, 2026, 10:45 am IST
Updated : Mar 22, 2026, 10:45 am IST
SHARE ARTICLE
Prime Minister Narendra Modi greets the people of Bihar on 'Bihar Diwas'
Prime Minister Narendra Modi greets the people of Bihar on 'Bihar Diwas'

ਕਿਹਾ : ਸੂਬਾ ਹਰ ਰੋਜ਼ ਤਰੱਕੀ ਦੇ ਨਵੇਂ ਅਧਿਆਏ ਲਿਖਣ ਲਈ ਯਤਨਸ਼ੀਲ ਹੈ 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਹਾਰ ਦਿਵਸ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੂਬਾ ਹਰ ਰੋਜ਼ ਤਰੱਕੀ ਦੇ ਨਵੇਂ ਅਧਿਆਏ ਲਿਖਣ ਲਈ ਯਤਨਸ਼ੀਲ ਹੈ । ਜ਼ਿਕਰਯੋਗ ਹੈ ਕਿ  ਬਿਹਾਰ ਦਿਵਸ ਹਰ ਸਾਲ 22 ਮਾਰਚ ਨੂੰ ਸੂਬੇ ਦੇ ਗਠਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ । ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਬਿਹਾਰ ਦਿਵਸ ਦੇ ਮੌਕੇ 'ਤੇ ਰਾਜ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈਆਂ । ਸਾਡਾ ਇਹ ਸੂਬਾ ਜਿਸ ਨੇ ਭਾਰਤੀ ਵਿਰਾਸਤ ਨੂੰ ਸ਼ਾਨ ਦਿੱਤੀ ਹੈ, ਅੱਜ ਹਰ ਰੋਜ਼ ਤਰੱਕੀ ਦੇ ਨਵੇਂ ਅਧਿਆਏ ਬਣਾਉਣ ਵਿੱਚ ਰੁੱਝਿਆ ਹੋਇਆ ਹੈ ।

ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਇੱਥੋਂ ਦੇ ਮਿਹਨਤੀ ਅਤੇ ਊਰਜਾਵਾਨ ਲੋਕਾਂ ਦਾ ਸਮਰਪਣ ਅਤੇ ਤਾਕਤ ਇੱਕ ਵਿਕਸਤ ਬਿਹਾਰ ਦੇ ਨਾਲ-ਨਾਲ ਇੱਕ ਵਿਕਸਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਬਹੁਤ ਮਦਦਗਾਰ ਹੋਵੇਗਾ । ਬਿਹਾਰ ਦਿਵਸ ਉਸ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਦੋਂ ਅੰਗਰੇਜ਼ਾਂ ਨੇ 1912 ਵਿੱਚ ਬਿਹਾਰ ਨੂੰ ਬੰਗਾਲ ਤੋਂ ਵੱਖ ਕੀਤਾ ਅਤੇ ਸੂਬੇ ਦੀ ਸਥਾਪਨਾ ਕੀਤੀ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement