ਬਿਹਾਰ ਵਿਚ ਤੂਫ਼ਾਨ ਤੇ ਬਿਜਲੀ ਡਿੱਗਣ ਨਾਲ 5 ਦੀ ਮੌਤ, 10 ਜ਼ਖ਼ਮੀ
Published : Mar 21, 2026, 3:28 pm IST
Updated : Mar 21, 2026, 3:43 pm IST
SHARE ARTICLE
Bihar Weather Update
Bihar Weather Update

ਪਟਨਾ, ਮੁਜ਼ੱਫਰਪੁਰ ਅਤੇ ਨਾਲੰਦਾ ਵਿਚ ਬਿਜਲੀ ਡਿੱਗਣ ਨਾਲ ਲੱਗੀ ਅੱਗ

ਪਟਨਾ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਬੀਤੇ ਦਿਨ ਤੋਂ ਮੌਸਮ ਬਦਲ ਗਿਆ ਹੈ। ਅੱਜ ਬਾਂਕਾ ਅਤੇ ਗੋਪਾਲਗੰਜ ਵਿਚ ਭਾਰੀ ਮੀਂਹ ਪੈ ਰਿਹਾ ਹੈ। ਰਕਸੌਲ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਖਗੜੀਆ ਵਿੱਚ ਵੀ ਮੌਸਮ ਖ਼ਰਾਬ ਹੈ। ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੌਰਾਨ, ਮੁਜ਼ੱਫਰਪੁਰ, ਰਕਸੌਲ ਅਤੇ ਪਟਨਾ ਸਮੇਤ ਛੇ ਜ਼ਿਲ੍ਹਿਆਂ ਵਿਚ ਹਲਕਾ ਮੀਂਹ ਪੈ ਰਿਹਾ ਹੈ। ਅੱਜ ਸਵੇਰੇ ਬਗਾਹਾ ਅਤੇ ਬੇਤੀਆ ਵਿੱਚ ਵੀ ਮੀਂਹ ਪਿਆ।

ਬਿਹਾਰ ਵਿੱਚ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਗਯਾਜੀ ਵਿਚ ਦੋ ਲੋਕਾਂ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਜਮੂਈ ਦੇ ਚਕਾਈ ਵਿੱਚ ਇੱਕ 15 ਸਾਲਾ ਵਿਦਿਆਰਥਣ ਰਾਗਿਨੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਮੋਕਾਮਾ ਦੇ ਤਾਲ ਇਲਾਕੇ ਵਿਚ ਬਿਜਲੀ ਡਿੱਗਣ ਨਾਲ ਦਸ ਮਜ਼ਦੂਰ ਝੁਲਸ ਗਏ।

ਇਸ ਦੌਰਾਨ ਪਟਨਾ, ਨਾਲੰਦਾ ਅਤੇ ਮੁਜ਼ੱਫਰਪੁਰ ਵਿਚ ਖਜੂਰ ਦੇ ਦਰੱਖ਼ਤਾਂ 'ਤੇ ਵੀ ਬਿਜਲੀ ਡਿੱਗੀ, ਜਿਸ ਕਾਰਨ ਉਹ ਸੜ ਗਏ। ਸਮਸਤੀਪੁਰ ਵਿਚ, ਬਿਜਲੀ ਇਕੋ ਸਮੇਂ ਕਈ ਖਜੂਰ ਦੇ ਦਰੱਖ਼ਤਾਂ 'ਤੇ ਡਿੱਗ ਪਈ, ਜਿਸ ਨਾਲ ਉਨ੍ਹਾਂ ਨੂੰ ਅੱਗ ਲੱਗ ਗਈ।

ਅਰਰੀਆ ਵਿੱਚ ਤੂਫ਼ਾਨ ਕਾਰਨ ਕੰਧ ਡਿੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਜ਼ਖਮੀ ਹੋ ਗਿਆ। ਇਸ ਤੋਂ ਪਹਿਲਾਂ ਬੀਤੇ ਦਿਨ ਨੂੰ ਰਾਜਧਾਨੀ ਸਮੇਤ 15 ਜ਼ਿਲ੍ਹਿਆਂ ਵਿੱਚ ਭਾਰੀ ਤੂਫ਼ਾਨ ਅਤੇ ਮੀਂਹ ਪਿਆ ਅਤੇ ਛੇ ਸ਼ਹਿਰਾਂ ਵਿੱਚ ਗੜੇ ਪਏ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement