ਕੋਈ ਮਜ਼ਦੂਰ ਭੁੱਖਾ ਨਾ ਰਹੇ, ਇਸ ਲਈ 1 ਰੁਪਏ ਵਿਚ ਇਡਲੀ ਵੇਚ ਰਹੀ ਹੈ ਇਹ ਬੇਬੇ
Published : May 9, 2020, 7:08 pm IST
Updated : May 10, 2020, 6:37 am IST
SHARE ARTICLE
Photo
Photo

ਲੌਕਡਾਊਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਨਵੀਂ ਦਿੱਲੀ: ਲੌਕਡਾਊਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਚੀਜ਼ਾਂ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ ਤਾਂ ਦੂਜੇ ਪਾਸੇ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਇਕ 85 ਸਾਲਾ ਔਰਤ ਇਡਲੀ ਨੂੰ 1 ਰੁਪਏ ਵਿਚ ਵੇਚ ਰਹੀ ਹੈ।

PhotoPhoto

ਇਸ ਔਰਤ ਦਾ ਨਾਮ ਕਮਲਾਥਲ ਹੈ। ਉਹ ਪਿਛਲੇ 30 ਸਾਲਾਂ ਤੋਂ 1 ਰੁਪਏ ਵਿਚ ਇਡਲੀ ਵੇਚ ਰਹੀ ਹੈ। ਗੱਲਬਾਤ ਦੌਰਾਨ ਕਮਲਾਥਲ ਨੇ ਕਿਹਾ, ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਥੋੜੀ ਗੰਭੀਰ ਹੈ, ਪਰ ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਕ ਰੁਪਏ ਵਿਚ ਇਡਲੀ ਦਿੱਤੀ ਜਾਵੇ'।

PhotoPhoto

ਉਹਨਾਂ ਕਿਹਾ, 'ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਿਚ ਫਸ ਗਏ ਹਨ। ਇਸ ਲਈ ਮੌਜੂਦਾ ਸਮੇਂ ਵਧੇਰੇ ਲੋਕ ਖਾਣੇ ਲਈ ਆ ਰਹੇ ਹਨ। ਅਜਿਹੀ ਸਥਿਤੀ ਵਿਚ ਮੈਂ ਉਹਨਾਂ ਨੂੰ 1 ਰੁਪਏ ਵਿਚ ਇਡਲੀ ਦੇ ਰਹੀ ਹਾਂ, ਤਾਂ ਜੋ ਉਹ ਲੋਕ ਆਪਣਾ ਢਿੱਡ ਭਰ ਸਕਣ।

PhotoPhoto

ਇਸ ਬਜ਼ੁਰਗ ਔਰਤ ਦੀ ਕਹਾਣੀ ਪਿਛਲੇ ਸਾਲ ਹੀ ਸਾਹਮਣੇ ਆਈ ਸੀ। ਪਿਛਲੇ ਸਾਲ ਉਹਨਾਂ ਵੱਲੋਂ ਵੇਚੀ ਜਾਣ ਵਾਲੀ ਇਡਲੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਸੀ। ਇਸ ਬੇਬੇ ਦਾ ਜਜ਼ਬਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਸੇ ਦੀ ਮਦਦ ਕਰਨ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਇਸ ਦੌਰਾਨ ਇਸ ਔਰਤ ਦੀ ਮਦਦ ਲਈ ਵੀ ਕਈ ਲੋਕ ਅੱਗੇ ਆ ਰਹੇ ਹਨ। 

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement