ਭੂਆ (ਭਾਗ4)
Published : Jul 11, 2018, 7:30 pm IST
Updated : Jul 11, 2018, 7:30 pm IST
SHARE ARTICLE
Father's sister
Father's sister

ਦੁੱਖ ਮੁਸੀਬਤਾਂ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਰਿਸ਼ਤਿਆਂ ਦੇ ਮੋਹ ਨੂੰ ਬਿਲਕੁਲ ਹੀ ਤਿਆਗ ਨਹੀਂ ਦੇਣਾ ਚਾਹੀਦਾ। ਮਨੁੱਖੀ ਸਵਾਰਥਾਂ ਨਾਲੋਂ ਮਾਨਵਤਾ ਵੱਡੀ ਹੈ। ਸਵਾਰਥ...

ਦੁੱਖ ਮੁਸੀਬਤਾਂ ਆਉਂਦੇ-ਜਾਂਦੇ ਰਹਿੰਦੇ ਹਨ। ਪਰ ਰਿਸ਼ਤਿਆਂ ਦੇ ਮੋਹ ਨੂੰ ਬਿਲਕੁਲ ਹੀ ਤਿਆਗ ਨਹੀਂ ਦੇਣਾ ਚਾਹੀਦਾ। ਮਨੁੱਖੀ ਸਵਾਰਥਾਂ ਨਾਲੋਂ ਮਾਨਵਤਾ ਵੱਡੀ ਹੈ। ਸਵਾਰਥ ਸਮੇਂ ਦੇ ਨਾਲ ਪੁੰਗਰਦੇ ਹਨ ਅਤੇ ਸਮੇਂ ਦੇ ਨਾਲ ਹੀ ਝੜ ਜਾਂਦੇ ਹਨ। ਜੇ ਸਵਾਰਥ ਅਤੇ ਜ਼ਰੂਰਤਾਂ ਨੂੰ ਰਿਸ਼ਤਿਆਂ ਦੇ ਨਾਲ ਖ਼ੂਬਸੂਰਤ ਢੰਗ ਨਾਲ ਨਿਭਾਂਦੇ ਜਾਈਏ, ਜਿਸ ਨਾਲ ਰਿਸ਼ਤਿਆਂ ਵਿਚ ਤਰੇੜਾਂ ਨਾ ਪੈਣ ਤਾਂ ਜ਼ਿੰਦਗੀ ਵਿਚ ਮੋਹ, ਪਿਆਰ ਦੇ ਸੁਗੰਧਿਤ ਫੁੱਲ ਖਿੜਦੇ ਹਨ, ਜਿਨ੍ਹਾਂ ਦੀਆਂ ਖ਼ੁਸ਼ਬੋਆਂ ਮਨ ਨੂੰ ਹੀ ਨਹੀਂ, ਗ਼ੈਰਾਂ ਨੂੰ ਵੀ ਸੁਗੰਧਿਤ ਕਰ ਕੇ ਇਕ ਜਿਊਣ ਦਾ ਸਬਕ ਦੇਂਦੀਆਂ ਹਨ।

Mother's loveMother's love

ਭੂਆ ਨੂੰ ਮੇਰੇ ਪਿਤਾ ਜੀ ਨਹੀਂ ਸੀ ਮਿਲਦੇ। ਜਿਸ ਭੈਣ ਨੂੰ ਰੀਝਾਂ ਚਾਵਾਂ ਨਾਲ ਵਿਆਹਿਆ ਹੋਵੇ ਉਸ ਨੂੰ ਬਿਲਕੁਲ ਨਾਲੋਂ ਲਾਹ ਕੇ ਸੁੱਟ ਦੇਣਾ ਠੀਕ ਨਹੀਂ। ਘਰ ਵਿਚ ਗੱਲਾਂ ਦਾ ਪਤਾ ਲਗਦਾ ਰਹਿੰਦਾ ਸੀ। ਪਿਤਾ ਜੀ ਅਤੇ ਚਾਚੇ ਵਿਚ ਕੁੱਝ ਤਕਰਾਰ ਪੈਦਾ ਹੋ ਗਏ ਸਨ। ਹਾਈ ਕੋਰਟ ਤਕ ਕੇਸ ਲੜਦੇ ਰਹੇ। ਇਹ ਦੋਵੇਂ ਭਰਾ ਵਧੀਆ ਨੌਕਰੀਆਂ ਕਰਦੇ ਸਨ। ਪਰ ਲੋਕਾਂ ਅਤੇ ਕੁੱਝ ਸ਼ਰਾਰਤੀ ਰਿਸ਼ਤੇਦਾਰਾਂ ਨੇ ਦੋਹਾਂ ਭਰਾਵਾਂ ਵਿਚ ਜ਼ਮੀਨ-ਜਾਇਦਾਦ ਦੀ ਅਤੇ ਘਰੇਲੂ ਗੱਲਾਂ ਦੀ ਲੜਾਈ ਪੁਆ ਦਿਤੀ ਜੋ ਵੱਧ ਕੇ ਬੜੀ ਦੂਰ ਤਕ ਗਈ।

familyfamily

ਇਸ ਦਰਮਿਆਨ ਭੂਆ ਦੋਹਾਂ ਭਰਾਵਾਂ ਦੀ ਮਦਦ ਕਰਦੀ ਰਹਿੰਦੀ। ਪਰ ਪਿਤਾ ਜੀ ਨੇ ਭੂਆ ਨੂੰ ਕਹਿ ਦਿਤਾ ਸੀ, ''ਕੁੜੀਏ ਜਾਂ ਛੋਟੇ ਨੂੰ ਮਿਲ ਜਾਂ ਮੈਨੂੰ।'' ਭੂਆ ਹੁਣ ਦੁਚਿੱਤੀ ਵਿਚ ਪੈ ਗਈ ਸੀ ਅਤੇ ਆਖ਼ਰ ਉਸ ਨੂੰ ਅਪਣੇ ਪਤੀ ਦੀ ਮੰਨਣੀ ਪਈ। ਹੋਰ ਉਹ ਵਿਚਾਰੀ ਕਰਦੀ ਵੀ ਕੀ? ਅਤੇ ਵੈਸੇ ਵੀ ਚਾਚੇ ਦਾ ਅਪਣੀਆਂ ਭੈਣਾਂ ਉਤੇ ਦਬਦਬਾ ਅਤੇ ਪੂਰਾ ਪ੍ਰਭਾਵ ਸੀ। ਭੂਆ ਮਜਬੂਰ ਹੋ ਗਈ ਤੇ ਉਹ ਦਿਨ-ਤਿਉਹਾਰ, ਦੁਖ-ਸੁਖ ਵਿਚ ਚਾਚੇ ਨਾਲ ਹੀ ਮੇਲ-ਮਿਲਾਪ ਰਖਦੀ।

FamilyFamily

ਪਿਤਾ ਜੀ ਨੇ ਬਿਲਕੁਲ ਮਿਲਣਾ ਛੱਡ ਦਿਤਾ। ਅਸੀ ਛੋਟੇ ਸਾਂ। ਸਾਡਾ ਵੀ ਆਉਣਾ-ਜਾਣਾ ਬੰਦ ਹੋ ਗਿਆ। ਦੂਜਾ ਪੜ੍ਹਾਈ ਵਿਚ ਰੁੱਝ ਗਏ। ਨੌਕਰ ਲੱਗ ਗਏ, ਵਿਆਹੇ ਗਏ, ਬੱਚੇ ਹੋ ਗਏ। ਅੱਜ ਭੂਆ ਨੂੰ ਮਿਲਿਆਂ 30 ਸਾਲ ਹੋ ਗਏ ਸਨ। ਮੈਂ ਅੱਜ ਮਨ ਬਣਾ ਲਿਆ ਸੀ ਕਿ ਭੂਆ ਨੂੰ ਮਿਲ ਕੇ ਹੀ ਜਾਣਾ ਹੈ। ਭੂਆ ਕਿੰਜ ਦੀ ਹੋਵੇਗੀ? ਉਹ ਮੈਨੂੰ ਪਛਾਣੇਗੀ ਕਿ ਨਹੀਂ? ਉਸ ਦੇ ਬੱਚੇ ਕੀ ਕਰਦੇ ਹਨ ਆਦਿ ਕਈ ਸਵਾਲ ਜ਼ਿਹਨ ਵਿਚ ਫੁੱਟ ਪਏ। ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409 (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement