ਛਟ੍ਹਾਲੇ ਦੀ ਟਰਾਲੀ (ਭਾਗ 2)
Published : Aug 2, 2018, 6:00 pm IST
Updated : Aug 2, 2018, 6:00 pm IST
SHARE ARTICLE
Trifolium alexandrinum
Trifolium alexandrinum

''ਯਾਰ, ਪੰਜ ਕੁ ਮਰਲੇ ਮੈਂ ਵੀ ਚਾਹੁੰਦਾ ਸਾਂ ਜੇ ਹੈਗੇ ਨੇ ਤਾਂ ਮੈਂ ਲੰਬੜਦਾਰ ਨੂੰ ਪੁੱਛਾਂ?” ਰੁਲਦੂ ਨੇ ਨਾਲ ਨਾਲ ਤੁਰੇ ਜਾਂਦੇ ਨੇ ਪੁਛਿਆ।''ਅੱਜਕਲ ਤਾਂ ਸਾਰੇ ਪਾਸੇ...

''ਯਾਰ, ਪੰਜ ਕੁ ਮਰਲੇ ਮੈਂ ਵੀ ਚਾਹੁੰਦਾ ਸਾਂ ਜੇ ਹੈਗੇ ਨੇ ਤਾਂ ਮੈਂ ਲੰਬੜਦਾਰ ਨੂੰ ਪੁੱਛਾਂ?” ਰੁਲਦੂ ਨੇ ਨਾਲ ਨਾਲ ਤੁਰੇ ਜਾਂਦੇ ਨੇ ਪੁਛਿਆ।''ਅੱਜਕਲ ਤਾਂ ਸਾਰੇ ਪਾਸੇ ਪੱਠੇ ਹੀ ਪੱਠੇ ਨੇ, ਪਰ ਇਹ ਪੈਲੀ ਕੁੱਝ ਵਧੀਆ ਏ, ਬੜਾ ਛਟ੍ਹਾਲਾ ਹੁੰਦੈ ਇਸ 'ਚ...। ਜਿਹੜਾ ਮੇਰਾ ਟੱਕ ਏ ਉਸ ਦੇ ਨਾਲ ਵਾਲਾ ਟੱਕ..., ਲੰਬੜਦਾਰ ਅਪਣੇ ਡੰਗਰਾਂ ਲਈ ਹੀ ਵਢਦੈ। ਉਸ ਕੋਲ ਤਾਂ ਹੋਰ ਬਥੇਰੀਆਂ ਪੈਲੀਆਂ ਨੇ...। ਅੱਜਕਲ ਤਾਂ ਉਹ (ਪੱਠੇ) ਸ਼ਹਿਰ ਵੀ ਵੇਚਣ ਲੈ ਜਾਂਦੇ ਨੇ..., ਪੁੱਛ ਕੇ ਵੇਖ ਲੈ...।” ਦੁੱਲੇ ਨੇ ਇਕੋ ਸਾਹੇ ਕਾਫ਼ੀ ਕੁੱਝ ਦੱਸ ਦਿਤਾ। ''ਚੰਗਾ... ਕਲ ਗੱਲ ਕਰੂੰ ਲੰਬੜਦਾਰ ਨਾਲ...।''

FarmingFarming

ਆਖ ਕੇ ਰੁਲਦੂ ਸਾਈਕਲ ਉਤੇ ਚੜ੍ਹ ਪਿਆ । ਅੱਜ ਸਵੇਰ ਦਾ ਹੀ ਦੁੱਲਾ, ਡੰਗਰਾਂ ਦੀ ਮੰਡੀ ਵੇਖਣ ਸ਼ਹਿਰ ਗਿਆ ਹੋਇਆ ਸੀ। ਜਾਂਦਾ ਜਾਂਦਾ ਉਹ ਘੁੱਕ ਨੂੰ ਆਖ ਗਿਆ ਸੀ ਕਿ ਸਕੂਲ ਤੋਂ ਆ ਕੇ ਪੱਠੇ ਲੈ ਆਵੀਂ। ਤਪੜੀ ਅਤੇ ਦਾਤਰੀ ਲੈ ਕੇ ਗਾਣੇ ਗਾਉਂਦਾ ਹੋਇਆ ਘੁੱਕ ਪੱਠੇ ਲੈਣ ਜਾ ਰਿਹਾ ਸੀ। ਪੈਲੀ ਤੋਂ ਕੁੱਝ ਦੂਰੀ ਤੋਂ ਉਸ ਨੂੰ  ਇੰਜ ਜਾਪਿਆ ਜਿਵੇਂ ਕੋਈ ਉਨ੍ਹਾਂ ਦੇ ਟੱਕ 'ਚੋਂ ਪੱਠੇ ਵੱਢ ਰਿਹਾ ਹੈ। ਉਹ ਭੱਜ ਕੇ ਟੱਕ ਵਿਚ ਪੁੱਜਾ। ''ਚਾਚਾ ਇਹ ਟੱਕ ਤੂੰ ਲੈ ਲਿਐ? ਮੈਂ ਤਾਂ ਦੂਰੋਂ ਵੇਖ ਕੇ ਸਮਝਿਆ ਸੀ ਪਈ ਸਾਡੇ ਟੱਕ 'ਚੋਂ ਕੋਈ ਚੋਰੀ ਕਰ ਰਿਹੈ।”

FarmingFarming

ਘੁੱਕ ਨੇ ਨਾਲ ਵਾਲੇ ਟੱਕ 'ਚੋਂ ਛਟ੍ਹਾਲਾ ਵੱਢ ਰਹੇ ਰੁਲਦੂ ਨੂੰ ਕਿਹਾ। ਆਪ ਤਪੜੀ ਅਤੇ ਦਾਤਰੀ ਸੁੱਟ ਕੇ ਛਟ੍ਹਾਲੇ ਦੀਆਂ ਨਾਲੀਆਂ ਤੋੜ ਕੇ ਪੀਪਣੀਆਂ ਬਣਾਉਣ ਲੱਗ ਪਿਆ। ਹਰੇ ਛਟ੍ਹਾਲੇ ਦੀਆਂ ਕੂਲੀਆਂ-ਕੂਲੀਆਂ ਨਾਲੀਆਂ ਨੂੰ ਬੁੱਲ੍ਹਾਂ ਦਰਮਿਆਨ ਰੱਖ ਕੇ ਫੂਕ ਮਾਰਨ ਤੇ ਉਸ 'ਚੋਂ ਨਿਕਲੀ ਸੁਰੀਲੀ ਆਵਾਜ਼ ਦਾ ਇਕ ਅਨੋਖਾ ਅਹਿਸਾਸ ਹੁੰਦਾ ਹੈ। ਇਸ ਦੀ ਇਕ ਅਜੀਬ ਜਿਹੀ ਛੋਹ ਹੁੰਦੀ ਹੈ ਅਤੇ ਇਨ੍ਹਾਂ ਦੀ ਅਪਣੀ ਹੀ ਇਕ ਖ਼ੁਸ਼ਬੋ ਹੁੰਦੀ ਹੈ। ''ਹਾਂ... ਕਲ ਤੇਰੇ ਪਿਉ ਦੁੱਲੇ ਨਾਲ ਗੱਲ ਕਰ ਕੇ ਮੈਂ ਲੰਬੜਦਾਰ ਕੋਲੋਂ... ਆਹ ਪੰਜ ਮਰਲੇ..., ਥੋਡੇ ਨਾਲ ਦਾ ਟੱਕ ਲਿਐ। ਹੋਰ ਸੁਣਾ ਤੇਰੀ ਪੜ੍ਹਾਈ-ਪੜੂਈ ਦਾ ਕੀ ਹਾਲ ਏ? ਕਿਨਵੀਂ 'ਚ ਹੋ ਗਿਐਂ ਹੁਣ?” (ਚਲਦਾ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement