ਭਾਰਤ ਦੇ ਮਸ਼ਹੂਰ ਇਤਿਹਾਸਿਕ ਕਿਲ੍ਹੇ , ਇਨ੍ਹਾਂ ਨੂੰ ਦੇਖਣ ਜ਼ਰੂਰ ਜਾਓ 
Published : Jun 23, 2018, 12:50 pm IST
Updated : Jun 23, 2018, 12:55 pm IST
SHARE ARTICLE
Fort
Fort

ਦੁਨੀਆ ਭਰ ਵਿਚ ਘੁੰਮਣ-ਫਿਰਣ ਲਈ ਬਹੁਤ ਹੀ ਖੂਬਸੂਰਤ ਥਾਂਵਾਂ ਅਤੇ ਕਿਲੇ ਹਨ। ਜੋ ਆਪਣੀ ਖਾਸੀਅਤ ਲਈ ਕਾਫ਼ੀ ਮਸ਼ਹੂਰ ਹਨ। ਕੁੱਝ ਲੋਕਾਂ ਨੂੰ ਪੁਰਾਣੀ ਥਾਂਵਾਂ ਉਤੇ ਜਾਣਾ ਪਸੰਦ..

ਦੁਨੀਆ ਭਰ ਵਿਚ ਘੁੰਮਣ-ਫਿਰਣ ਲਈ ਬਹੁਤ ਹੀ ਖੂਬਸੂਰਤ ਥਾਂਵਾਂ ਅਤੇ ਕਿਲੇ ਹਨ। ਜੋ ਆਪਣੀ ਖਾਸੀਅਤ ਲਈ ਕਾਫ਼ੀ ਮਸ਼ਹੂਰ ਹਨ। ਕੁੱਝ ਲੋਕਾਂ ਨੂੰ ਪੁਰਾਣੀ ਥਾਂਵਾਂ ਉਤੇ ਜਾਣਾ ਪਸੰਦ ਹੁੰਦਾ ਹੈ। ਜੇਕਰ ਤੁਹਾਨੂੰ ਵੀ ਕਿਲੇ ਅਤੇ ਇਤਿਹਾਸਿਕ ਥਾਂਵਾਂ ਤੇ ਜਾਣਾ ਵਧੀਆ ਲੱਗਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਖੂਬਸੂਰਤ ਅਜਿਹੇ ਮਹਿਲਾਂ ਦੇ ਬਾਰੇ ਵਿਚ ਦੱਸਾਂਗੇ, ਜਿਥੇ ਇਕ ਵਾਰ ਜਾਣ ਤੋਂ  ਬਾਅਦ ਤੁਹਾਡਾ ਮਨ ਦੁਬਾਰਾ ਜਾਣ ਨੂੰ ਕਰੇਗਾ।

FortFort

ਮੱਧ ਪ੍ਰਦੇਸ਼  ਦੇ ਉਜੈਨ ਵਿਚ ਸਥਿਤ ਸ਼ਾਹੀ ਕਾਲੀਦਾਦ ਕਿਲਾ ਕਰੀਬ 400 ਸਾਲ ਪੁਰਾਣਾ ਹੈ। ਇਸ ਮਹਿਲ ਨੂੰ ਮਾਂਡ ਦੇ ਸੁਲਤਾਨ ਨਾਸੀਰੁੱਦੀਨ ਖਿਲਜੀ ਨੇ ਬਣਵਾਇਆ ਸੀ। ਇਸ ਮਹਲ ਦੀ ਖਾਸੀਅਤ ਇਹ ਹੈ ਕਿ ਇਸ ਦੇ ਅੰਦਰ ਹਰ ਸਮੇਂ ਪਾਣੀ ਭਰਿਆ ਰਹਿੰਦਾ ਹੈ। ਇਸ ਦੇ ਅੰਦਰ ਬਣੇ  52 ਕੁੰਡਾਂ ਦੇ ਕਾਰਨ ਇਹ ਹਮੇਸ਼ਾ ਪਾਣੀ ਨਾਲ ਭਰਿਆ ਰਹਿੰਦਾ ਹੈ। 

FortFort

ਆਮੇਰ ਪੈਲੇਸ ਨੂੰ ਦੇਖਣ ਲਈ ਹਰ ਸਾਲ ਘੱਟੋ ਘੱਟ 46 ਲੱਖ ਯਾਤਰੀ ਆਉਂਦੇ ਹਨ। ਇਸ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੇ ਇੱਥੇ ਯਾਤਰੀਆਂ ਲਈ ਈ-ਰਿਕਸ਼ਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਕੇਂਦਰ ਸਰਕਾਰ ਵੀ ਇਸ ਨੂੰ ਆਇਕੋਨਿਕ ਟੂਰਿਜ਼ਮ ਦੇ ਰੂਪ ਵਿਚ ਵਿਕਸਿਤ ਕਰਨ ਜਾ ਰਹੀ ਹੈ। ਇਸ ਲਈ ਇਸ ਦੇ ਆਸ ਪਾਸ ਯਾਤਰੀ ਸਹੂਲਤ ਪਾਰਕਿੰਗ, ਹੋਟਲਾਂ ਨੂੰ ਵਿਕਸਿਤ ਕੀਤਾ ਜਾਵੇਗਾ। ਗਵਾਲੀਅਰ ਕਿਲੇ ਦੀ ਉਸਾਰੀ 8ਵੀ ਸ਼ਤਾਬਦੀ ਵਿਚ ਹੋਈ ਸੀ। ਇਹ ਕਿਲਾ ਤਿੰਨ ਵਰਗ ਕਿਲੋਮੀਟਰ ਵਿਚ ਫੈਲਿਆ ਹੈ। ਇਸ ਦੀ ਉਚਾਈ 35 ਫੁੱਟ ਹੈ। ਇਸ ਕਿਲੇ ਵਿਚ ਕਈ ਸਮਾਰਕ ,ਬੁੱਧ-ਜੈਨ ਮੰਦਿਰ,ਮਾਨਸਿੰਹ, ਜਹਾਂਗੀਰ ਮਹਿਲ,ਕਰਨ ਮਹਿਲ, ਸ਼ਾਹਜਹਾਂ ਮਹਿਲ ਵੀ ਮੌਜੂਦ ਹੈ। ਇਹ ਗਵਾਲੀਅਰ ਸ਼ਹਿਰ ਦਾ ਪ੍ਰਮੁੱਖ ਸਮਾਰਕ ਹੈ ਜੋ ਗੋਪਾਂਚਲ ਨਾਮਕ ਛੋਟੀ ਪਹਾੜੀ ਉਤੇ ਸਥਿਤ ਹੈ। 

FortFort

ਉੱਤਰ ਪ੍ਰਦੇਸ਼ ਦਾ ਆਗਰੇ ਦਾ ਕਿਲਾ ਬਹੁਤ ਮਸ਼ਹੂਰ ਹੈ। ਇਸ ਕਿਲੇ ਵਿਚ ਵਸਤੂ ਸ਼ਿਲਪ , ਨਕਾਸ਼ੀ ਅਤੇ ਸੁੰਦਰ ਰੰਗ - ਰੋਗਨ ਦੇਖਣ ਵਿਚ ਬਹੁਤ ਸੁੰਦਰ ਲੱਗਦਾ ਹੈ। ਸਫੈਦ ਸੰਗਮਰਮਰ ਦੀ ਮੋਤੀ ਮਸਜ਼ਿਦ, ਦੀਵਾਨ-ਏ-ਆਮ, ਦੀਵਾਨ- ਏ-ਖਾਸ ,  ਮੁਸਮਨ ਗੁੰਬਦ, ਜਹਾਂਗੀਰ ਪੈਲੇਸ , ਖਾਸ ਮਹਿਲ ਅਤੇ ਸ਼ੀਸ਼ ਮਹਿਲ ਉਨ੍ਹਾਂ ਵਿਚੋਂ ਕੁਝ ਖਾਸ ਹਨ। ਨਦੀ ਕੰਡੇ ਚਿੱਤੌੜਗੜ੍ਹ ਦਾ ਕਿਲਾ ਬਹੁਤ ਹੀ ਖੂਬਸੂਰਤ ਹੈ। ਜ਼ਮੀਨ ਤੋਂ 500 ਫੁੱਟ ਦੀ ਉੱਚੀ ਪਹਾੜੀ ਉਤੇ ਬਣਿਆ ਇਹ ਕਿਲਾ ਤੁਹਾਨੂੰ ਆਪਣੇ ਵੱਲ ਆਕਰਸ਼ਤ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement