ਸਿਆਸੀ ਵਿਗਿਆਪਨਾਂ ‘ਤੇ ਪਾਬੰਦੀ ਲਗਾਵੇਗਾ ਟਵਿਟਰ, ਸੀਈਓ ਨੇ ਕੀਤਾ ਐਲਾਨ
Published : Oct 31, 2019, 12:26 pm IST
Updated : Oct 31, 2019, 12:26 pm IST
SHARE ARTICLE
Twitter will ban all political advertising starting in November
Twitter will ban all political advertising starting in November

ਭਾਰਤੀ ਸਿਆਸਤ ਵਿਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਟਵਿਟਰ ਅਪਣੀ ਰਣਨੀਤੀ ਵਿਚ ਕੁਝ ਬਦਲਾਅ ਕਰਨ ਜਾ ਰਿਹਾ ਹੈ।

ਨਵੀਂ ਦਿੱਲੀ: ਭਾਰਤੀ ਸਿਆਸਤ ਵਿਚ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਾਰਨ ਟਵਿਟਰ ਅਪਣੀ ਰਣਨੀਤੀ ਵਿਚ ਕੁਝ ਬਦਲਾਅ ਕਰਨ ਜਾ ਰਿਹਾ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਨੂੰ ਟਵਿਟਰ ‘ਤੇ ਸਿਆਸੀ ਪਾਰਟੀਆਂ ਦੀ ਪੋਸਟ ਅਤੇ ਪ੍ਰਚਾਰ ਦੇਖਣ ਨੂੰ ਨਾ ਮਿਲੇ। ਦਰਅਸਲ ਟਵਿਟਰ ਅਗਲੇ ਮਹੀਨੇ ਤੋਂ ਅਪਣੇ ਪਲੇਟਫਾਰਮ ‘ਤੇ ਸਿਆਸੀ ਵਿਗਿਆਪਨਾਂ ‘ਤੇ ਰੋਕ ਲਗਾਉਣ ਵਾਲਾ ਹੈ।


ਟਵਿਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਿਉਂਕਿ ਸੋਸ਼ਲ ਮੀਡੀਆ  ਪਲੇਟਫਾਰਮ ਝੂਠੀਆਂ ਸੂਚਨਾਵਾਂ ਦੇ ਅਧਾਰ ‘ਤੇ ਚੋਣਾਂ ਜਿੱਤਣ ਦੀ ਕੋਸ਼ਿਸ਼ ਨੂੰ ਰੋਕਣ ਲਈ ਦਬਾਅ ਦਾ ਸਾਹਮਣਾ ਕਰਦੇ ਹਨ ਇਸ ਲਈ ਟਵਿਟਰ ਅਗਲੇ ਮਹੀਨੇ ਤੋਂ ਸਿਆਸੀ ਵਿਗਿਆਪਨਾਂ ‘ਤੇ ਬੈਨ ਲਗਾਵੇਗਾ।


ਇਸ ਬਾਰੇ ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਅਪਣੇ ਅਕਾਊਂਟ ਤੋਂ ਕਈ ਟਵੀਟ ਕੀਤੇ ਹਨ। ਉਹਨਾਂ ਨੇ ਟਵਿਟਰ ਦੇ ਜ਼ਰੀਏ ਲਿਖਿਆ ਹੈ ਕਿ ਟਵਿਟਰ ਦਾ ਮੰਨਣਾ ਹੈ ਕਿ ਸਿਆਸੀ ਸੰਦੇਸ਼ ਦੀ ਪਹੁੰਚ ‘ਅਰਜਿਤ’ ਹੋਣੀ ਚਾਹੀਦੀ ਹੈ ਨਾ ਕਿ ‘ਖਰੀਦੀ’ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਹਨੀਂ ਦਿਨੀਂ ਸੋਸ਼ਲ ਮੀਡੀਆ ਕੰਪਨੀਆਂ, ਜਿਨ੍ਹਾਂ ਵਿਚ ਟਵਿਟਰ ਅਤੇ ਫੇਸਬੁੱਕ ਵੀ ਸ਼ਾਮਲ ਹੈ ਪਰ ਗਲਤ ਜਾਣਕਾਰੀ ਫੈਲਾਉਣ ਵਾਲੇ ਵਿਗਿਆਪਨਾਂ ਨੂੰ ਰੋਕਣ ਲਈ ਦਬਾਅ ਕਾਫ਼ੀ ਵਧ ਗਿਆ ਹੈ। ਦੱਸ ਦਈਏ ਕਿ ਟਵਿਟਰ ‘ਤੇ ਸਿਆਸੀ ਪ੍ਰਚਾਰਾਂ ‘ਤੇ ਲੱਗਣ ਵਾਲਾ ਇਹ ਬੈਨ 22 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement