'Vodafone-Idea ਦਾ ਰਲੇਵਾਂ ਮਨਜ਼ੂਰੀ ਦੇ ਆਖ਼ਰੀ ਪੜਾਅ 'ਚ'
Published : Mar 28, 2018, 1:20 pm IST
Updated : Mar 28, 2018, 1:20 pm IST
SHARE ARTICLE
Idea, Vodafone merger
Idea, Vodafone merger

ਦੂਰਸੰਚਾਰ ਖੇਤਰ ਦੀਆਂ ਕੰਪਨੀਆਂ ਵੋਡਾਫ਼ੋਨ ਤੇ ਆਈਡੀਆ ਸੈਲੂਲਰ ਦੀ ਰਲੇਵਾਂ ਯੋਜਨਾ ਮਨਜ਼ੂਰੀ ਦੇ ਆਖ਼ਰੀ ਪੜਾਅ 'ਚ ਹੈ।

ਨਵੀਂ ਦਿੱਲੀ: ਦੂਰਸੰਚਾਰ ਖੇਤਰ ਦੀਆਂ ਕੰਪਨੀਆਂ ਵੋਡਾਫ਼ੋਨ ਤੇ ਆਈਡੀਆ ਸੈਲੂਲਰ ਦੀ ਰਲੇਵਾਂ ਯੋਜਨਾ ਮਨਜ਼ੂਰੀ ਦੇ ਆਖ਼ਰੀ ਪੜਾਅ 'ਚ ਹੈ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਇਹ ਜਾਣਕਾਰੀ ਦਿਤੀ ਹੈ। ਦੋਹਾਂ ਦੂਰਸੰਚਾਰ ਕੰਪਨੀਆਂ ਦੀ ਰਲੇਵਾਂ ਯੋਜਨਾ ਨੂੰ ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਅਤੇ ਬਾਜ਼ਾਰ ਰੈਗੂਲੇਟਰੀ ਸੇਬੀ ਤੋਂ ਹਰੀ ਝੰਡੀ ਮਿਲ ਚੁਕੀ ਹੈ। Idea, Vodafone mergerIdea, Vodafone mergerਸੁੰਦਰਰਾਜਨ ਮੁਤਾਬਕ ਦੂਰਸੰਚਾਰ ਵਿਭਾਗ ਇਸ 'ਚ ਤੇਜ਼ੀ ਲਿਆਉਣ ਦੀ ਪ੍ਰਕਿਰਿਆ 'ਚ ਹੈ। ਦੇਸ਼ 'ਚ 5ਜੀ ਟੈਕਨਾਲੋਜੀ ਸ਼ੁਰੂ ਕਰਨ ਬਾਰੇ ਦੂਰਸੰਚਾਰ ਉਦਯੋਗ ਸੰਗਠਨ ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ਼ ਇੰਡੀਆ (ਸੀ. ਓ. ਏ. ਆਈ.) ਦੇ ਪ੍ਰੋਗਰਾਮ 'ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ। ਸੁੰਦਰ ਰਾਜਨ ਨੇ ਕਿਹਾ ਕਿ ਸਰਕਾਰ ਨੇ ਦੇਸ਼ 'ਚ 5ਜੀ ਟੈਕਨਾਲੋਜੀ ਸੇਵਾ ਦੀ ਸ਼ੁਰੂਆਤ ਲਈ ਕਮਰ ਕੱਸ ਲਈ ਹੈ। Idea, Vodafone mergerIdea, Vodafone merger ਭਾਰਤ ਦੇ ਵਿਆਪਕ ਡਿਜੀਟਲੀਕਰਨ ਯਤਨਾਂ ਲਈ 5ਜੀ ਮਹੱਤਵਪੂਰਨ ਹੈ। ਦੇਸ਼ ਨੂੰ 5ਜੀ ਖੇਤਰ 'ਚ ਮੋਹਰੀ ਬਣਾਉਣ ਲਈ ਸਰਕਾਰ ਉਦਯੋਗ, ਅਕਾਦਮੀ ਖੇਤਰ ਅਤੇ ਸਟਾਰਟਅਪ ਸਮੁਦਾਇ ਸਮੇਤ ਸਾਰੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement