Motorola's Bendable Phone: ਹੁਣ ਗੁੱਟ 'ਤੇ Smart watch ਵਾਂਗ ਪਹਿਨੋ ਇਹ ਸਮਾਰਟਫੋਨ; ਜਾਣੋ ਇਸ ਦੀ ਖਾਸੀਅਤ
Published : Oct 27, 2023, 7:02 pm IST
Updated : Oct 27, 2023, 8:11 pm IST
SHARE ARTICLE
Motorola's Bendable Phone News
Motorola's Bendable Phone News

ਫੋਲਡੇਬਲ ਸਮਾਰਟਫ਼ੋਨ ਤੋਂ ਬਾਅਦ ਮੋਟੋਰੋਲਾ ਹੁਣ ਅਜਿਹੇ ਫ਼ੋਨ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਬਰੇਸਲੇਟ ਵਾਂਗ ਗੁੱਟ 'ਤੇ ਪਹਿਨਿਆ ਜਾ ਸਕਦਾ ਹੈ

Motorola's Bendable Phone News Punjabi: ਫੋਲਡੇਬਲ ਸਮਾਰਟਫ਼ੋਨ ਤੋਂ ਬਾਅਦ ਮੋਟੋਰੋਲਾ ਹੁਣ ਅਜਿਹੇ ਫ਼ੋਨ 'ਤੇ ਕੰਮ ਕਰ ਰਹੀ ਹੈ ਜਿਸ ਨੂੰ ਬਰੇਸਲੇਟ ਵਾਂਗ ਗੁੱਟ 'ਤੇ ਪਹਿਨਿਆ ਜਾ ਸਕਦਾ ਹੈ। ਇਸ ਐਡਵਾਂਸ ਕੰਸੈਪਟ ਫੋਨ ਦੀ ਡਿਸਪਲੇ ਗੁੱਟ 'ਤੇ ਰੋਲ ਹੁੰਦੀ ਹੈ। ਹਾਲ ਹੀ ਵਿਚ, ਲੇਨੋਵੋ ਟੇਕ ਵਰਲਡ 2023 ਦੌਰਾਨ, ਮੋਟੋਰੋਲਾ ਨੇ ਫਲੈਕਸੀਬਲ ਪੋਲੇਡ ਡਿਸਪਲੇ ਵਾਲੇ ਇਸ ਫੋਨ ਦੀ ਇਕ ਝਲਕ ਦਿਖਾਈ ਹੈ।

ਇਸ ਸਮਾਰਟਫੋਨ 'ਚ ਫੁੱਲ-ਐਚ.ਡੀ. ਪਲੱਸ ਪੋਲੇਡ ਸਕਰੀਨ ਹੈ ਜੋ ਕਿ ਪਿੱਛੇ ਵੱਲ ਮੁੜ ਸਕਦੀ ਹੈ ਅਤੇ ਗੁੱਟ 'ਤੇ ਘੜੀ ਵਾਂਗ ਫਿੱਟ ਹੁੰਦੀ ਹੈ। ਦੱਸ ਦੇਈਏ ਕਿ ਇਸ ਫੋਨ ਨੂੰ ਵੱਖ-ਵੱਖ ਆਕਾਰਾਂ ਵਿਚ ਮੋੜਿਆ ਜਾ ਸਕਦਾ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਦੋਂ ਇਹ ਫੋਨ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ ਤਾਂ ਇਸ 'ਚ 6.9 ਇੰਚ ਦੀ ਸਕਰੀਨ ਹੋਵੇਗੀ ਜਿਸ ਨੂੰ ਤੁਸੀਂ ਕਿਸੇ ਵੀ ਹੋਰ ਸਮਾਰਟਫੋਨ ਵਾਂਗ ਇਸਤੇਮਾਲ ਕਰ ਸਕੋਗੇ।

ਇਸ ਤੋਂ ਇਲਾਵਾ ਇਸ ਸਾਲ ਦੀ ਸ਼ੁਰੂਆਤ 'ਚ ਮੋਬਾਈਲ ਵਰਲਡ ਕਾਂਗਰਸ ਦੌਰਾਨ ਮੋਟੋਰੋਲਾ ਨੇ ਰੋਲੇਬਲ ਫੋਨ Motorola Rizr ਕੰਸੈਪਟ ਫੋਨ ਦੀ ਝਲਕ ਵੀ ਦਿਖਾਈ ਸੀ।ਇਸ ਫੋਨ ਦੇ ਡਿਜ਼ਾਈਨ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ, ਤਕਨੀਕੀ ਕੰਪਨੀਆਂ ਨੇ ਗਾਹਕਾਂ ਲਈ ਇਨੋਵੇਟਿਵ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ।

AI 'ਤੇ ਵੀ ਕੰਮ ਕਰ ਰਹੀ Motorola

ਮੋਟੋਰੋਲਾ ਨੇ ਜਾਣਕਾਰੀ ਦਿਤੀ ਹੈ ਕਿ ਕੰਪਨੀ ਕੰਪਿਊਟਰ ਅਤੇ ਸਮਾਰਟਫੋਨ ਦੋਵਾਂ ਲਈ ਨਿੱਜੀ ਸਹਾਇਕ MotoAI ਨੂੰ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ।

ਫੋਲਡੇਬਲ ਡਿਸਪਲੇ ਵਾਲਾ ਫੋਨ ਕਦੋਂ ਹੋਵੇਗਾ ਲਾਂਚ?

ਫਿਲਹਾਲ ਮੋਟੋਰੋਲਾ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ ਕਿ ਇਸ ਡਿਵਾਈਸ ਨੂੰ ਕਦੋਂ ਲਾਂਚ ਕੀਤਾ ਜਾ ਸਕਦਾ ਹੈ ਜਾਂ ਸਟੋਰ 'ਚ ਦੇਖਿਆ ਜਾ ਸਕਦਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement