ਗੂਗਲ ਨੇ 20 ਲੱਖ ਯੂਟਿਊਬ ਵੀਡੀਉ ਕੀਤੇ ਡਿਲੀਟ; 'ਵਾਚ ਪੇਜ' 'ਤੇ ਭਰੋਸੇਯੋਗ ਸਰੋਤਾਂ ਵਾਲੇ ਵੀਡੀਉ ਹੀ ਹੋਣਗੇ ਸੂਚੀਬੱਧ
Published : Oct 19, 2023, 2:07 pm IST
Updated : Oct 19, 2023, 2:07 pm IST
SHARE ARTICLE
YouTube to introduce Watch Page for News
YouTube to introduce Watch Page for News

ਯੂਟਿਊਬ ਨੇ ਖ਼ਬਰਾਂ ਲਈ ਵਾਚ ਪੇਜ ਕੀਤਾ ਪੇਸ਼

 

ਨਵੀਂ ਦਿੱਲੀ: ਗੂਗਲ ਦੀ ਮਲਕੀਅਤ ਵਾਲਾ ਯੂਟਿਊਬ 'ਵਾਚ ਪੇਜ' 'ਤੇ ਸਿਰਫ਼ ਭਰੋਸੇਯੋਗ ਖ਼ਬਰਾਂ ਦੇ ਸਰੋਤਾਂ ਤੋਂ ਵੀਡੀਉਜ਼ ਨੂੰ ਹੀ ਸੂਚੀਬੱਧ ਕਰੇਗਾ। ਇਹ ਆਉਣ ਵਾਲੇ ਮਹੀਨਿਆਂ ਵਿਚ ਭਾਰਤ ਵਿਚ ਉਪਲਬਧ ਹੋਵੇਗਾ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: ਵਪਾਰੀ 'ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ 2 ਸਾਲ ਦੀ ਕੈਦ 

ਯੂਟਿਊਬ ਇੰਡੀਆ ਦੀ ਸਰਕਾਰੀ ਮਾਮਲਿਆਂ ਅਤੇ ਜਨਤਕ ਨੀਤੀ ਦੀ ਮੁਖੀ ਮੀਰਾ ਚੈਟ ਨੇ ਇਥੇ ‘ਗੂਗਲ ਫਾਰ ਇੰਡੀਆ’ ਪ੍ਰੋਗਰਾਮ ਦੌਰਾਨ ਕਿਹਾ, "ਅੱਜ ਮੈਂ ਵਾਚ ਪੇਜਾਂ 'ਤੇ ਭਰੋਸੇਯੋਗ ਸਰੋਤਾਂ ਤੋਂ ਖ਼ਬਰਾਂ ਪੇਸ਼ ਕਰਨ ਲਈ ਉਤਸ਼ਾਹਿਤ ਹਾਂ, ‘ਵਾਚ ਪੇਜ’ ਉਤੇ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਉਪਲਬਧ ਵੀਡੀਉਜ਼ ਹੀ ਸੂਚੀਬੱਧ ਕੀਤੇ ਜਾਣਗੇ”।

ਇਹ ਵੀ ਪੜ੍ਹੋ: ਕਿਉਂ ਰੁਲ ਰਹੇ ਹਨ ਪੂਰੇ ਪੰਜਾਬ ਦੀਆਂ ਮੰਡੀਆਂ ’ਚ ਕਿਸਾਨ, ਮਜ਼ਦੂਰ ਤੇ ਆੜ੍ਹਤੀਏ, ਕੀ ਹੈ ਪੂਰਾ ਮਾਮਲਾ?

ਉਨ੍ਹਾਂ ਕਿਹਾ ਕਿ 'ਵਾਚ ਪੇਜ' ਆਉਣ ਵਾਲੇ ਮਹੀਨਿਆਂ ਵਿਚ ਭਾਰਤ ਵਿਚ ਉਪਲਬਧ ਹੋਵੇਗਾ। ਉਥੇ ਹੀ ਸੂਤਰਾਂ ਨੇ ਕਿਹਾ ਕਿ ਸਰਕਾਰ ਨੇ ਯੂਟਿਊਬ 'ਤੇ ਭੇਜੇ ਗਏ ਅਪਣੇ ਸੰਚਾਰ ਵਿਚ "ਫਰਜ਼ੀ ਖ਼ਬਰਾਂ" ਨੂੰ ਪਰਿਭਾਸ਼ਿਤ ਨਹੀਂ ਕੀਤਾ ਹੈ। ਚੈਟ ਨੇ ਕਿਹਾ ਕਿ ਪਲੇਟਫਾਰਮ ਨੇ ਅਪ੍ਰੈਲ-ਜੂਨ 2023 ਦੇ ਵਿਚਕਾਰ ਭਾਰਤ ਵਿਚ 20 ਲੱਖ ਤੋਂ ਵੱਧ ਵੀਡੀਓ ਹਟਾ ਦਿਤੇ ਹਨ ਜੋ ਨੀਤੀਆਂ ਦੀ ਉਲੰਘਣਾ ਕਰ ਰਹੇ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement