Google's Gemini AI app: ਗੂਗਲ ਦਾ ਜੈਮਿਨੀ ਹੁਣ ਭਾਰਤ ਦੇ ਮੋਬਾਈਲ ਫ਼ੋਨਾਂ ’ਤੇ ਵੀ ਆਇਆ
Published : Jun 19, 2024, 8:10 am IST
Updated : Jun 19, 2024, 8:10 am IST
SHARE ARTICLE
Google's Gemini AI app now available in India, supports 9 languages
Google's Gemini AI app now available in India, supports 9 languages

ਅੰਗਰੇਜ਼ੀ ਤੋਂ ਇਲਾਵਾ 9 ਭਾਰਤੀ ਭਾਸ਼ਾਵਾਂ ’ਚ ਕਰੇਗਾ ਕੰਮ, ਪਰ ਪੰਜਾਬੀ ਸ਼ਾਮਲ ਨਹੀਂ

Google's Gemini AI app:ਗੂਗਲ ਦਾ ਏ.ਆਈ. ਅਸਿਸਟੈਂਟ ਜੈਮਿਨੀ ਹੁਣ ਇਕ ਐਪ ਦੇ ਰੂਪ ’ਚ ਉਪਲਬਧ ਹੈ ਜੋ ਭਾਰਤ ’ਚ ਐਂਡਰਾਇਡ ਸਮਾਰਟਫੋਨ ਉਪਭੋਗਤਾਵਾਂ ਲਈ ਅੰਗਰੇਜ਼ੀ, ਹਿੰਦੀ ਅਤੇ ਅੱਠ ਹੋਰ ਭਾਰਤੀ ਭਾਸ਼ਾਵਾਂ ’ਚ ਕੰਮ ਕਰੇਗਾ। ਹਾਲਾਂਕਿ ਇਨ੍ਹਾਂ ਭਾਸ਼ਾਵਾਂ ’ਚ ਪੰਜਾਬੀ ਸ਼ਾਮਿਲ ਨਹੀਂ ਹੈ।

ਜੈਮਿਨੀ ਗੂਗਲ ਏ.ਆ.ਈ ਵਲੋਂ ਵਿਕਸਿਤ ਇਕ ਜਨਰੇਟਿਵ ਬਨਾਵਟੀ ਬੁੱਧੀ ਵਾਲਾ ‘ਚੈਟਬੋਟ’ ਹੈ। ਇਸ ਨੂੰ ਪਹਿਲਾਂ ਬਾਰਡ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜੈਮਿਨੀ ਐਕਸਪੀਰੀਅੰਸ ਦੇ ਇੰਜੀਨੀਅਰਿੰਗ ਦੇ ਵਾਈਸ ਪ੍ਰੈਜ਼ੀਡੈਂਟ ਅਮਰ ਸੁਬਰਾਮਨੀਅਮ ਦੇ ਇਕ ਬਲਾਗ ਮੁਤਾਬਕ ਆਈਫੋਨ ਪ੍ਰਯੋਗਕਰਤਾਵਾਂ ਲਈ ਜੈਮਿਨੀ ਤਕ ਪਹੁੰਚ ਅਗਲੇ ਕੁੱਝ ਹਫ਼ਤਿਆਂ ’ਚ ਗੂਗਲ ਐਪ ’ਤੇ ਸ਼ੁਰੂ ਹੋ ਜਾਵੇਗੀ।

ਸੁਬਰਾਮਨੀਅਮ ਨੇ ਕਿਹਾ, ‘‘ਗੂਗਲ ਦੇ ਏ.ਆਈ. ਸਹਾਇਕ ਜੈਮਿਨੀ ਦਾ ਭਾਰਤ ’ਚ ਪਹਿਲਾ ਸਾਲ ਦਿਲਚਸਪ ਰਿਹਾ ਹੈ... ਵਿਦਿਆਰਥੀਆਂ ਤੋਂ ਲੈ ਕੇ ਡਿਵੈਲਪਰਾਂ ਅਤੇ ਹੋਰ ਬਹੁਤ ਸਾਰੇ ਉਤਸੁਕ ਲੋਕਾਂ ਤਕ, ਭਾਰਤ ’ਚ ਲੋਕ ਰੋਜ਼ਾਨਾ ਜ਼ਿੰਦਗੀ ’ਚ ਅਪਣੀ ਸਿਰਜਣਾਤਮਕਤਾ ਨੂੰ ਵਧਾਉਣ ਲਈ ਜੈਮਿਨੀ ਨੂੰ ਅਪਣਾ ਰਹੇ ਹਨ।’’ ਇਸ ਤੋਂ ਇਲਾਵਾ, ਭਾਰਤ ’ਚ ਜੈਮਿਨੀ ਐਡਵਾਂਸਡ ਉਪਭੋਗਤਾ ਹੁਣ ਗੂਗਲ ਦੇ ਨਵੀਨਤਮ ਅਗਲੀ ਪੀੜ੍ਹੀ ਦੇ ਏਆਈ ਮਾਡਲ ਜੈਮਿਨੀ 1.5 ਪ੍ਰੋ ਦੇ ਫੀਚਰਸ ਦੀ ਵਰਤੋਂ ਕਰ ਸਕਣਗੇ।    

 (For more Punjabi news apart from Google's Gemini AI app now available in India, supports 9 languages, stay tuned to Rozana Spokesman)

 

Tags: google

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement