Google Translate 'ਚ ਆਈਆਂ 7 ਹੋਰ ਭਾਰਤੀ ਭਾਸ਼ਾਵਾਂ
Published : Apr 18, 2018, 4:02 pm IST
Updated : Apr 18, 2018, 4:02 pm IST
SHARE ARTICLE
Google Translate
Google Translate

ਗੂਗਲ ਟਰਾਂਸਲੇਟ ਹੁਣ ਨਵਾਂ ਫ਼ੀਚਰ ਲੈ ਕੇ ਸਾਹਮਣੇ ਆਇਆ ਹੈ, ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਜ਼ਿਆਦਾਤਰ ਵਿਦੇਸ਼ ਜਾਂਦੇ ਹਨ ਜਾਂ ਫਿਰ ਇਕ ਨਵੀਂ ਭਾਸ਼ਾ ਸਿੱਖਣ ਦੇ...

ਨਵੀਂ ਦਿੱਲੀ: ਗੂਗਲ ਟਰਾਂਸਲੇਟ ਹੁਣ ਨਵਾਂ ਫ਼ੀਚਰ ਲੈ ਕੇ ਸਾਹਮਣੇ ਆਇਆ ਹੈ, ਖ਼ਾਸ ਕਰ ਕੇ ਉਨ੍ਹਾਂ ਲੋਕਾਂ ਲਈ ਜੋ ਜ਼ਿਆਦਾਤਰ ਵਿਦੇਸ਼ ਜਾਂਦੇ ਹਨ ਜਾਂ ਫਿਰ ਇਕ ਨਵੀਂ ਭਾਸ਼ਾ ਸਿੱਖਣ ਦੇ ਚਾਹਵਾਨ ਹਨ। ਹੁਣ ਗੂਗਲ ਨੇ ਅਪਣੇ ਇਸ ਐਪ ਲਈ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ।

Google TranslateGoogle Translate

Google Translate 'ਚ ਹੁਣ ਇਕ ਨਵੇਂ ਅਪਡੇਟ ਜ਼ਰੀਏ ਕਈ ਭਾਰਤੀ ਭਾਸ਼ਾਵਾਂ 'ਚ ਆਫ਼ਲਾਈਨ ਅਨੁਵਾਦ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਅੰਗਰੇਜ਼ੀ ਨਾਲ 7 ਭਾਰਤੀ ਭਾਸ਼ਾਵਾਂ 'ਚ ਕੈਮਰਾ ਅਨੁਵਾਦ ਸਮੇਤ ਕਈ ਦੂਜੇ ਫ਼ੀਚਰਜ਼ ਵੀ ਆਏ ਹਨ।

Google TranslateGoogle Translate

ਜਿਨ੍ਹਾਂ ਸੱਤ ਭਾਰਤੀ ਭਾਸ਼ਾਵਾਂ 'ਚ ਕੈਮਰਾ ਅਨੁਵਾਦ ਸਪੋਰਟ ਆਇਆ ਹੈ, ਉਨ੍ਹਾਂ 'ਚ ਬੰਗਾਲੀ, ਗੁਜਰਾਤੀ, ਕੰਨੜ, ਤਮਿਲ, ਮਰਾਠੀ, ਤੇਲਗੂ ਅਤੇ ਉਰਦੂ ਸ਼ਾਮਲ ਹਨ। ਆਫ਼ਲਾਈਨ ਅਨੁਵਾਦ ਦੇ ਜ਼ਰੀਏ ਉਸ ਸਮੇਂ ਵੀ ਉਪਭੋਗਤਾ ਇਕ ਫ਼ਾਈਲ ਡਾਊਨਲੋਡ ਕਰ ਸਕਦੇ ਹਨ ਜਦਕਿ ਉਨ੍ਹਾਂ ਕੋਲ ਇੰਟਰਨੈਟ ਕਨੈਕਸ਼ਨ ਨਹੀਂ ਹੈ।

Google TranslateGoogle Translate

ਇਨਸਟੈਂਟ ਕੈਮਰਾ ਅਨੁਵਾਦ ਵੀ ਇਸ ਦਾ ਹੀ ਇਕ ਵਿਕਲਪ ਹੈ। ਹਾਲਾਂਕਿ, ਇਹ ਫ਼ੀਚਰ ਆਫ਼ਲਾਈਨ ਮੋਡ 'ਚ ਸਿਰਫ਼ ਅੰਗਰੇਜ਼ੀ ਭਾਸ਼ਾ ਲਈ ਹੀ ਕੰਮ ਕਰੇਗਾ।  

Google TranslateGoogle Translate

ਗੂਗਲ ਦੇ ਆਧਿਕਾਰਕ ਚੇਂਜਲਾਗ 'ਚ ਕਿਹਾ ਗਿਆ ਹੈ ਕਿ ਆਫ਼ਲਾਈਨ ਅਨੁਵਾਦ ਸਹਿਤ, ਹੁਣ ਅੰਗਰੇਜ਼ੀ ਤੋਂ ਗੁਜਰਾਤੀ, ਬੰਗਾਲੀ, ਕੰਨੜ, ਮਰਾਠੀ, ਤਮਿਲ, ਤੇਲਗੂ ਅਤੇ ਉਰਦੂ 'ਚ ਇੰਨਸਟੈਂਟ ਕੈਮਰਾ ਅਨੁਵਾਦ ਸੰਭਵ ਹੋਵੇਗਾ। ਇਸ ਦੇ ਨਾਲ ਹੀ ਕਈ ਬਗ ਵੀ ਜੋੜੇ ਗਏ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement