Technology News: Youtube ਅਤੇ Netflix ਨੂੰ ਟੱਕਰ ਦੇਣ ਦੀ ਤਿਆਰੀ ਵਿਚ ਐਲੋਨ ਮਸਕ!
Published : Mar 9, 2024, 5:01 pm IST
Updated : Mar 9, 2024, 5:01 pm IST
SHARE ARTICLE
Technology News: Elon Musk to launch YouTube rival app for smart TVs
Technology News: Elon Musk to launch YouTube rival app for smart TVs

ਲਿਆਉਣ ਜਾ ਰਹੇ ਨਵਾਂ ਵੀਡੀਉ ਐਪ

Technology News: ਯੂਟਿਊਬ ਅਤੇ ਓਟੀਟੀ ਐਪਸ ਜਿਵੇਂ ਨੈੱਟਫਲਿਕਸ ਅਤੇ ਪ੍ਰਾਈਮ ਵੀਡੀਉ ਨੂੰ ਸਮਾਰਟ ਟੀਵੀ 'ਤੇ ਸੱਭ ਤੋਂ ਵੱਧ ਵੇਖਿਆ ਜਾਂਦਾ ਹੈ। ਇਸ ਨੂੰ ਟੱਕਰ ਦੇਣ ਲਈ ਐਕਸ ਦੇ ਮਾਲਕ ਐਲੋਨ ਮਸਕ ਹੁਣ ਲੰਬੀ ਵੀਡੀਉ ਸਰਵਿਸ ਲਿਆ ਰਹੇ ਹਨ। ਇਸ ਸਹੂਲਤ ਨੂੰ ਐਕਸ ਰਾਹੀਂ ਐਕਸੇਸ ਕੀਤਾ ਜਾ ਸਕੇਗਾ। ਇਸ ਦਾ ਮਤਲਬ ਹੈ ਕਿ ਸਮਾਰਟ ਟੀਵੀ 'ਤੇ ਵੀਡੀਉ ਦੇਖਣ ਦੀ ਨਵੀਂ ਸੇਵਾ ਉਪਲਬਧ ਹੋਣ ਜਾ ਰਹੀ ਹੈ, ਜਿਸ ਦਾ ਐਲਾਨ ਐਲੋਨ ਮਸਕ ਨੇ ਕੀਤਾ ਹੈ।

ਐਲੋਨ ਮਸਕ ਇਕ ਮੈਗਾ ਪਲਾਨ ਬਣਾ ਰਹੇ ਹਨ, ਜਿਸ ਦੇ ਤਹਿਤ ਸੁਪਰ ਐਪ ਸੇਵਾ ਸ਼ੁਰੂ ਕੀਤੀ ਜਾਵੇਗੀ। ਭਾਵ ਭੁਗਤਾਨ, ਕਾਲਿੰਗ ਅਤੇ ਵੀਡੀਉ ਸਟ੍ਰੀਮਿੰਗ ਐਪ ਬਣਾਉਣ ਲਈ ਮਸਕ ਲਗਾਤਾਰ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਸਾਰੀਆਂ ਸਹੂਲਤਾਂ ਇਕ ਐਪ ਵਿਚ ਉਪਲਬਧ ਹੋਣਗੀਆਂ। ਪਿਛਲੇ ਅਕਤੂਬਰ ਵਿਚ ਐਕਸ ਨੇ ਚੋਣਵੇਂ ਉਪਭੋਗਤਾਵਾਂ ਲਈ ਵੀਡੀਉ ਅਤੇ ਆਡੀਉ ਕਾਲਿੰਗ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ।

ਹੁਣ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ X ਦੇ ਲੰਬੇ ਵੀਡੀਉ ਜਲਦੀ ਹੀ ਸਮਾਰਟ ਟੀਵੀ 'ਤੇ ਉਪਲਬਧ ਹੋਣਗੇ। ਮਸਕ ਦਾ ਕਹਿਣਾ ਹੈ ਕਿ ਵੀਡੀਉ ਜਲਦੀ ਹੀ ਸੋਸ਼ਲ ਨੈੱਟਵਰਕ X ਤੋਂ ਸਮਾਰਟ ਟੈਲੀਵਿਜ਼ਨ 'ਤੇ ਦੇਖਣਯੋਗ ਹੋਵੇਗੀ। ਫਾਰਚਿਊਨ ਦੀ ਰੀਪੋਰਟ ਮੁਤਾਬਕ ਐਲੋਨ ਮਸਕ ਦੀ ਨਵੀਂ ਐਪ ਗੂਗਲ ਦੇ ਯੂਟਿਊਬ ਟੀਵੀ ਐਪ ਵਰਗੀ ਹੋ ਸਕਦੀ ਹੈ, ਜੋ ਵੀਡੀਉ ਸੈਕਟਰ 'ਚ ਵੀਡੀਉ ਸਟ੍ਰੀਮਿੰਗ 'ਚ ਸੱਭ ਤੋਂ ਅੱਗੇ ਹੈ।

(For more Punjabi news apart from Technology News: Elon Musk to launch YouTube rival app for smart TVs, stay tuned to Rozana Spokesman)

Tags: netflix

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement