ਟਵਿਟਰ ਦੇ ਸਿਸਟਮ 'ਚ ਆਈ ਖ਼ਰਾਬੀ, ਕੰਪਨੀ ਨੇ 33 ਕਰੋੜ ਲੋਕਾਂ ਨੂੰ ਪਾਸਵਰਡ ਬਦਲਣ ਲਈ ਆਖਿਆ
Published : May 4, 2018, 12:02 pm IST
Updated : May 4, 2018, 1:31 pm IST
SHARE ARTICLE
Twitter
Twitter

ਟਵਿਟਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਲਗਭਗ 33 ਕਰੋੜ ਖ਼ਪਤਕਾਰਾਂ ਨੂੰ ਤੁਰਤ ਪਾਸਵਰਡ ਬਦਲਣ ਲਈ ਕਿਹਾ ਹੈ। ਕੰਪਨੀ ਨੇ ਅਪਣੇ ਅਧਿਕਾਰਕ ਹੈਂਡਲ ਰਾਹੀਂ...

ਸੈਨ ਫਰੈਂਸਿਸਕੋ, 4 ਮਈ : ਟਵਿਟਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪਣੇ ਲਗਭਗ 33 ਕਰੋੜ ਖ਼ਪਤਕਾਰਾਂ ਨੂੰ ਤੁਰਤ ਪਾਸਵਰਡ ਬਦਲਣ ਲਈ ਕਿਹਾ ਹੈ। ਕੰਪਨੀ ਨੇ ਅਪਣੇ ਅਧਿਕਾਰਕ ਹੈਂਡਲ ਰਾਹੀਂ ਵੀ ਇਸ ਦੀ ਜਾਣਕਾਰੀ ਦਿਤੀ ਹੈ।

TwitterTwitter

ਟਵਿਟਰ ਨੇ ਕਿਹਾ ਹੈ ਕਿ ਹਾਲ ਹੀ 'ਚ ਉਸ ਦੇ ਸਾਫ਼ਟਵੇਅਰ 'ਚ ਇਕ ਬੱਗ ਆ ਗਿਆ ਸੀ, ਜਿਸ ਕਾਰਨ ਖ਼ਪਤਕਾਰਾਂ ਦੇ ਪਾਸਵਰਡ ਸੁਰੱਖਿਅਤ ਨਹੀਂ ਹਨ। ਹਾਲਾਂਕਿ, ਕੰਪਨੀ ਦਾ ਦਾਅਵਾ ਹੈ ਕਿ ਇਸ ਸਮੱਸਿਆ ਨੂੰ ਸੁਲਝਾ ਲਿਆ ਗਿਆ ਹੈ। ਖ਼ਪਤਰਕਾਰਾਂ ਦੇ ਡੇਟਾ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਾਂ ਗ਼ਲਤ ਵਰਤੋਂ ਦੀ ਗੱਲ ਸਾਹਮਣੇ ਨਹੀਂ ਆਈ ਹੈ।

TwitterTwitter

ਟਵਿਟਰ ਦੇ ਚੀਫ਼ ਤਕਨੀਕੀ ਅਫ਼ਸਰ ਪਰਾਗ ਅਗਰਵਾਲ  ਨੇ ਸ਼ੁਕਰਵਾਰ ਨੂੰ ਬਲਾਗ ਪੋਸਟ 'ਚ ਦਸਿਆ ਕਿ ਹੁਣ ਸਭ ਕੁਝ ਠੀਕ ਹੈ। ਹਾਲਾਂਕਿ, ਉਨ੍ਹਾਂ ਨੇ ਖ਼ਪਤਰਕਾਰਾਂ ਨੂੰ ਪਾਸਵਰਡ ਬਦਲਣ ਦੀ ਸਲਾਹ ਦਿਤੀ ਹੈ। ਟਵਿਟਰ ਇਸ ਲਈ ਹੈਸ਼ਿੰਗ ਨਾਮ ਦੀ ਇਕ ਤਕਨੀਕ ਦੀ ਵਰਤੋਂ ਕਰਦਾ ਹੈ। ਹਾਲਾਂਕਿ, ਕੰਪਨੀ ਨੇ ਸਮਾਂ ਰਹਿੰਦੇ ਹੀ ਇਸ ਸਮੱਸਿਆ ਦਾ ਪਤਾ ਲਗਾ ਲਿਆ ਅਤੇ ਉਸ ਨੂੰ ਠੀਕ ਕਰ ਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement