ਚੀਨ ਦਾ ਕਾਰਨਾਮਾ, ਮਾਊਂਟ ਐਵਰੈਸਟ ਦੇ ਸਿਖਰ 'ਤੇ ਪਹੁੰਚਿਆ 5G
Published : May 2, 2020, 8:25 am IST
Updated : May 2, 2020, 8:26 am IST
SHARE ARTICLE
Photo
Photo

ਚੀਨ ਵੱਲੋਂ ਮਾਊਂਟ ਐਵਰੈਸਟ 'ਤੇ ਜਾਣ ਵਾਲੇ ਹੁਣ ਸਿਖਰ 'ਤੇ ਪਹੁੰਚਣ ਤੋਂ ਬਾਅਦ ਵੀ ਹਾਈ-ਸਪੀਡ 5 ਜੀ ਦੂਰਸੰਚਾਰ ਸੇਵਾ ਦੀ ਵਰਤੋਂ ਕਰ ਸਕਣਗੇ।

ਬੀਜਿੰਗ: ਚੀਨ ਵੱਲੋਂ ਮਾਊਂਟ ਐਵਰੈਸਟ 'ਤੇ ਜਾਣ ਵਾਲੇ ਹੁਣ ਸਿਖਰ 'ਤੇ ਪਹੁੰਚਣ ਤੋਂ ਬਾਅਦ ਵੀ ਹਾਈ-ਸਪੀਡ 5 ਜੀ ਦੂਰਸੰਚਾਰ ਸੇਵਾ ਦੀ ਵਰਤੋਂ ਕਰ ਸਕਣਗੇ। ਚੀਨ ਦੇ ਅਧਿਕਾਰਤ ਮੀਡੀਆ ਨੇ ਸ਼ੁੱਕਰਵਾਰ ਨੂੰ ਖਬਰ ਦਿੱਤੀ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਉਚਾਈ ਵਾਲੇ ਬੇਸ ਸਟੇਸ਼ਨ ਨੇ ਰਿਮੋਟ ਹਿਮਾਲਿਆਈ ਖੇਤਰ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

PhotoPhoto

ਚੀਨ ਦੀ ਸਰਕਾਰੀ ਦੂਰਸੰਚਾਰ ਕੰਪਨੀ ਚਾਇਨਾ ਮੋਬਾਈਲ ਅਨੁਸਾਰ ਇਹ ਬੇਸ ਸਟੇਸ਼ਨ 6500 ਮੀਟਰ ਦੀ ਉਚਾਈ 'ਤੇ ਬਣਾਇਆ ਗਿਆ ਹੈ। ਇਹ ਦੁਨੀਆ ਦੀ ਸਭ ਕੋਂ ਉੱਚੀ ਚੋਟੀ ਮਾਊਂਟ ਐਵਰੇਸਟ ਦੇ ਅਧੁਨਿਕ ਆਧਾਰ ਬੇਸ ਕੈਂਪ ਵਿਚ ਸਥਿਤ ਹੈ। ਇਸ ਨੇ ਵੀਰਵਾਰ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। 

PhotoPhoto

ਨਿਊਜ਼ ਏਜੰਸੀ ਅਨੁਸਾਰ, ਇਸ ਬੇਸ ਸਟੇਸ਼ਨ ਤੋਂ ਇਲਾਵਾ ਪਹਿਲਾਂ ਤੋਂ ਦੋ ਹੋਰ ਬੇਸ ਸਟੇਸ਼ਨ 5300 ਮੀਟਰ ਅਤੇ 5800 ਮੀਟਰ 'ਤੇ ਬਣੇ ਹੋਏ ਹਨ। ਚੀਨ-ਨੇਪਾਲ ਸਰਹੱਦ 'ਤੇ ਸਥਿਤ ਮਾਊਂਟ ਐਵਰੇਸਟ ਦੀ ਚੋਟੀ 8,840 ਮੀਟਰ ਦੀ ਉਚਾਈ 'ਤੇ ਹੈ। 5 ਜੀ ਪੰਜਵੀਂ ਪੀੜ੍ਹੀ ਦੀ ਵਾਇਰਲੈਸ ਸੰਚਾਰ ਟੈਕਨਾਲੌਜੀ ਹੈ।

PhotoPhoto

ਤੇਜ਼ ਗਤੀ ਨਾਲ ਇਹ ਬਿਹਤਰ ਬੈਂਡਵਿਡਥ ਅਤੇ ਨੈਟਵਰਕ ਸਮਰੱਥਾ ਪ੍ਰਦਾਨ ਕਰਵਾਉਂਦੀ ਹੈ। ਇਹ ਭਵਿੱਖ ਵਿਚ ਗਤੀਹੀਣ ਕਾਰਾਂ, ਇੰਟਰਨੈਟ ਨਾਲ ਜੁੜੇ ਉਪਕਰਣਾਂ, ਵਰਚੁਅਲ ਮੀਟਿੰਗਾਂ ਅਤੇ ਟੈਲੀਮੇਡੀਸੀਨ ਲਈ ਉੱਚ-ਪਰਿਭਾਸ਼ਾ ਕਨੈਕਸ਼ਨਾਂ ਲਈ ਰਾਹ ਤਿਆਰ ਕਰੇਗੀ। 

PhotoPhoto

'ਗਲੋਬਲ ਟਾਈਮਜ਼' ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬੇਹੱਦ ਮੁਸ਼ਕਿਲ ਸਥਾਨ 'ਤੇ ਪੰਜ 5ਜੀ ਸਟੇਸ਼ਨ ਬਣਾਉਣ ਦੀ ਲਾਗਤ ਇਕ ਕਰੋੜ ਯੁਆਨ (14.2 ਲੱਖ ਡਾਲਰ) ਪਹੁੰਚ ਸਕਦੀ ਹੈ। ਚੀਨ ਦੀ ਦੂਰਸੰਚਾਰ ਖੇਤਰ ਦੀ ਦਿੱਗਜ਼ ਕੰਪਨੀ ਹੁਆਵੇਈ ਨੇ ਕਿਹਾ ਹੈ ਕਿ ਉਸ ਨੇ 6500 ਮੀਟਰ ਦੀ ਉਚਾਈ 'ਤੇ ਦੁਨੀਆ ਦਾ ਸਭ ਤੋਂ ਉੱਚਾ ਬੇਸ ਸਟੇਸ਼ਨ ਲਗਾਉਣ ਲਈ ਚਾਈਨਾ ਟੈਲੀਕਾਮ ਦੇ ਨਾਲ ਹਿੱਸੇਦਾਰੀ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement