Household Things: ਪੁਰਾਣੇ ਅਖ਼ਬਾਰ ਦਾ ਇੰਜ ਕਰੋ ਇਸਤੇਮਾਲ
Published : Apr 22, 2024, 9:25 am IST
Updated : Apr 22, 2024, 9:25 am IST
SHARE ARTICLE
Use an old newspaper Household Things
Use an old newspaper Household Things

Household Things:ਲੱਕੜੀ ਜਾਂ ਲੋਹੇ ਦੀਆਂ ਅਲਮਾਰੀਆਂ ਵਿਚ ਤੁਸੀਂ ਪੇਪਰ ਵਿਛਾ ਸਕਦੇ ਹੋ ਜਿਸ ਨਾਲ ਉਹ ਸਾਫ਼ ਸੁਥਰੀ ਬਣੀ ਰਹੇ।

Use an old newspaper Household Things: ਤੁਸੀਂ ਘਰ ਵਿਚ ਬੇਕਾਰ ਪਏ ਅਖ਼ਬਾਰ ਨੂੰ ਸਸਤੀ ਕੀਮਤ ਵਿਚ ਵੇਚ ਦਿੰਦੇ ਹੋ ਜਾਂ ਘਰ ਦੇ ਕਿਸੇ ਕੋਨੇ ਵਿਚ ਰੱਖ ਦਿੰਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਇਸ ਬੇਕਾਰ ਪਏ ਅਖ਼ਬਾਰ ਨੂੰ ਤੁਸੀਂ ਘਰ ਦੇ ਕੰਮ ਵਿਚ ਵੀ ਇਸਤੇਮਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੇ ਕੁੱਝ ਅਨੋਖੇ ਇਸਤੇਮਾਲ ਬਾਰੇ ਦਸਾਂਗੇ। ਸਬਜ਼ੀਆਂ ਨੂੰ ਤਾਜ਼ਾ ਰੱਖੋ। ਜਦੋਂ ਤਕ ਚਾਹੋ ਤਦ ਤਕ ਸਬਜ਼ੀਆਂ ਨੂੰ ਪੇਪਰ ਵਿਚ ਰੈਪ ਕਰ ਕੇ ਤਾਜ਼ਾ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Health News: ਹੁਣ ਪਿਆਜ਼ ਕਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ, ਇਹ ਘਰੇਲੂ ਨੁਸਖ਼ੇ ਅਪਣਾਉ 

ਤੁਸੀਂ ਚਾਹੋ ਤਾਂ ਬਰੈੱਡ ਨੂੰ ਵੀ ਪੇਪਰ ਵਿਚ ਰੈਪ ਕਰ ਕੇ ਤਾਜ਼ਾ ਬਣਾਈ ਰੱਖ ਸਕਦੇ ਹੋ। ਜੇਕਰ ਤੁਸੀਂ ਗ਼ਲਤੀ ਨਾਲ ਜ਼ਿਆਦਾ ਲਿਪਸਟਿਕ ਲਗਾ ਲਈ ਹੈ ਤਾਂ ਉਸ ਨੂੰ ਪੇਪਰ ਦੀ ਸਹਾਇਤਾ ਨਾਲ ਸਾਫ਼ ਕਰ ਸਕਦੇ ਹੋ। ਕੱਚ ਦੇ ਬਰਤਨਾਂ ਦੀ ਸਫ਼ਾਈ ਆਸਾਨੀ ਨਾਲ ਪੇਪਰ ਨਾਲ ਕਰ ਸਕਦੇ ਹੋ।

ਇਹ ਵੀ ਪੜ੍ਹੋ: Sunita Kejriwal News: ਭਾਜਪਾ ਸਰਕਾਰ ਮੇਰੇ ਪਤੀ ਨੂੰ ਇਨਸੁਲਿਨ ਨਾ ਦੇ ਕੇ ਜੇਲ੍ਹ ’ਚ ਮਾਰਨਾ ਚਾਹੁੰਦੀ ਹੈ : ਸੁਨੀਤਾ ਕੇਜਰੀਵਾਲ 

ਪੇਪਰ ਨੂੰ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਉਸ ਨਾਲ ਕੱਚ ਦੀ ਸਫ਼ਾਈ ਕਰੋ। ਤੁਸੀਂ ਕਿਸੇ ਤਰ੍ਹਾਂ ਦਾ ਵੀ ਕੱਚ ਦਾ ਸਮਾਨ ਜਿਵੇਂ ਸ਼ੋਅਪੀਸ, ਫ਼ਰੇਮ, ਭਾਂਡਾ ਜਾਂ ਕੱਚ ਦੀਆਂ ਖਿੜਕੀਆਂ ਸਾਫ਼ ਕਰ ਸਕਦੇ ਹੋ। ਪੇਪਰ ਜਲਦੀ ਹੀ ਪਾਣੀ ਨੂੰ ਸੋਖ ਲੈਂਦਾ ਹੈ। ਜੇਕਰ ਤੁਹਾਡੇ ਬੂਟ ਗਿਲੇ ਹਨ ਜਾਂ ਫਿਰ ਡੈਸਕ ਉੱਤੇ ਪਾਣੀ ਅਤੇ ਚਾਹ ਡਿੱਗ ਗਈ ਹੈ ਤਾਂ ਉਨ੍ਹਾਂ ਨੂੰ ਸੁਖਾਉਣ ਲਈ ਪੇਪਰ ਦਾ ਪ੍ਰਯੋਗ ਕਰ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲੱਕੜੀ ਜਾਂ ਲੋਹੇ ਦੀਆਂ ਅਲਮਾਰੀਆਂ ਵਿਚ ਤੁਸੀਂ ਪੇਪਰ ਵਿਛਾ ਸਕਦੇ ਹੋ ਜਿਸ ਨਾਲ ਉਹ ਸਾਫ਼ ਸੁਥਰੀ ਬਣੀ ਰਹੇ। ਕਪੜੇ ਰੱਖਣ ਤੋਂ ਪਹਿਲਾਂ ਪੇਪਰ ਜ਼ਰੂਰ ਵਿਛਾਉ ਅਤੇ ਨੈਪਥਲੀਨ ਦੀਆਂ ਗੋਲੀਆਂ ਰੱਖੋ। ਪੇਪਰ ਨੂੰ ਸੁੱਟਣ ਦੀ ਬਜਾਏ ਇਨ੍ਹਾਂ ਨਾਲ ਘਰ ਨੂੰ ਸਜਾਉ। 

(For more Punjabi news apart from Use an old newspaper like this Household Things, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement