ਹਿਚਕੀ ਕਿਉਂ ਆਉਂਦੀ ਹੈ ਤੇ ਇਸ ਨੂੰ ਦੂਰ ਕਿਵੇਂ ਕਰੀਏ?
Published : Jan 15, 2025, 7:36 am IST
Updated : Jan 15, 2025, 7:36 am IST
SHARE ARTICLE
Why do hiccups occur and how to get rid of them?
Why do hiccups occur and how to get rid of them?

ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ।

 

Why do hiccups occur and how to get rid of them?: ਹਿਚਕੀ ਦੀ ਬੀਮਾਰੀ ਸਰੀਰ ਵਿਚ ਗੈਸ ਦੇ ਵਾਧੇ ਕਾਰਨ ਪੈਦਾ ਹੁੰਦੀ ਹੈ। ਇਸ ਬੀਮਾਰੀ ਵਿਚ ਵਧੀ ਹੋਈ ਗੈਸ ਜਦੋਂ ਉਪਰ ਵਲ ਆ ਕੇ ਸਾਹ ਪ੍ਰਣਾਲੀ ’ਤੇ ਭਾਰ ਪਾਉਂਦੀ ਹੋਈ ਛਾਤੀ ਤੋਂ ਹੁੰਦੀ ਹੋਈ ਗਲੇ ਤੋਂ ਨਿਕਲਦੀ ਹੈ, ਉਸ ਵੇਲੇ ਹਿਕ-ਹਿਕ ਦੀ ਆਵਾਜ਼ ਆਉਣ ਲਗਦੀ ਹੈ ਜਿਸ ਨੂੰ ਹਿਚਕੀ ਦੀ ਬੀਮਾਰੀ ਕਿਹਾ ਜਾਂਦਾ ਹੈ। ਇਸ ਨੂੰ ਤੁਸੀਂ ਘਰੇਲੂ ਢੰਗਾਂ ਨਾਲ ਸਹੀ ਕਰ ਸਕਦੇ ਹੋ।

ਅਜਿਹੀ ਹਾਲਤ ਵਿਚ ਦਿਮਾਗ਼ ਨੂੰ ਠੰਢਾ ਕਰਨ ਵਾਲੇ ਇਲਾਜ ਅਤੇ ਗੈਸ ਨੂੰ ਦੂਰ ਕਰਨ ਵਾਲੀਆਂ ਵੱਖ-ਵੱਖ ਦਵਾਈਆਂ ਲਾਭਕਾਰੀ ਪ੍ਰਭਾਵ ਪਾਉਂਦੀਆਂ ਹਨ। ਲੌਂਗ ਭੁੰਨ ਕੇ ਮੂੰਹ ਵਿਚ ਰੱਖ ਕੇ ਚੂਸਣਾ ਚਾਹੀਦਾ ਹੈ।

ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਠੀਕ ਹੁੰਦੀ ਹੈ। ਮੂਲੀ ਦੇ ਤਾਜ਼ੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿਚਕੀ ਠੀਕ ਹੁੰਦੀ ਹੈ। ਰਾਈ ਇਕ ਤੋਲਾ ਪਾਣੀ ਵਿਚ ਪੀਸ ਕੇ ਛਾਣ ਕੇ ਪਿਲਾਉ। ਹਿਚਕੀ ਭਾਵੇਂ ਕਿਸੇ ਕਾਰਨ ਵੀ ਆ ਰਹੀ ਹੋਵੇ, ਇਸ ਦੀ ਵਰਤੋਂ ਨਾਲ ਬੰਦ ਹੋ ਜਾਵੇਗੀ।

ਮੋਰ ਖੰਡ ਨੂੰ ਸਾੜ ਕੇ 2 ਰੱਤੀ ਦਿਨ ਵਿਚ ਤਿੰਨ ਵਾਰ ਗੁੜ ਜਾਂ ਗੰਨੇ ਦੇ ਰਸ ਨਾਲ ਖਾਣ ਨਾਲ ਲਾਭ ਹੁੰਦਾ ਹੈ। 10 ਗ੍ਰਾਮ ਗੁੜ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ। ਕਾਗ਼ਜ਼ੀ ਨਿੰਬੂ ਦੇ 10 ਗ੍ਰਾਮ ਰਸ ਵਿਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।

ਅੱਕ ਦੇ 1 ਗ੍ਰਾਮ ਚੂਰਨ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਚੱਟ ਕੇ ਖਾਣ ਨਾਲ ਹਿਚਕੀ ਬੰਦ ਹੁੰਦੀ ਹੈ। ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹੇ ਤਾਂ ਤ੍ਰਿਫ਼ਲਾ ਚੂਰਨ ਰਾਤ ਨੂੰ ਸੌਣ ਵੇਲੇ ਇਕ ਚਮਚਾ ਗਰਮ ਪਾਣੀ ਨਾਲ ਖਾਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ। ਭਾਂਰਗੀ, ਅਰਣੀ, ਅਰੰਡੀ, ਬਲਾ, ਸੁੰਢ ਅਤੇ ਕੂਠ ਸਾਰੀਆਂ ਵਸਤੂਆਂ ਬਰਾਬਰ ਲੈ ਕੇ ਪਾਣੀ ਵਿਚ ਉਬਾਲ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਹਿਚਕੀ ਤੋਂ ਛੁਟਕਾਰਾ ਮਿਲਦਾ ਹੈ। ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿਚਕੀ ਛੇਤੀ ਬੰਦ ਹੋ ਜਾਂਦੀ ਹੈ। ਕਾਲੀ ਮਿਰਚ ਨੂੰ ਤਵੇ ’ਤੇ ਭੁੰਨ ਕੇ ਉਸ ਦਾ ਧੂੰਆਂ ਸੁੰਘਣ ਨਾਲ ਹਿਚਕੀਆਂ ਬੰਦ ਹੁੰਦੀਆਂ ਹਨ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement