Health News: ਚਾਹ ’ਚ ਕਾਲਾ ਨਮਕ ਮਿਲਾ ਕੇ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ

By : GAGANDEEP

Published : May 13, 2024, 6:31 am IST
Updated : May 13, 2024, 6:31 am IST
SHARE ARTICLE
Drinking black salt in tea has many benefits Health News
Drinking black salt in tea has many benefits Health News

Health News: ਕਾਲਾ ਨਮਕ ਮਿਲਾ ਕੇ ਚਾਹ ਪੀਣ ਨਾਲ ਹੋਰ ਵੀ ਕਈ ਸਰੀਰਕ ਸਮੱਸਿਆਵਾਂ ਵਿਚ ਫ਼ਾਇਦਾ ਹੁੰਦਾ ਹੈ।

Drinking black salt in tea has many benefits Health News: ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਚਾਹ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਹ ਸਿਹਤਮੰਦ ਬਣ ਜਾਂਦੀ ਹੈ। ਜੇਕਰ ਤੁਸੀਂ ਵੀ ਦੁੱਧ ਵਾਲੀ ਚਾਹ, ਗ੍ਰੀਨ ਟੀ ਜਾਂ ਕਾਲੀ ਚਾਹ ਦੇ ਸ਼ੌਕੀਨ ਹੋ ਤਾਂ ਇਹ ਤਰੀਕਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।

ਇਹ ਵੀ ਪੜ੍ਹੋ: Health News: ਮੋਹਕਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾ ਸਕਦੇ ਹਨ ਛੁਟਕਾਰਾ

ਖ਼ਾਸ ਤੌਰ ’ਤੇ ਜੋ ਲੋਕ ਜ਼ੁਕਾਮ ਅਤੇ ਖਾਂਸੀ ਤੋਂ ਪੀੜਤ ਹਨ, ਉਨ੍ਹਾਂ ਨੂੰ ਚਾਹ ਵਿਚ ਕਾਲਾ ਨਮਕ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਕਾਲਾ ਨਮਕ ਮਿਲਾ ਕੇ ਚਾਹ ਪੀਣ ਨਾਲ ਹੋਰ ਵੀ ਕਈ ਸਰੀਰਕ ਸਮੱਸਿਆਵਾਂ ਵਿਚ ਫ਼ਾਇਦਾ ਹੁੰਦਾ ਹੈ। ਚਾਹ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਵਧਦਾ ਹੈ। ਨਾਲ ਹੀ, ਅਜਿਹੀ ਚਾਹ ਪੀਣ ਨਾਲ ਸਰੀਰ ਦਾ ਮੇਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਗ੍ਰੀਨ ਟੀ ਦੇ ਇਕ ਕੱਪ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਇਹ ਵਧੇਰੇ ਸਿਹਤਮੰਦ ਬਣ ਜਾਂਦੀ ਹੈ। ਕਾਲੇ ਲੂਣ ਵਿਚ ਬਹੁਤ ਸਾਰੇ ਵਿਸ਼ੇਸ਼ ਖਣਿਜ ਹੁੰਦੇ ਹਨ। ਕਾਲੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਇਸ ਦੀ ਕੁੜੱਤਣ ਘੱਟ ਜਾਂਦੀ ਹੈ। ਇਸ ਨਾਲ ਹੀ ਚਾਹ ਜਲਦੀ ਪਚ ਜਾਂਦੀ ਹੈ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (13 ਮਈ 2024)

ਕੁਝ ਲੋਕਾਂ ਨੂੰ ਕਾਲੀ ਚਾਹ ਪੀਣ ਤੋਂ ਬਾਅਦ ਦਿਲ ਵਿਚ ਜਲਨ ਅਤੇ ਜੀਅ ਕੱਚਾ ਹੋਣ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਪਰ ਕਾਲਾ ਨਮਕ ਮਿਲਾਉਣ ਨਾਲ ਅਜਿਹੀ ਕੋਈ ਸਮੱਸਿਆ ਨਹੀਂ ਹੁੰਦੀ। ਜਦੋਂ ਇਹ ਤਿਆਰ ਹੋ ਜਾਵੇ ਤਾਂ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਪਾ ਸਕਦੇ ਹੋ। ਲੂਣ ਦੀ ਇਕ ਛੋਟੀ ਜਿਹੀ ਚੁਟਕੀ ਨਾ ਸਿਰਫ਼ ਇਸ ਦਾ ਸਵਾਦ ਵਧਾਉਂਦੀ ਹੈ, ਬਲਕਿ ਇਸ ਦੇ ਸਿਹਤ ਲਾਭਾਂ ਨੂੰ ਵੀ ਵਧਾਉਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Drinking black salt in tea has many benefits Health News, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement