ਸਿਹਤਮੰਦ ਰਹਿਣ ਲਈ ਸਾਨੂੰ ਇਕ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ? ਆਉ ਜਾਣਦੇ ਹਾਂ

By : GAGANDEEP

Published : Sep 11, 2023, 11:21 am IST
Updated : Sep 11, 2023, 11:21 am IST
SHARE ARTICLE
photo
photo

ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ ਦੀ ਰੋਟੀ ਖਾਣੀ ਚਾਹੀਦੀ

 

 ਮੁਹਾਲੀ: ਰੋਟੀ ਭਾਰਤੀ ਭੋਜਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ, ਜਿਸ ਤੋਂ ਬਿਨਾਂ ਭਾਰਤੀ ਭੋਜਨ ਪੂਰਾ ਨਹੀਂ ਹੁੰਦਾ। ਇਹ ਭਾਰਤੀ ਰੋਟੀਆਂ ਕਈ ਤਰੀਕਿਆਂ ਨਾਲ ਬਣੀਆਂ ਹੁੰਦੀਆਂ ਹਨ, ਕੁੱਝ ਫੁਲਕਾ ਬਣਾਉਂਦੇ ਹਨ, ਕੁੱਝ ਰੋਟੀਆਂ ਬਣਾਉਂਦੇ ਹਨ। ਕੁੱਝ ਪਰੌਂਠੇ ਖਾਣਾ ਪਸੰਦ ਕਰਦੇ ਹਨ ਤਾਂ ਕੁੱਝ ਤਵਾ ਜਾਂ ਤੰਦੂਰੀ ਰੋਟੀ ਬਣਾਉਂਦੇ ਹਨ। ਪਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਭੰਬਲਭੂਸਾ ਬਣਿਆ ਰਹਿੰਦਾ ਹੈ ਕਿ ਸਾਨੂੰ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ। ਆਉ ਜਾਣਦੇ ਹਾਂ ਇਕ ਦਿਨ ਵਿਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ:

ਇਹ ਵੀ ਪੜ੍ਹੋ: ਕੈਨੇਡੀਅਨ ਪੀਐੱਮ ਜਸਟਿਨ ਟਰੂਡੋ ਦੇ ਜਹਾਜ਼ 'ਚ ਆਈ ਤਕਨੀਕੀ ਖ਼ਰਾਬੀ, ਠੀਕ ਹੋਣ ਤੱਕ ਭਾਰਤ ਹੀ ਰਹੇਗਾ ਵਫ਼ਦ 

ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕਣਕ ਦੇ ਆਟੇ ਦੀ ਰੋਟੀ ਦੀ ਬਜਾਏ ਜਵਾਰ, ਬਾਜਰਾ ਜਾਂ ਰਾਗੀ ਦੇ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਹ ਗਲੂਟਨ ਫ਼੍ਰੀ ਹੁੰਦੇ ਹਨ ਅਤੇ ਇਨ੍ਹਾਂ ਵਿਚ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਤੁਹਾਡਾ ਪੇਟ ਜਲਦੀ ਭਰਦਾ ਹੈ ਅਤੇ ਇਹ ਰੋਟੀਆਂ ਚੰਗੀ ਤਰ੍ਹਾਂ ਪਚ ਵੀ ਜਾਂਦੀਆਂ ਹਨ। ਇਹ ਰੋਟੀਆਂ ਭਾਰ ਘਟਾਉਣ ਵਿਚ ਬਹੁਤ ਕਾਰਗਰ ਮੰਨੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ: ਘਰ ਦੀ ਰਸੋਈ ਵਿਚ ਬਣਾਉ ਤਰੀ ਵਾਲੀ ਭਿੰਡੀ

ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਔਰਤਾਂ ਨੂੰ ਅਪਣੇ ਡਾਈਟ ਪਲਾਨ ਮੁਤਾਬਕ 1400 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਵਿਚ ਉਹ ਸਵੇਰੇ ਦੋ ਰੋਟੀਆਂ ਅਤੇ ਸ਼ਾਮ ਨੂੰ ਦੋ ਰੋਟੀਆਂ ਖਾ ਸਕਦੀਆਂ ਹਨ। ਇਸ ਨਾਲ ਹੀ ਮਰਦਾਂ ਨੂੰ ਭਾਰ ਘਟਾਉਣ ਲਈ ਦਿਨ ਵਿਚ 1700 ਕੈਲੋਰੀਜ਼ ਦੀ ਖਪਤ ਕਰਨੀ ਪੈਂਦੀ ਹੈ, ਜਿਸ ਵਿਚ ਉਹ ਲੰਚ ਅਤੇ ਡਿਨਰ ਵਿਚ ਤਿੰਨ ਰੋਟੀਆਂ ਖਾ ਸਕਦੇ ਹਨ। ਜੇਕਰ ਤੁਸੀਂ ਰਾਤ ਨੂੰ ਰੋਟੀ ਖਾ ਰਹੇ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਬਾਅਦ ਥੋੜ੍ਹਾ ਤੁਰੋ, ਤਾਂ ਜੋ ਇਹ ਚੰਗੀ ਤਰ੍ਹਾਂ ਹਜ਼ਮ ਹੋ ਜਾਵੇ, ਕਿਉਂਕਿ ਰਾਤ ਨੂੰ ਰੋਟੀ ਨੂੰ ਪਚਣ ਵਿਚ ਜ਼ਿਆਦਾ ਸਮਾਂ ਲਗਦਾ ਹੈ। ਇਸੇ ਤਰ੍ਹਾਂ ਦਿਨ ਵਿਚ ਰੋਟੀ ਖਾਣ ਤੋਂ ਬਾਅਦ ਕਦੇ ਵੀ ਇਕਦਮ ਲੇਟ ਨਾ ਜਾਉ, ਘੱਟੋ-ਘੱਟ ਅੱਧੇ ਘੰਟੇ ਬਾਅਦ ਹੀ ਆਰਾਮ ਕਰੋ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement