Health News: ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੰਮੇ ਸਮੇਂ ਤਕ ਅਸਰ ਪਾ ਸਕਦੀ ਹੈ ਤਾਲਾਬੰਦੀ
Published : Jun 9, 2025, 7:16 am IST
Updated : Jun 9, 2025, 7:21 am IST
SHARE ARTICLE
Lockdown may have long-term impact on children's mental health
Lockdown may have long-term impact on children's mental health

Health News: ਇਕਲਾਪੇ ਦਾ ਮਾਨਸਿਕ ਸਿਹਤ ’ਤੇ ਅਸਰ 9 ਸਾਲਾਂ ਤਕ ਰਹਿ ਸਕਦਾ ਹੈ। 

Lockdown may have long-term impact on children's mental health: ਤਾਲਾਬੰਦੀ ਅਤੇ ਸਮਾਜਕ ਦੂਰੀ ਦੀ ਜ਼ਰੂਰਤ ਖ਼ਤਮ ਹੋਣ ਤੋਂ ਬਾਅਦ ਵੀ ਬੱਚਿਆਂ ਦੀ ਮਾਨਸਿਕ ਸਿਹਤ ਇਸ ਦਾ ਅਸਰ ਬਹੁਤ ਲੰਮੇ ਸਮੇਂ ਤਕ ਰਹਿ ਸਕਦਾ ਹੈ। ਇਸ ਲਈ ਬੱਚਿਆਂ ਦੀ ਮਾਨਸਿਕ ਸਿਹਤ ਬਾਰੇ ਡਾਕਟਰਾਂ ਦੀ ਮੰਗ ’ਚ ਵਾਧਾ ਹੋ ਸਕਦਾ ਹੈ ਜਿਸ ਲਈ ਹੁਣੇ ਤੋਂ ਤਿਆਰੀ ਕਰਨ ਦੀ ਜ਼ਰੂਰਤ ਹੈ। 

ਇਸ ਬਾਰੇ ਅਮਰੀਕਾ ’ਚ ਕੀਤੇ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਨੌਜੁਆਨਾਂ ਅੰਦਰ ਇਕਲਾਪੇ ਅਤੇ ਤਣਾਅ ’ਚ ਬਹੁਤ ਡੂੰਘਾ ਸਬੰਧ ਹੈ। ਇਕੱਲੇ ਨੌਜੁਆਨਾਂ ਦੇ ਭਵਿੱਖ ’ਚ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਤਿੰਨ ਗੁਣਾਂ ਜ਼ਿਆਦਾ ਹੈ। ਇਸ ਇਕਲਾਪੇ ਦਾ ਮਾਨਸਿਕ ਸਿਹਤ ’ਤੇ ਅਸਰ 9 ਸਾਲਾਂ ਤਕ ਰਹਿ ਸਕਦਾ ਹੈ। 

ਬੱਚਿਆਂ ਨੂੰ ਸਕੂਲ ਭੇਜਣ ਤੋਂ ਲਈ ਸਾਨੂੰ ਖੇਡਾਂ ਦੀ ਮਹੱਤਤਾ ’ਤੇ ਜ਼ੋਰ ਦੇਣਾ ਹੋਵੇਗਾ ਤਾਕਿ ਉਹ ਅਪਣੇ ਦੋਸਤਾਂ ਨਾਲ ਜੁੜ ਸਕਣ ਅਤੇ ਇਕਲਾਪੇ ਦੇ ਲੰਮੇ ਸਮੇਂ ਤੋਂ ਬਾਅਦ ਖ਼ੁਦ ਨੂੰ ਮਾਹੌਲ ’ਚ ਢਾਲ ਸਕਣ। ਮਾਹਰਾਂ ਅਨੁਸਾਰ ਤਾਲਾਬੰਦੀ ’ਚ ਢਿੱਲ ਇਸ ਤਰ੍ਹਾਂ ਦਿਤੀ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਅਪਣੇ ਸਾਥੀਆਂ ਨਾਲ ਸਕੂਲ ਦੇ ਅੰਦਰ ਅਤੇ ਬਾਹਰ ਖੇਡਣ ਦਾ ਮੌਕਾ ਮਿਲੇ, ਨਾਲ ਹੀ ਸਮਾਜਕ ਦੂਰੀ ਦੇ ਨਿਯਮਾਂ ਦੀ ਵੀ ਪਾਲਣਾ ਹੁੰਦੀ ਰਹੇ। 


 

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement