ਬੱਚਿਆਂ ਦੇ ਤੋਤਲਾ ਬੋਲਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
Published : Jan 7, 2024, 11:31 am IST
Updated : Jan 7, 2024, 11:31 am IST
SHARE ARTICLE
Problem of stuttering in children
Problem of stuttering in children

ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ

ਛੋਟੀ ਉਮਰ ਵਿਚ ਬੱਚਿਆਂ ਦਾ ਤੁਤਲਾ ਕੇ ਬੋਲਣਾ ਆਮ ਗੱਲ ਹੁੰਦੀ ਹੈ। ਪਰ ਕਈ ਵਾਰ ਬਚਪਨ ਵਿਚ ਬੱਚਿਆਂ ਦੇ ਤੁਤਲਾਉਣ ਦੀ ਆਦਤ ਵੱਡੇ ਹੋ ਕੇ ਵੀ ਨਹੀਂ ਜਾਂਦੀ । ਅਕਸਰ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਦੇ ਤੁਤਲਾ ਕੇ ਬੋਲਣ ਦੀ ਆਦਤ ਤੋਂ ਪ੍ਰੇਸ਼ਾਨ ਰਹਿੰਦੇ ਹਨ । ਉਹ ਬੱਚਿਆਂ ਦੀ ਇਸ ਆਦਤ ਨੂੰ ਦੂਰ ਕਰਨ ਲਈ ਕਈ ਕੋਸ਼ਿਸ਼ਾਂ ਕਰਦੇ ਹਨ। ਪਰ ਕੋਈ ਫ਼ਰਕ ਨਹੀਂ ਪੈਂਦਾ ।

ਜੇਕਰ ਛੋਟੀ ਉਮਰ ਵਿਚ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਬੱਚੇ ਦਾ ਤੁਤਲਾ ਕੇ ਬੋਲਣਾ ਜ਼ਿੰਦਗੀ ਭਰ ਨਹੀਂ ਜਾਂਦਾ। ਦਵਾਈਆਂ ਅਤੇ ਇਲਾਜ ਦੇ ਨਾਲ-ਨਾਲ ਇਸ ਸਮੱਸਿਆ ਨੂੰ ਘਰੇਲੂ ਨੁਸਖ਼ਿਆਂ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਆਉ ਜਾਣਦੇ ਹਾਂ ਤੁਤਲਾ ਕੇ ਬੋਲਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਨੁਸਖ਼ਿਆਂ ਬਾਰੇ।

- ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਆਮਲੇ ਦੇ ਪਾਊਡਰ ਵਿਚ ਦੇਸੀ ਘਿਉ ਮਿਲਾ ਕੇ ਖਵਾਉਣ ਨਾਲ ਬੱਚੇ ਦੇ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।
-ਰੋਜ਼ਾਨਾ ਰਾਤ ਨੂੰ ਦਸ ਬਦਾਮ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਪੀਸ ਕੇ ਮੱਖਣ ਮਿਲਾ ਕੇ ਬੱਚੇ ਨੂੰ ਖਵਾਉ।

-ਬੱਚੇ ਨੇ ਤੋਤਲਾ ਕੇ ਬੋਲਣ ਦੀ ਸਮੱਸਿਆ ਦੂਰ ਕਰਨ ਲਈ ਕਾਲੀਆਂ ਮਿਰਚਾਂ ਅਤੇ ਬਾਦਾਮ ਪੀਸ ਲਉ ਅਤੇ ਮਿਸ਼ਰੀ ਮਿਲਾ ਕੇ ਬੱਚੇ ਨੂੰ 10 ਦਿਨ ਤਕ ਦਿਉ।
-ਰਾਤ ਨੂੰ ਬੱਚੇ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ ਵਿਚ 3-4 ਛੁਹਾਰੇ ਉਬਾਲ ਕੇ ਬੱਚੇ ਨੂੰ ਪਿਆਉ ਅਤੇ ਬੱਚੇ ਨੂੰ ਇਕ ਘੰਟੇ ਤਕ ਪਾਣੀ ਨਾ ਪੀਣ ਦਿਉ। ਕੁੱਝ ਦਿਨਾਂ ਵਿਚ ਹੀ ਤੁਤਲਾ ਕੇ ਬੋਲਣ ਦੀ ਸਮੱਸਿਆ ਦੂਰ ਹੋ ਜਾਵੇਗੀ।

-ਇਕ ਗਲਾਸ ਪਾਣੀ ਵਿਚ 5 ਗ੍ਰਾਮ ਸੌਂਫ ਨੂੰ ਕੁੱਟ ਕੇ ਕੁੱਝ ਸਮੇਂ ਲਈ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਮਿਸ਼ਰੀ ਅਤੇ ਗਾਂ ਦਾ ਦੁੱਧ ਮਿਲਾ ਕੇ ਬੱਚੇ ਨੂੰ ਪਿਲਾਉ। ਤੁਤਲਾ ਕੇ ਬੋਲਣ ਦੀ ਸਮੱਸਿਆ ਠੀਕ ਹੋ ਜਾਵੇਗੀ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement