ਹੁਣ ਸਕਿਨ ਪੈਚ ਨਾਲ ਸ਼ੂਗਰ ਰੋਗੀਆਂ ਨੂੰ ਮਿਲੇਗੀ ਟੀਕੇ ਤੋਂ ਮੁਕਤੀ
Published : Dec 28, 2017, 1:34 am IST
Updated : Dec 27, 2017, 8:04 pm IST
SHARE ARTICLE

ਵਾਸ਼ਿੰਗਟਨ, 27 ਦਸੰਬਰ : ਜਿਹੜੇ ਲੋਕ ਡਾਇਬੀਟੀਜ਼ ਕਾਰਨ ਰੋਜ਼ ਲੱਗਣ ਵਾਲੇ ਦਰਦਨਾਕ ਟੀਕੇ ਅਤੇ ਸੂਈ ਦੀ ਚੋਭ ਤੋਂ ਤੰਗ ਆ ਚੁੱਕੇ ਹਨ, ਉਨ੍ਹਾਂ ਲਈ ਹੁਣ ਚੰਗੀ ਖ਼ਬਰ ਹੈ। ਵਿਗਿਆਨੀਆਂ ਨੇ ਇਕ ਅਜਿਹਾ ਸਕਿਨ ਪੈਚ ਵਿਕਸਿਤ ਕੀਤਾ ਹੈ, ਜੋ ਦਵਾਈਆਂ ਜ਼ਰੀਏ ਕਈ ਦਿਨਾਂ ਤੱਕ ਡਾਇਬੀਟੀਜ਼ ਰੋਗੀਆਂ ਵਿਚ ਖ਼ੂਨ ਦੀ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦਾ ਹੈ। ਟਾਈਪ ਦੋ ਡਾਇਬੀਟੀਜ਼ ਨਾਲ ਪੀੜਤ ਲੱਖਾਂ ਲੋਕਾਂ ਲਈ ਇਹ ਪੈਚ ਖੂਨ ਵਿਚ ਸ਼ੂਗਰ ਜਾਂ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ।ਭੋਜਨ ਤੋਂ ਪਹਿਲਾਂ ਸੂਈ ਨਾਲ ਖੂਨ ਕੱਢਣਾ ਅਤੇ ਇਨਸੁਲਿਨ ਦਾ ਟੀਕਾ ਲਗਾਉਣਾ ਅਸੁਵਿਧਾਜਨਕ ਹੋ ਸਕਦਾ ਹੈ ਪਰ ਡਾਇਬੀਟੀਜ਼ ਰੋਗੀਆਂ ਲਈ ਇਸ ਤਰ੍ਹਾਂ ਰੋਜ਼ਾਨਾ ਕਰਨਾ ਜ਼ਰੂਰੀ ਹੁੰਦਾ ਹੈ। 


ਅਮਰੀਕਾ ਵਿਚ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਮੈਡੀਕਲ ਇਮੇਜਿੰਗ ਐਂਡ ਬਾਇਓ ਇੰਜੀਨੀਅਰਿੰਗ (ਐਨ. ਆਈ. ਬੀ. ਆਈ. ਬੀ.) ਦੇ ਖੋਜ ਕਰਤਾਵਾਂ ਨੇ ਖਣਿਜ ਯੋਗਿਕਾਂ ਦਾ ਜੈਵ ਰਸਾਇਣਿਕ ਫਾਰਮੂਲਾ ਖੋਜਿਆ ਹੈ, ਜੋ ਸਰੀਰ ਵਿਚ ਦੌਰਾ ਕਰਨ ਵਾਲੇ ਖ਼ੂਨ ਵਿਚ ਮਿਲ ਕੇ ਕਈ ਦਿਨਾਂ ਤਕ ਖ਼ੂਨ ਵਿਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਚੂਹਿਆਂ 'ਤੇ ਕੀਤੇ ਗਏ ਇਸ ਅਧਿਐਨ ਵਿਚ ਖੋਜ ਕਰਤਾਵਾਂ ਨੇ ਪਾਇਆ ਕਿ ਇਹ ਪੈਚ ਘੁਲਣਸ਼ੀਲ ਮਾਈਕ੍ਰੋ ਨੀਡਲਸ ਨਾਲ
ਬਣਿਆ ਹੈ, ਜੋ ਖ਼ੂਨ ਵਿਚ ਖ਼ੁਦ ਹੀ ਗਲੂਕੋਜ਼ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। (ਭਾਸ਼ਾ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement