ਸਿਹਤ ਲਈ ਬਹੁਤ ਲਾਭਕਾਰੀ ਹੈ ਸੇਬ, ਰੋਜ਼ਾਨਾ ਇਕ ਸੇਬ ਖਾਉ
Published : Nov 29, 2022, 8:10 am IST
Updated : Nov 29, 2022, 8:27 am IST
SHARE ARTICLE
Apple is very beneficial for health, eat an apple daily
Apple is very beneficial for health, eat an apple daily

ਸੇਬ ਦੀ ਸੱਭ ਤੋਂ ਵੱਧ ਪੈਦਾਵਾਰ ਚੀਨ, ਅਮਰੀਕਾ, ਤੁਰਕੀ, ਪੋਲੈਂਡ ਅਤੇ ਇਟਲੀ ਵਿਚ ਹੁੰਦੀ ਹੈ

 

ਸੇਬ ਕਈ ਗੁਣਾਂ ਨਾਲ ਭਰਪੂਰ ਫਲ ਹੈ। ਇਹ ਕਈ ਬਿਮਾਰੀਆਂ ਨਾਲ ਲੜਨ ਵਿਚ ਸਰੀਰ ਦੀ ਸਮਰੱਥਾ ਵਧਾਉਂਦਾ ਹੈ। ਇਸ ਦੀਆਂ ਲਗਭਗ ਸੱਤ ਹਜ਼ਾਰ ਕਿਸਮਾਂ ਦੀ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੈਦਾਵਾਰ ਹੁੰਦੀ ਹੈ। ਸੇਬ ਦੀ ਸੱਭ ਤੋਂ ਵੱਧ ਪੈਦਾਵਾਰ ਚੀਨ, ਅਮਰੀਕਾ, ਤੁਰਕੀ, ਪੋਲੈਂਡ ਅਤੇ ਇਟਲੀ ਵਿਚ ਹੁੰਦੀ ਹੈ। ਸੇਬ ਨੂੰ ਫਲ ਅਤੇ ਸਬਜ਼ੀ ਦੋਹਾਂ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ।

ਸਬਜ਼ੀ ਬਣਾਉਣ ਵਾਸਤੇ ਸੇਬ ਦੀਆਂ ਕੁੱਝ ਅਲੱਗ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਕਿਸਮਾਂ ਵਿਚ ਮਿਠਾਸ ਘੱਟ ਤੇ ਖਟਾਸ ਵੱਧ ਹੁੰਦੀ ਹੈ। ਸੇਬ ਵਿਚਲੇ ਗੁਣਕਾਰੀ ਤੱਤ ਸਰੀਰ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਨਾਲ-ਨਾਲ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਸੇਬ ਨੂੰ ਖਾਣ ਨਾਲ ਦਮੇ ਦਾ ਰੋਗ ਵੀ ਘੱਟ ਜਾਂਦਾ ਹੈ। ਬੱਚਿਆਂ ਵਿਚ ਸੇਬ ਦੀ ਰੋਜ਼ਾਨਾ ਵਰਤੋਂ ਯਾਦਸ਼ਕਤੀ ਵਿਚ ਵੀ ਵਾਧਾ ਕਰਦੀ ਹੈ। ਸੇਬ ਦੇ ਸਾਰੇ ਗੁਣਾਂ ਦਾ ਲਾਭ ਉਠਾਉਣ ਲਈ ਜੂਸ ਤੇ ਮੁਰੱਬਾ ਵਗ਼ੈਰਾ ਖਾਣ ਦੀ ਥਾਂ ਸੇਬ ਨੂੰ ਇਕ ਫਲ ਦੀ ਤਰ੍ਹਾਂ ਹੀ ਛਿਲਕੇ ਸਮੇਤ ਖਾਣਾ ਚਾਹੀਦਾ ਹੈ ਕਿਉਂਕਿ ਸੇਬ ਵਿਚਲੇ ਐਂਟੀ-ਆਕਸੀਡੈਂਟ ਵਰਗੇ ਮਹੱਤਵਪੂਰਨ ਤੱਤ ਛਿਲਕੇ ਵਿਚ ਹੀ ਹੁੰਦੇ ਹਨ।

ਰੋਜ਼ਾਨਾ ਇਕ ਸੇਬ ਖਾਣ ਨਾਲ ਕਮਰ (ਲੱਕ) ਦੀ ਚਰਬੀ ਵਧਣ ਦੀ ਸੰਭਾਵਨਾ ਕਰੀਬ 21 ਪ੍ਰਤੀਸ਼ਤ ਤਕ ਘੱਟ ਹੋ ਜਾਂਦੀ ਹੈ। ਸੇਬ ਵਿਚ ਵਿਟਾਮਿਨ ਏ ਅਤੇ ਸੀ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫ਼ਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਹ ਉਹ ਪੌਸ਼ਕ ਤੱਤ ਹਨ, ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ। ਇਸ ਵਿਚ ਪ੍ਰਚੂਨ ਮਾਤਰਾ ਵਿਚ ਮਿਲਣ ਵਾਲੇ ਐਂਟੀ ਆਕਸੀਡੈਂਟਸ ਛੁਪੇ ਹਨ।

ਲਾਲ ਸੇਬ ਵਿਚ ਤਾਂ ਸੇਬ ਦੀਆਂ ਹੋਰ ਪ੍ਰਜਾਤੀਆਂ ਦੀ ਤੁਲਨਾ ਵਿਚ ਸੱਭ ਤੋਂ ਜ਼ਿਆਦਾ ਐਂਟੀ ਆਕਸੀਡੈਂਟਸ ਹੁੰਦੇ ਹਨ। ਇਹ ਵਿਟਾਮਿਨ ਤੇ ਖਣਿਜ ਪਦਾਰਥ ਸਰੀਰ ਦੇ ਵਾਧੇ ਤੇ ਵਿਕਾਸ ਲਈ ਕਾਫ਼ੀ ਲਾਹੇਵੰਦ ਹੁੰਦੇ ਹਨ। ਪੋਟਾਸ਼ੀਅਮ ਬਲੱਡ-ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਸੇਬ ਵਿਚਲਾ ਬੋਰੋਨ ਨਾਂ ਦਾ ਤੱਤ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਖੁਰਨ ਤੋਂ ਵੀ ਬਚਾਉਂਦਾ ਹੈ। ਸੇਬ ਇਕ ਅਜਿਹਾ ਫਲ ਹੈ ਜਿਸ ਵਿਚ ਫ਼ੈਟ, ਕੈਲੇਸਟਰੋਲ ਤੇ ਸੋਡੀਅਮ ਬਿਲਕੁਲ ਨਹੀਂ ਹੁੰਦੇ। ਇਸ ਲਈ ਬਲੱਡ-ਪ੍ਰੈਸ਼ਰ, ਸ਼ੂਗਰ ਤੇ ਦਿਲ ਦੇ ਰੋਗੀ ਰੋਜ਼ਾਨਾ ਸੇਬ ਦੀ ਵਰਤੋਂ ਕਰ ਸਕਦੇ ਹਨ। 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement