ਪਿੰਪਲਸ ਅਤੇ ਡੈੱਡ ਸਕਿਨ ਦੀ ਸਮੱਸਿਆ ਨੂੰ ਦੂਰ ਕਰਦੈ ਚਮੇਲੀ ਦਾ ਫੁਲ  
Published : May 29, 2018, 12:03 pm IST
Updated : May 29, 2018, 12:03 pm IST
SHARE ARTICLE
Jasmine Flower
Jasmine Flower

ਚਮੇਲੀ ਦਾ ਫੁਲ ਦਿਖਣ 'ਚ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਇਸ ਦੀ ਖ਼ੁਸ਼ਬੂ ਵੀ ਮਨ ਮੋਹ ਲੈਣ ਵਾਲੀ ਹੁੰਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਚਮੇਲੀ ਦਾ ਫੁਲ ਖ਼ੂਬਸੂਰਤੀ ਨੂੰ...

ਚਮੇਲੀ ਦਾ ਫੁਲ ਦਿਖਣ 'ਚ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਇਸ ਦੀ ਖ਼ੁਸ਼ਬੂ ਵੀ ਮਨ ਮੋਹ ਲੈਣ ਵਾਲੀ ਹੁੰਦੀ ਹੈ ਅਤੇ ਕੀ ਤੁਹਾਨੂੰ ਪਤਾ ਹੈ ਕਿ ਚਮੇਲੀ ਦਾ ਫੁਲ ਖ਼ੂਬਸੂਰਤੀ ਨੂੰ ਵਧਾਉਣ ਲਈ ਵੀ ਬਹੁਤ ਕਾਰਜ ਆਉਂਦਾ ਹੈ। ਇਸ ਦੇ ਪ੍ਰਯੋਗ ਨਾਲ ਚਿਹਰੇ 'ਚ ਨਿਖ਼ਾਰ ਆਉਂਦਾ ਹੈ।  ਚਮੇਲੀ ਦੇ ਫੁੱਲਾਂ ਦੇ ਪ੍ਰਯੋਗ ਨਾਲ ਤੁਸੀਂ ਚਮੜੀ ਨਾਲ ਜੁਡ਼ੀ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।

Jasmine Flower benefitsJasmine Flower benefits

ਜੇਕਰ ਤੁਹਾਡੇ ਸਰੀਰ ਦੇ ਕਿਸੇ ਹਿੱਸੇ 'ਚ ਸੋਜ ਆ ਗਈ ਹੈ ਤਾਂ ਚਮੇਲੀ ਦੇ ਫੁੱਲਾਂ ਨੂੰ ਪੀਸ ਕੇ ਸੋਜ ਵਾਲੀ ਥਾਂ 'ਤੇ ਲਗਾਉ। ਅਜਿਹਾ ਕਰਨ ਨਾਲ ਤੁਹਾਨੂੰ ਸੋਜ ਤੋਂ ਆਰਾਮ ਮਿਲ ਜਾਵੇਗਾ। ਅੱਜ ਅਸੀਂ ਤੁਹਾਨੂੰ ਚਮੇਲੀ ਦੇ ਫੁਲ ਦੇ ਕੁੱਝ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

Jasmine Flower remediesJasmine Flower remedies

ਜੇਕਰ ਤੁਹਾਡੇ ਚਿਹਰੇ 'ਤੇ ਡੈਡ ਸਕਿਨ ਅਤੇ ਗੰਦਗੀ ਕਾਰਨ ਪਿੰਪਲਸ ਆ ਗਏ ਹਨ ਤਾਂ ਤੁਸੀਂ ਚਮੇਲੀ ਦੇ ਫੁੱਲਾਂ ਦਾ ਪ੍ਰਯੋਗ ਕਰ ਸਕਦੇ ਹੋ। ਇਸ ਦੇ ਲਈ ਚਮੇਲੀ ਦੇ ਫੁੱਲਾਂ ਨੂੰ ਪੀਸ ਕੇ ਇਸ 'ਚ ਥੋੜ੍ਹਾ ਜਿਹਾ ਗੁਲਾਬਜਲ ਮਿਲਾ ਲਵੋ। ਹੁਣ ਇਸ ਨੂੰ ਅਪਣੇ ਚਿਹਰੇ 'ਤੇ ਲਗਾ ਕੇ ਸੁਕਣ ਦਿਉ।

Jasmine FlowerJasmine Flower

ਹੁਣ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਰੋਜ਼ ਅਜਿਹਾ ਕਰਨ ਨਾਲ ਤੁਹਾਡੇ ਚਿਹਰੇ ਤੋਂ ਪਿੰਪਲਸ ਅਤੇ ਡੈਡ ਸਕਿਨ ਦੀ ਸਮੱਸਿਆ ਦੂਰ ਹੋ ਜਾਵੇਗੀ। ਚਿਹਰੇ ਦੀਆਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਚਮੇਲੀ ਦੇ ਫੁੱਲਾਂ ਨੂੰ ਦੁੱਧ ਨਾਲ ਮਿਲਾ ਕੇ ਪੀਸ ਲਵੋ। ਹੁਣ ਇਸ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਅਪਣੇ ਚਿਹਰੇ 'ਤੇ ਲਗਾਉ।

Jasmine Flower uses Jasmine Flower uses

ਅੱਧੇ ਘੰਟੇ ਬਾਅਦ ਅਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਵੋ। ਹਫ਼ਤੇ 'ਚ ਦੋ ਤੋਂ ਤਿੰਨ ਵਾਰ ਫੇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement