ਰੋਜ਼ ਕਰੋ ਮਿਸ਼ਰੀ ਦਾ ਸੇਵਨ ਤੇ ਪਾਓ ਗਲੇ ਦੀ ਸਮੱਸਿਆ ਤੋਂ ਰਾਹਤ 
Published : Sep 27, 2020, 7:07 pm IST
Updated : Sep 27, 2020, 7:07 pm IST
SHARE ARTICLE
Rock sugar Benefits
Rock sugar Benefits

ਮੂੰਹ ‘ਚ ਛਾਲੇ ਹੋਣ ‘ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਸੇਵਨ ਕਰੋ ਤੁਰੰਤ ਰਾਤ ਮਿਲੇਗੀ

ਗੁਣਾਂ ਦੇ ਖਜ਼ਾਨੇ ਨਾਲ ਭਰਪੂਰ ਮਿਸ਼ਰੀ ਦੀ ਵਰਤੋਂ ਹਰ ਘਰ ’ਚ ਹੁੰਦੀ ਹੈ। ਮਿੱਠੀ ਹੋਣ ਦੇ ਨਾਲ-ਨਾਲ ਮਿਸ਼ਰੀ ‘ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ। ਕਈ ਲੋਕ ਅਜਿਹੇ ਵੀ ਹਨ, ਜੋ ਮਿਸ਼ਰੀ ਦੀ ਵਰਤੋਂ ਮਾਊਥ ਫ੍ਰੈਸ਼ਨਰ ਦੇ ਤੌਰ ‘ਤੇ ਕਰਦੇ ਹਨ। ਮਿਸ਼ਰੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਨਾਲ ਯਾਦਦਾਸ਼ਤ ਵਧਦੀ ਹੈ। ਇਹ ਸਰੀਰ ਨੂੰ ਠੰਡਾ ਰੱਖਦੀ ਹੈ।

Rock sugar BenefitsRock sugar Benefits

ਮਿਸ਼ਰੀ ਖਾਣ ਨਾਲ, ਗਲੇ ਦੀ ਖਰਾਸ਼ ਅਤੇ ਖਾਂਸੀ ਵਰਗੀਆਂ ਤਕਲੀਫਾਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗਲਾ ਖ਼ਰਾਬ ਹੋਣ ਦੀ ਸੂਰਤ ‘ਚ ਹੁੰਦੇ ਤੇਜ਼ ਦਰਦ ਤੋਂ ਵੀ ਰਾਹਤ ਮਿਲਦੀ ਹੈ। ਗਰਮੀਆਂ ‘ਚ ਮਿਸ਼ਰੀ ਖਾਣ ਨਾਲ ਲੂ ਲੱਗਣ ਤੋਂ ਬਚਾਅ ਰਹਿੰਦਾ ਹੈ।

Rock sugar BenefitsRock sugar Benefits

ਮੂੰਹ ‘ਚ ਛਾਲੇ ਹੋਣ ‘ਤੇ ਮਿਸ਼ਰੀ ਨੂੰ ਇਲਾਇਚੀ ਦੇ ਨਾਲ ਮਿਲਾਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਛਾਲਿਆਂ ‘ਤੇ ਲਗਾਓ। ਇਸ ਨਾਲ ਛਾਲੇ ਠੀਕ ਹੋ ਜਾਂਦੇ ਹਨ।
ਕੇਸਰ ਅਤੇ ਮਿਸ਼ਰੀ ਮਿਲਾ ਕੇ ਕੋਸੇ ਦੁੱਧ ਨਾਲ ਸੇਵਨ ਕਰੋ। ਇਹ ਕਰਨ ਨਾਲ ਸਰੀਰ ‘ਚ ਊਰਜਾ ਆਉਂਦੀ ਹੈ। ਜਿਸ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ।

Rock sugar BenefitsRock sugar Benefits

ਨਕਸੀਰ ਫੱਟਣ ‘ਤੇ ਮਿਸ਼ਰੀ ਨੂੰ ਪਾਣੀ ‘ਚ ਮਿਲਾਕੇ ਸੁੰਘਣ ਨਾਲ ਆਰਾਮ ਮਿਲਦਾ ਹੈ।
ਖਾਂਸੀ ਜਾਂ ਗਲਾ ਖਰਾਬ ਹੋਣ ਵਾਲੀ ਹਾਲਤ ‘ਚ ਮਿਸ਼ਰੀ ਦੀ ਵਰਤੋਂ ਕਰਨਾ ਲਾਭਕਾਰੀ ਹੁੰਦਾ ਹੈ। ਗਲਾ ਖ਼ਰਾਬ ਹੋਣ ‘ਤੇ ਜੋ ਗਲੇ ‘ਚ ਤੇਜ਼ ਦਰਦ ਹੁੰਦਾ ਹੈ ਇਹ ਉਸ ਤੋਂ ਵੀ ਰਾਹਤ ਦਿੰਦੀ ਹੈ। ਖਾਂਸੀ ਆਉਣ ‘ਤੇ ਉਸ ਰੋਗੀ ਨੂੰ ਮਿਸ਼ਰੀ ਦਾ ਟੁਕੜਾ ਚੂਸਣ ਲਈ ਦਿਓ। ਜਿਸ ਨਾਲ ਥੋੜ੍ਹੀ ਹੀ ਦੇਰ ‘ਚ ਖਾਂਸੀ ਦੂਰ ਹੋ ਜਾਵੇਗੀ।
ਮੱਖਣ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ‘ਚ ਮਿਲਾਕੇ ਲਗਾਉਣ ਨਾਲ ਵੀ ਹੱਥਾ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ।

Rock sugar BenefitsRock sugar Benefits

ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਬਿਨ੍ਹਾਂ ਕੁਝ ਕੀਤੇ ਥਕਾਨ ਮਹਿਸੂਸ ਹੁੰਦੀ ਹੈ, ਕਮਜ਼ੋਰੀ ਮਹਿਸੂਸ ਹੁੰਦੀ ਹੈ। ਕਈ ਲੋਕਾਂ ਨੂੰ ਚੱਕਰ ਵੀ ਆਉਂਦੇ ਹਨ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਗੁਜਰ ਰਹੇ ਹੋ ਤਾਂ ਰੋਜ਼ਾਨਾ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ।
ਮਿਸ਼ਰੀ ਦਾ ਸੇਵਨ ਕਰਨ ਨਾਲ ਪਾਚਣ ਕਿਰਿਆ ਬਿਹਤਰ ਹੁੰਦੀ ਹੈ। ਮਿਸ਼ਰੀ ‘ਚ ਡਾਇਜੇਸਟਿਵ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਖਾਣਾ ਜਲਦੀ ਅਤੇ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਭੋਜਨ ਖਾਣ ਤੋਂ ਬਾਅਦ ਮਿਸ਼ਰੀ ਦਾ ਸੇਵਨ ਜ਼ਰੂਰ ਕਰੋ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement