ਸਰਦੀਆਂ ਵਿਚ ਮੂਲੀ ਦੇ ਪੱਤਿਆਂ ਦਾ ਜੂਸ ਪੀਣ ਨਾਲ ਹੁੰਦੇ ਹਨ ਕਈ ਫ਼ਾਇਦੇ

By : GAGANDEEP

Published : Dec 25, 2022, 8:22 am IST
Updated : Dec 25, 2022, 8:22 am IST
SHARE ARTICLE
photo
photo

ਮੂਲੀ ਦੇ ਪੱਤਿਆਂ ਵਿਚ ਖ਼ੂਨ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ ਜਿਸ ਕਾਰਨ ਧੱਫੜ, ਖਾਰਸ਼, ਫ਼ਿਨਸੀਆਂ ਤੇ ਮੁਹਾਸੇ ਆਦਿ ਨਹੀਂ ਹੁੰਦੇ

 

ਮੁਹਾਲੀ: ਜੇਕਰ ਤੁਸੀਂ ਸਰਦੀਆਂ ਵਿਚ ਮੂਲੀ ਦੇ ਪੱਤਿਆਂ ਦਾ ਜੂਸ ਨਿਯਮਤ ਤੌਰ ’ਤੇ ਪੀਂਦੇ ਤਾਂ ਤੁਸੀਂ ਕਈ ਬੀਮਾਰੀਆਂ ਨੂੰ ਦੂਰ ਰੱਖ ਸਕਦੇ ਹੋ। ਮੂਲੀ ਦੇ ਪੱਤਿਆਂ ਦਾ ਰਸ ਗਠੀਆ, ਬਵਾਸੀਰ, ਸ਼ੂਗਰ, ਪੀਲੀਆ ਵਰਗੀਆਂ ਕਈ ਬੀਮਾਰੀਆਂ ਲਈ ਫ਼ਾਇਦੇਮੰਦ ਹੁੰਦਾ ਹੈ। ਮੂਲੀ ਦੇ ਪੱਤਿਆਂ ਵਿਚ ਮੂਲੀ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਪ੍ਰੋਟੀਨ, ਕਾਰਬੋਹਾਈਡ੍ਰੇਟ, ਕਲੋਰੀਨ, ਸੋਡੀਅਮ, ਆਇਰਨ, ਮੈਗਨੀਸ਼ੀਅਮ ਵਰਗੇ ਪੋਸਕ ਤੱਤਾਂ ਦੇ ਨਾਲ-ਨਾਲ ਮੂਲੀ ਦੇ ਪੱਤਿਆਂ ਵਿਚ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ, ਜੋ ਸਰਦੀਆਂ ਵਿਚ ਹੋਣ ਵਾਲੀਆਂ ਕਈ ਸਮੱਸਿਆਵਾਂ ਤੋਂ ਸਰੀਰ ਨੂੰ ਬਚਾਉਣ ਵਿਚ ਮਦਦ ਕਰਦੇ ਹਨ। ਆਉ ਜਾਣਦੇ ਹਾਂ ਕਿ ਮੂਲੀ ਦੇ ਪੱਤਿਆਂ ਦਾ ਰਸ (ਜੂਸ) ਪੀਣ ਦੇ ਫ਼ਾਇਦਿਆਂ ਬਾਰੇ:

ਮੂਲੀ ਦੇ ਪੱਤਿਆਂ ਵਿਚ ਭਰਪੂਰ ਮਾਤਰਾ ਵਿਚ ਆਇਰਨ ਅਤੇ ਫ਼ਾਸਫ਼ੋਰਸ ਮਿਲ ਜਾਂਦਾ ਹੈ, ਜੋ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਵਿਚ ਬਹੁਤ ਮਦਦ ਕਰਦਾ ਹੈ। ਇਹ ਅਨੀਮੀਆ ਅਤੇ ਹੀਮੋਗਲੋਬਿਨ ਦੀ ਘਾਟ ਨੂੰ ਦੂਰ ਕਰਦਾ ਹੈ। ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਫ਼ਾਈਬਰ ਦਾ ਸੇਵਨ ਬਹੁਤ ਜ਼ਰੂਰੀ ਹੈ ਅਤੇ ਮੂਲੀ ਦੇ ਪੱਤਿਆਂ ਵਿਚ ਫ਼ਾਈਬਰ ਦੀ ਕਾਫ਼ੀ ਮਾਤਰਾ ਵਿਚ ਮਿਲ ਜਾਂਦੀ ਹੈ। ਜੇਕਰ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੈ ਤਾਂ ਤੁਹਾਨੂੰ ਮੂਲੀ ਦੇ ਪੱਤਿਆਂ ਤੋਂ ਬਣੇ ਜੂਸ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ।

ਮੂਲੀ ਦੇ ਪੱਤਿਆਂ ਵਿਚ ਖ਼ੂਨ ਨੂੰ ਸਾਫ਼ ਕਰਨ ਦਾ ਗੁਣ ਹੁੰਦਾ ਹੈ ਜਿਸ ਕਾਰਨ ਧੱਫੜ, ਖਾਰਸ਼, ਫ਼ਿਨਸੀਆਂ ਤੇ ਮੁਹਾਸੇ ਆਦਿ ਨਹੀਂ ਹੁੰਦੇ। ਇਹ ਸਕਰਵੀ ਨੂੰ ਰੋਕਣ ਵਿਚ ਵੀ ਮਦਦ ਕਰਦਾ ਹੈ। ਮੂਲੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਇਨਫ਼ਲਾਮੇਸ਼ਨ ਦੀ ਸਮੱਸਿਆ ਦੂਰ ਹੁੰਦੀ ਹੈ। ਅਜਿਹੇ ਵਿਚ ਮੂਲੀ ਦੇ ਪੱਤਿਆਂ ਦੇ ਰਸ ਦਾ ਸੇਵਨ ਕਰ ਕੇ ਬਵਾਸੀਰ ਦੀ ਸਮੱਸਿਆ ਦੂਰ ਹੋ ਸਕਦੀ ਹੈ। ਸੱਭ ਤੋਂ ਪਹਿਲਾਂ ਮੂਲੀ ਦੇ ਪੱਤੇ ਲਵੋ ਤੇ 2-3 ਵਾਰ ਸਾਫ਼ ਪਾਣੀ ਨਾਲ ਧੋ ਲਉ।

ਹੁਣ ਇਨ੍ਹਾਂ ਪੱਤਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟ ਲਵੋ। ਪੱਤਿਆਂ ਨੂੰ ਮਿਕਸੀ ਵਿਚ ਪੀਸ ਲਉ। ਇਸ ਵਿਚ ਕਾਲਾ ਨਮਕ, ਇਕ ਚੁਟਕੀ ਕਾਲੀ ਮਿਰਚ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਉ। ਤੁਹਾਡੇ ਲਈ ਮੂਲੀ ਦੇ ਪੱਤਿਆਂ ਦਾ ਜੂਸ ਬਣ ਕੇ ਤਿਆਰ ਹੈ। ਕਹਾਨੀ 2 : ਦੁਰਗਾ ਰਾਣੀ ਸਿੰਘ, ਦਬੰਗ 3 ਵਰਗੀਆਂ ਫ਼ਿਲਮਾਂ ’ਚ ਵੀ ਨਜ਼ਰ ਆਈ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement