ਤੁਲਸੀ ਦੀਆਂ ਪੱਤੀਆਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਹੁੰਦੇ ਨੇ ਕਈ ਫ਼ਾਇਦੇ
Published : Mar 22, 2018, 4:44 pm IST
Updated : Mar 22, 2018, 4:44 pm IST
SHARE ARTICLE
Tulsi with Milk
Tulsi with Milk

ਬਦਲਦੇ ਲਾਈਫ਼ ਸਟਾਈਲ ਵਿਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ।

ਬਦਲਦੇ ਲਾਈਫ਼ ਸਟਾਈਲ ਵਿਚ ਸਿਹਤ ਸਬੰਧੀ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਵੀ ਬਹੁਤ ਜ਼ਰੂਰੀ ਹੈ। ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਬਾਅਦ ਵਿਚ ਕਿਸੇ ਵੱਡੀ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੇ ਵਿਚ ਤੁਲਸੀ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।tulsitulsiਭਾਰਤ ਸੱਭਿਆਚਾਰ ਵਿਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ ਅਤੇ ਇਸ ਬੂਟੇ ਨੂੰ ਬਹੁਤ ਹੀ ਪਵਿੱਤਰ ਮੰਨਿਆਂ ਜਾਂਦਾ ਹੈ। ਅਜਿਹਾ ਮੰਨਿਆਂ ਜਾਂਦਾ ਹੈ ਕਿ ਜਿਸ ਘਰ ਵਿਚ ਤੁਲਸੀ ਦਾ ਬੂਟਾ ਨਹੀਂ ਹੁੰਦਾ ਉਸ ਘਰ ਵਿਚ ਪ੍ਰਮਾਤਮਾ ਵੀ ਰਹਿਣਾ ਪਸੰਦ ਨਹੀਂ ਕਰਦਾ। ਅਜਿਹਾ ਵੀ ਕਿਹਾ ਜਾਂਦਾ ਹੈ ਘਰ ਦੇ ਵਿਹੜੇ ਵਿਚ ਤੁਲਸੀ ਦਾ ਬੂਟਾ ਲਗਾਉਣ ਨਾਲ ਸਾਡਾ ਆਲਾ-ਦੁਆਲਾ ਅਤੇ ਵਾਤਾਵਰਣ ਸਾਫ਼ ਰਹਿੰਦਾ ਹੈ। ਤੁਲਸੀ ਇਕ ਅਜਿਹੀ ਹਰਬ ਹੈ ਜੋ ਕਈ ਤਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ।TulsiTulsiਅੱਜ ਅਸੀਂ ਤੁਹਾਨੂੰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਦੇ ਪੋਸ਼ਕ ਤੱਤਾਂ ਤੋਂ ਮਿਲਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਭਾਰਤ ਵਿਚ ਤੁਲਸੀ ਦੇ ਬੂਟਿਆਂ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਤੁਲਸੀ ਦਾ ਬੂਟਾ ਨਹੀਂ ਹੁੰਦਾ ਉਸ ਘਰ ਵਿਚ ਭਗਵਾਨ ਵੀ ਰਹਿਣਾ ਪੰਸਦ ਨਹੀਂ ਕਰਦੇ। ਇਥੇ ਨਹੀਂ ਸਗੋਂ ਤੁਲਸੀ ਕਈ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਸਕਦੀ ਹੈ। ਜੇਕਰ ਤੁਲਸੀ ਦੀਆਂ ਪੱਤੀਆਂ ਨੂੰ ਦੁੱਧ ਨਾਲ ਮਿਲਾ ਕੇ ਪੀਤਾ ਜਾਵੇ ਤਾਂ ਕਈ ਬਿਮਾਰੀਆਂ ਤੁਹਾਨੂੰ ਹਮੇਸ਼ਾ ਦੂਰ ਰਹਿਣਗੀਆਂ। ਤੁਲਸੀ ਦੀਆਂ ਪੱਤੀਆਂ ਉਬਲ਼ਦੇ ਦੁੱਧ ਵਿਚ ਮਿਲਾ ਕੇ ਪੀਣ ਨਾਲ ਤੁਸੀਂ ਸਿਹਤਮੰਦ ਰਹਿ ਸਕਦੇ ਹੋ।HeadachesHeadachesਸਿਰਦਰਦ: ਜੇਕਰ ਕਿਸੇ ਨੂੰ ਜ਼ਿਆਦਾਤਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਲਸੀ ਅਤੇ ਦੁੱਧ ਨੂੰ ਫੈਂਟ ਕੇ ਹਰ ਰੋਜ਼ ਪੀਉ। ਇਸ ਨਾਲ ਸਿਰਦਰਦ ਤੋਂ ਕਾਫ਼ੀ ਰਾਹਤ ਮਿਲੇਗੀ।
ਸਾਹ ਸਬੰਧੀ ਰੋਗ: ਜਿਨ੍ਹਾਂ ਲੋਕਾਂ ਨੂੰ ਸਾਹ ਸਬੰਧੀ ਕੋਈ ਰੋਗ ਹੈ ਤਾਂ ਉਹ ਵੀ ਇਸ ਦੁੱਧ ਦਾ ਸੇਵਨ ਕਰੇ। ਇਸ ਨੂੰ ਪੀਣ ਨਾਲ ਤੁਹਾਨੂੰ ਕਾਫ਼ੀ ਆਰਾਮ ਮਿਲੇਗਾ।
ਦਿਲ ਨੂੰ ਰਖੇ ਸਿਹਤਮੰਦ: ਜੇਕਰ ਕੋਈ ਵਿਅਕਤੀ ਦਿਲ ਦੇ ਰੋਗ ਤੋਂ ਪੀੜਤ ਹੈ ਤਾਂ ਅਜਿਹੇ ਲੋਕਾਂ ਨੂੰ ਸਵੇਰੇ ਖ਼ਾਲੀ ਪੇਟ ਦੁੱਧ ਅਤੇ ਤੁਲਸੀ ਦਾ ਸੇਵਨ ਕਰਨਾ ਚਾਹੀਦਾ ਹੈ। TensionTensionਤਣਾਅ: ਦੁੱਧ ਅਤੇ ਤੁਲਸੀ ਦਾ ਸੇਵਨ ਕਰਨ ਨਾਲ ਤਣਾਅ ਵੀ ਦੂਰ ਰਹਿੰਦਾ ਹੈ।
ਕਿਡਨੀ ਸਟੋਨ: ਜੇਕਰ ਕਿਸੇ ਵਿਅਕਤੀ ਦੀ ਕਿਡਨੀ ਵਿਚ ਸਟੋਨ ਹੈ ਤਾਂ ਇਸ ਦੁੱਧ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਸਟੋਨ ਹੋਲੀ-ਹੋਲੀ ਗਲਣਾ ਸ਼ੁਰੂ ਹੋ ਜਾਵੇਗਾ।
cancerਕੈਂਸਰ ਅਤੇ ਕਈ ਤਰ੍ਹਾਂ ਦੇ ਫਲੂ ਤੋਂ ਦੂਰ ਰਖਦਾ ਹੈ: ਕੈਂਸਰ ਅਤੇ ਫਲੂ ਨੂੰ ਦੂਰ ਰਖਣ ਵਿਚ ਤੁਲਸੀ ਦਾ ਦੁੱਧ ਫ਼ਾਇਦੇਮੰਦ ਸਾਬਤ ਹੋਵੇਗਾ।ColdColdਜ਼ੁਕਾਮ ਦੀ ਸਮੱਸਿਆ ਦੂਰ ਹੋਵੇਗੀ: ਜਦੋਂ ਤੁਹਾਨੂੰ ਖੰਘ ਜਾਂ ਜ਼ੁਕਾਮ ਹੈ ਤਾਂ ਤੁਸੀਂ ਤੁਲਸੀ ਲੈ ਸਕਦੇ ਹੋ ਪਰ ਜੇਕਰ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਉਸ ਦਾ ਸੇਵਨ ਕਰੋਗੇ ਤਾਂ ਤੁਹਾਡਾ ਜ਼ੁਕਾਮ ਛੇਤੀ ਹੀ ਗਾਇਬ ਹੋ ਜਾਵੇਗਾ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement