ਨਿੰਬੂ ਪਾਣੀ ਨਹੀਂ ਜਾਣੋ ਕਿਹੜਾ ਡਰਿੰਕ ਘਟਾਏਗਾ ਤੁਹਾਡਾ ਭਾਰ
Published : Aug 23, 2017, 12:05 pm IST
Updated : Mar 20, 2018, 5:06 pm IST
SHARE ARTICLE
Lemon water
Lemon water

ਨਵੀਂ ਦਿੱਲੀ: ਅਜੋਕੇ ਸਮੇਂ 'ਚ ਵਜ਼ਨ ਘਟਾਉਣਾ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ। ਅਕਸਰ ਲੋਕ ਸੋਚਦੇ ਹਨ ਕਿ ਨਿੰਬੂ ਪਾਣੀ ਪੀ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ: ਅਜੋਕੇ ਸਮੇਂ 'ਚ ਵਜ਼ਨ ਘਟਾਉਣਾ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ। ਅਕਸਰ ਲੋਕ ਸੋਚਦੇ ਹਨ ਕਿ ਨਿੰਬੂ ਪਾਣੀ ਪੀ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪੀਣਯੋਗ ਪਦਾਰਥ ਬਾਰੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ਼ ਭਾਰ ਘੱਟ ਕਰੇਗਾ ਸਗੋਂ ਇਸ ਦੇ ਸੇਵਨ ਨਾਲ ਸਾਡਾ ਸਰੀਰ ਜ਼ਹਿਰ ਮੁਕਤ ਵੀ ਹੋਵੇਗਾ।

ਇਹ ਪੀਣਯੋਗ ਪਦਾਰਥ 4 ਚੀਜ਼ਾ ਤੋਂ ਮਿਲ ਕੇ ਬਣਦਾ ਹੈ- ਗ੍ਰੇਪਫਰੂਟ ਯਾਨੀ ਕਿ ਚਕੋਤਰਾ, ਦਾਲ ਚੀਨੀ, ਅਦਰਕ ਅਤੇ ਪਾਣੀ। ਮੈਟਾਬਾਲਿਜ਼ਮ ਮਤਲਬ ਭੋਜਨ ਖਾਣ ਤੋਂ ਬਾਅਦ ਤੋਂ ਲੈ ਕੇ ਇਸ ਦਾ ਵੱਖ-ਵੱਖ ਹਿੱਸਿਆਂ ਵਿੱਚ ਟੁੱਟ ਕੇ ਜਜ਼ਬ ਹੋਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਫੈਟ ਨੂੰ ਤੇਜ਼ੀ ਨਾਲ ਘੱਟ ਕਰਨ ਲਈ ਇਹ ਇੱਕ ਪਰਫੈਕਟ ਡਰਿੰਕ ਹੈ।

ਗ੍ਰੇਪਫਰੂਟ ਵਜ਼ਨ ਘਟਾਉਣ ਅਤੇ ਸਰੀਰ ਵਿੱਚੋਂ ਟਾਕਸਿਨਜ਼ ਬਾਹਰ ਕੱਢਣ ਵਿੱਚ ਸਭ ਤੋਂ ਤਾਕਤਵਰ ਫਲ ਹੈ। ਇਸ ਡਰਿੰਕ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨ ਨਾਲ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਇਹ ਰਾਤ ਵਿੱਚ ਸੁਸਤ ਹੋਈ ਪਾਚਨ ਕਿਰਿਆ ਨੂੰ ਤੇਜ਼ ਕਰ ਦਿੰਦਾ ਹੈ ਜਿਸ ਨਾਲ ਫੈਟ ਆਸਾਨੀ ਨਾਲ ਘੱਟ ਹੁੰਦਾ ਹੈ।

ਸਮੱਗਰੀ: 1/2 ਕੱਪ ਗਰਮ ਪਾਣੀ, 1/2 ਚਮਚ ਦਾਲਚੀਨੀ, 1 ਚਮਚ ਅਦਰਕ ਦਾ ਰਸ, 2 ਚਕੋਤਰਿਆਂ ਦਾ ਰਸ

ਤਿਆਰ ਕਰਨ ਦੀ ਵਿਧੀ: ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵੋ। ਸੌਣ ਤੋਂ ਪਹਿਲਾਂ ਇਸ ਡਰਿੰਕ ਨੂੰ ਲਗਾਤਾਰ 12 ਦਿਨਾਂ ਤੱਕ ਪੀਓ। ਫਿਰ 3 ਦਿਨ ਦਾ ਠਹਿਰਾਅ ਲੈ ਕੇ ਇਸ ਦਾ ਦੁਬਾਰਾ 12 ਦਿਨਾਂ ਤੱਕ ਸੇਵਨ ਕਰੋ। ਇਸ ਪਾਵਰਫੁੱਲ ਡਰਿੰਕ ਨਾਲ ਤੁਹਾਡੇ ਮੈਟਾਬਾਲਿਜ਼ਮ ਵਿੱਚ ਤੇਜ਼ੀ ਆਵੇਗੀ ਅਤੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement