Health News: ਸਰਦੀਆਂ ’ਚ ਗਠੀਏ ਦੇ ਦਰਦ ਤੋਂ ਕਿਵੇਂ ਪਾਈਏ ਛੁਟਕਾਰਾ?

By : GAGANDEEP

Published : Dec 17, 2023, 7:09 am IST
Updated : Dec 17, 2023, 8:04 am IST
SHARE ARTICLE
Get rid of arthritis pain in winter
Get rid of arthritis pain in winter

Health News: ਡਾਕਟਰ ਨੂੰ ਵਿਖਾਉਣ ਦੇ ਨਾਲ-ਨਾਲ ਜੇਕਰ ਤੁਸੀਂ ਗਠੀਏ ਲਈ ਕੱੁਝ ਘਰੇਲੂ ਨੁਸਖ਼ੇ ਅਪਣਾਉ ਤਾਂ ਤੁਹਾਨੂੰ ਦਰਦ ਤੋਂ ਜਲਦੀ ਆਰਾਮ ਮਿਲੇਗਾ।

Health How to get rid of arthritis pain in winter? News in punjabi: ਜਿਵੇਂ ਹੀ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਸਰੀਰ ਵਿਚ ਜੋੜਾਂ ਦੀ ਅਕੜਨ ਅਤੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਸਮੱਸਿਆ ਦਾ ਜ਼ਿਆਦਾਤਰ ਸ਼ਿਕਾਰ ਬਜ਼ੁਰਗ ਬਣਦੇ ਹਨ, ਕਿਉਂਕਿ ਵਧਦੀ ਉਮਰ ਵਿਚ ਅਕਸਰ ਲੋਕਾਂ ਨੂੰ ਗਠੀਏ ਦੀ ਸ਼ਿਕਾਇਤ ਹੋਣ ਲਗਦੀ ਹੈ। ਗਠੀਏ ਤੋਂ ਪੀੜਤ ਲੋਕਾਂ ਲਈ ਸਰਦੀ ਦਾ ਮੌਸਮ ਬੇਹੱਦ ਤਕਲੀਫ਼ਦੇਹ ਹੁੰਦਾ ਹੈ ਕਿਉਂਕਿ ਇਸ ਦੌਰਾਨ ਸਰੀਰ ਵਿਚ ਨਸਾਂ ਸੁੰਗੜਨ ਲਗਦੀਆਂ ਹਨ ਅਤੇ ਜੋੜਾਂ ਵਿਚ ਸੋਜ ਵੀ ਆ ਜਾਂਦੀ ਹੈ। ਕਈ ਵਾਰ ਤਾਂ ਹਾਲਾਤ ਏਨੇ ਮਾੜੇ ਹੋ ਜਾਂਦੇ ਹਨ ਕਿ ਦਿਨ ਵਿਚ ਕਈ ਵਾਰ ਦਰਦ ਨਿਵਾਰਕ ਦਵਾਈ ਖਾਣੀ ਜ਼ਰੂਰੀ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Nijji Diary De Panne : ਸ਼ਰਾਬ ਪੀ ਲਉ ਤਾਂ 10 ਹਜ਼ਾਰ ਡਾਲਰ ਦਾ ਚੈੱਕ ਲੈ ਲਉ ਨਹੀਂ ਤਾਂ ਸਿਰਫ਼ ਪੰਜ ਸੌ ਡਾਲਰ ਹੀ ਮਿਲੇਗਾ

ਕੀ ਹੈ ਗਠੀਆ?: ਗਠੀਆ ਹੋਣ ਪਿੱਛੇ ਸੱਭ ਤੋਂ ਵੱਡਾ ਕਾਰਨ ਸਰੀਰ ਵਿਚ ਯੂਰਿਕ ਐਸਿਡ ਦਾ ਸੰਤੁਲਨ ਵਿਗੜਨਾ ਹੈ। ਸਰੀਰ ਵਿਚ ਯੂਰਿਕ ਐਸਿਡ ਵਧਣ ’ਤੇ ਉਹ ਜੋੜਾਂ ਵਿਚ ਛੋਟੇ-ਛੋਟੇ ਕਿ੍ਰਸਟਲਾਂ ਦੇ ਰੂਪ ਵਿਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਰੋਗੀ ਦੇ ਇਕ ਜਾਂ ਕਈ ਜੋੜਾਂ ਵਿਚ ਦਰਦ, ਅਕੜਨ ਜਾਂ ਸੋਜ ਆ ਜਾਂਦੀ ਹੈ ਅਤੇ ਇਹ ਸਥਿਤੀ ਬਹੁਤ ਤਕਲੀਫ਼ਦੇਹ ਹੁੰਦੀ ਹੈ। ਇਸ ਲਈ ਇਸ ਰੋਗ ਨੂੰ ਗਠੀਆ ਕਹਿੰਦੇ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਦਸੰਬਰ 2023)  

ਗਠੀਆ ਵੱਧ ਜਾਣ ’ਤੇ ਪੀੜਤ ਨੂੰ ਤੁਰਨ-ਫਿਰਨ ਜਾਂ ਹਿੱਲਣ-ਜੁਲਣ ਵਿਚ ਪ੍ਰੇਸ਼ਾਨੀ ਹੋਣ ਲਗਦੀ ਹੈ। ਇਸ ਦਾ ਸੱਭ ਤੋਂ ਜ਼ਿਆਦਾ ਅਸਰ ਗੋਡਿਆਂ, ਚੂਲਿਆਂ, ਹੱਥਾਂ-ਪੈਰਾਂ ਦੀਆਂ ਉਂਗਲੀਆਂ ਅਤੇ ਰੀੜ੍ਹ ਦੀ ਹੱਡੀ ਵਿਚ ਹੁੰਦਾ ਹੈ। ਬਾਅਦ ਵਿਚ ਹੌਲੀ-ਹੌਲੀ ਇਸ ਦਾ ਪ੍ਰਭਾਵ ਗੁੱਟਾਂ, ਕੂਹਣੀਆਂ, ਮੋਢਿਆਂ ਅਤੇ ਗਿੱਟਿਆਂ ਦੇ ਜੋੜਾਂ ’ਤੇ ਵੀ ਵਿਖਾਈ ਦੇਣ ਲਗਦਾ ਹੈ। ਡਾਕਟਰ ਨੂੰ ਵਿਖਾਉਣ ਦੇ ਨਾਲ-ਨਾਲ ਜੇਕਰ ਤੁਸੀਂ ਗਠੀਏ ਲਈ ਕੱੁਝ ਘਰੇਲੂ ਨੁਸਖ਼ੇ ਅਪਣਾਉ ਤਾਂ ਤੁਹਾਨੂੰ ਦਰਦ ਤੋਂ ਜਲਦੀ ਆਰਾਮ ਮਿਲੇਗਾ। ਸੱਭ ਤੋਂ ਪਹਿਲਾਂ ਤੁਹਾਨੂੰ ਯੂਰਿਕ ਐਸਿਡ ਨੂੰ ਕਾਬੂ ਵਿਚ ਕਰਨ ਦੀ ਲੋੜ ਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement